Htv Punjabi
Punjab Video

ਸਿੱਧੂ ਨੇ ਕਾਂਗਰਸ ਦੀ ਹਾਰ ਬਾਰੇ ਆਖ’ਤੀ ਵੱਡੀ ਗੱਲ; ਕਿਹਾ “ਹਾਰੇ ਹਾਂ ਮਰੇ ਨਹੀਂ”

ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਦੇਸ਼ ਭਰ ਵਿੱਚ ਮਹਿੰਗਾਈ ਮੁਕਤ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ ਦੇਸ਼ ਭਰ ਵਿੱਚ 7 ​​ਅਪ੍ਰੈਲ ਤੱਕ ਚੱਲੇਗੀ। ਇਸੇ ਕਾਰਨ ਅੱਜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਅੰਮ੍ਰਿਤਸਰ ਵਿੱਚ ਕਾਂਗਰਸੀ ਵਰਕਰਾਂ ਨਾਲ ਧਰਨੇ ’ਤੇ ਬੈਠੇ ਹਨ।
ਇਸ ਦੌਰਾਨ ਸਿੱਧੂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡੇ ਤੋਂ ਚੰਡੀਗੜ੍ਹ ਦਾ ਹੱਕ ਖੋਹ ਲਿਆ ਗਿਆ ਹੈ। ਅਸੀਂ ਮਰੇ ਨਹੀਂ ਪੰਜਾਬ ਦੀ ਰੂਹ ਲਈ ਲੜ ਰਹੇ ਹਾਂ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅਸਤੀਫਾ ਦੇ ਦਿੱਤਾ ਹੈ। ਦਰਅਸਲ 5 ਸੂਬਿਆਂ ‘ਚ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਨ੍ਹਾਂ ਸੂਬਿਆਂ ਦੇ ਸੂਬਾ ਪ੍ਰਧਾਨਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ।

Related posts

2 ਫਰਵਰੀ ਨੂੰ ਰਿਟਾਇਰ ਹੋਏ ਫੌਜੀ ਦੀ ਕਾਰ ਦਰੱਖਤ ਨਾਲ ਵੱਜੀ, ਮੌਤ

Htv Punjabi

ਹੁਣ ਖੂਨ ਦੀ ਕਮੀ ਕਰਕੇ ਕੋਈ ਗਾਂ-ਮੱਝ ਨਹੀਂ ਘਟਾਏਗੀ ਦੁੱਧ

htvteam

ਠੰਢੀ-ਠੰਢੀ ਕੁਲਫੀ ਖਾਕੇ ਰਾਤ ਨੂੰ ਮੁੰਡਾ ਹੋਇਆ ਗਰਮ

htvteam