Htv Punjabi
Punjab siyasat

ਕਿਸਾਨਾਂ ਦੇ ਧਰਨਿਆਂ ਨੇ ਰੋਕੀਆਂ ਰੇਲਾਂ, ਟਰੇਕਾਂ ‘ਤੇ ਲਗਾਏ ਟੈਂਟ

ਖੇਤੀ ਆਰਡੀਂਨੈਸਾਂ ਦੇ ਵਿਰੋਧ ਵਿਚ ਕਿਸਾਨਾਂ ਦਾ ਰੋਸ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ,,, ਇਸ ਦੇ ਚਲਦਿਆਂ ਹੁਣ ਕਿਸਾਨਾਂ ਵੱਲੋਂ ਕਈ ਥਾਵਾਂ ‘ਤੇ ਜਿੱਥੇ ਸੜਕਾਂ ‘ਤੇ ਜਾਮ ਲਗਾਏ ਗਏ ਨੇ ਉੱਥੇ ਹੀ ਰੇਲ ਆਵਾਜਾਈ ਨੂੰ ਵੀ ਬੰਦ ਕੀਤਾ ਗਿਆ ਹੈ। ਬਰਨਾਲਾ ‘ਚ ਤਾਂ ਰੇਲਵੇ ਟਰੈਕ ‘ਤੇ ਹੀ ਟੈਂਟ ਲਗਾ ਦਿੱਤਾ ਗਿਆ ਹੈ,, ਦੂਸਰੇ ਪਾਸੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਫਿਰੋਜ਼ਪੁਰ ਰੇਲ ਮੰਡਲ ਨੇ ਅਖਤਿਆਤ ਦੇ ਚੱਲਦਿਆਂ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਸਾਰੀਆਂ 14 ਸਪੈਸ਼ਲ ਟ੍ਰੇਨਾਂ ਨੂੰ ਅੱਜ ਸਵੇਰੇ 6ਵਜੇ ਤੋਂ 26 ਸਤੰਬਰ ਰਾਤ 12 ਵਜੇ ਤੱਕ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਬਰਨਾਲਾ ‘ਚ ਕਿਸਾਨ ਸਵੇਰ ਤੋਂ ਹੀ ਸੜਕਾਂ ‘ਤੇ ਉੱਤਰੇ ਹੋਏ ਨੇ। ਕਾਂਗਰਸ,ਅਕਾਲੀ ਦਲ, ਆਮ ਆਦਮੀ ਪਾਰਟੀ ਸਮੇਤ ਅਲੱਗ-ਅਲੱਗ ਸੰਗਠਨ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆਏ। ਇਸਦੇ ਬਾਅਦ ਕਿਸਾਨਾਂ ਨੇ ਰੇਲਵੇ ਟ੍ਰੈਕ ‘ਤੇ ਟੈਂਟ ਲਗਾ ਕੇ ਧਰਨੇ ਦਿੱਤੇ।

ਪਟਿਆਲਾ ਦੇ ਨਾਭਾ ‘ਚ ਕਿਸਾਨ ਰੇਲਵੇ ਓਵਰਬ੍ਰਿਜ ਨੇ ਥੱਲੇ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਹੀ ‘ਚ ਧਰਨੇ ‘ਤੇ ਬੈਠੇ ਹਨ। ਨਾਭਾ ਦੇ ਡੀਐਸਪੀ ਵਲੋਂ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਗਈ ਪਰ ਕਿਸਾਨਾਂ ਨੇ ਇਸ ਮੁੱਦੇ ‘ਤੇ ਆਰਡੀਨੈਂਸ ਦਾ ਰੋਸ ਜਤਾਇਆ।
ਦੂਸਰੇ ਪਾਸੇ 25 ਸਤੰਬਰ ਨੂੰ ਸੂਬੇ ਭਰ ‘ਚ ਕਿਸਾਨਾਂ ਵਲੋਂ ਬੰਦ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ।

Related posts

ਭਗਵਾਨਪੁਰੀਏ ਦੀ ਜਾਨ ਨੂੰ ਹੋਇਆ ਖਤਰਾ

htvteam

ਤਸਕਰੀ ਅਤੇ ਕਰੱਪਸ਼ਨ ਦੇ ਦਾਗੀ ਮੁਲਾਜ਼ਿਮ ਹੁਣ ਨਹੀਂ ਕਰਨਗੇ ਪਬਲਿਕ ਡੀਲ ਦਾ ਕੰਮ

Htv Punjabi

ਝਾੜੂ ਵਾਲਿਆਂ ਦੇ ਵਿਧਾਇਕ ਦਾ ਲੋਕਾਂ ਨੇ ਡਾਂਗਾ ਨਾਲ ਕੀਤਾ ਸਵਾਗਤ

htvteam