Htv Punjabi
Punjab Video

ਪਿੰਡ ‘ਚ ਨਸ਼ੇ ਵਾਲੇ ਮੁੰਡਿਆਂ ਦੀਆਂ ਲੱਗਦੀਆਂ ਨੇ ਲੰਮੀਆਂ ਲੰਮੀਆਂ ਕਤਾਰਾਂ

ਤਸਵੀਰ ‘ਚ ਵਿਖਾਈ ਦੇਣ ਵਾਲੇ ਨੌਜਵਾਨ ਨੂੰ ਏਡਜ਼, ਕਾਲਾ ਪੀਲੀਆ ਤੇ ਅਨੇਕਾਂ ਹੀ ਹੋਰ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਸੀ | ਇਹਨਾਂ ਸਭ ਬਿਮਾਰੀਆਂ ਦੀ ਸੌਗਾਤ ਇਸ ਨੌਜਵਾਨ ਨੂੰ ਦਿੱਤੀ ਪੰਜਾਬ ‘ਚ ਵਗ ਰਹੇ ਚਿੱਟੇ ਦੇ ਛੇਵੇਂ ਦਰਿਆ ਨੇ | ਸਿਰਫ ਇਸ ਨੌਜਵਾਨ ਨੂੰ ਹੀ ਨਹੀਂ ਬਲਕਿ ਇਸੇ ਭਰਾ ਅਤੇ ਬਾਪ ਨੂੰ ਵੀ ਬੇਕਾਬੂ ਹੋਇਆ ਚਿੱਟੇ ਦਾ ਛੇਵਾਂ ਦਰਿਆ ਹੜ੍ਹ ਬਣ ਕੇ ਵਹਾ ਕੇ ਲੈ ਗਿਆ |
ਪੰਜਾਬ ‘ਚ ਚਿੱਟੇ ਨਾਲ ਹੋਣ ਵਾਲੀਆਂ ਮੌਤਾਂ ਦੀ ਲੜੀ ‘ਚ ਅੱਜ ਇੱਕ ਹੋਰ ਮੌਤ ਜੁੜੀ ਹੈ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਾਲੇ ਘਣੁਪੁਰ ਵਿਚ |
ਨੌਜਵਾਨ ਦੀ ਇਸ ਬਜ਼ੁਰਗ ਮਾਤਾ ਬਲਜੀਤ ਕੌਰ ਵੱਲ ਗੌਰ ਨਾਲ ਦੇਖੋ, ਨਸ਼ੇ ਨੇ ਇਸਦੇ ਘਰ ਨੂੰ ਪੂਰੀ ਤਰਾਂ ਤਬਾਹ ਕਰਕੇ ਰੱਖ ਦਿਤੈ | ਪਹਿਲਾਂ ਘਰ ਵਾਲਾ ਫਿਰ ਪੁੱਤ ਤੇ ਅੱਜ ਇਸਦਾ ਦੂਜਾ ਪੁੱਤ 40 ਸਾਲ ਦਾ ਹਰਪਾਲ ਸਿੰਘ ਲਾਟੀ, ਸਭ ਚਿੱਟੇ ਦੀ ਬਲਿ ਚੜ੍ਹ ਗਏ | ਲੋਕਾਂ ਦੇ ਘਰਾਂ ਦੇ ਭਾਂਡੇ ਮਾਂਜ ਮਾਂਜ ਇਸਦੇ ਹੱਥਾਂ ਦੀਆਂ ਲਕੀਰਾਂ ਤਾਂ ਬਹੁਤ ਸਮਾਂ ਪਹਿਲਾਂ ਹੀ ਮਿੱਟ ਚੁੱਕੀਆਂ ਸਨ |
ਇਸਦਾ ਪੁੱਤ ਹਰਪਾਲ ਸਿੰਘ ਲਾਟੀ ਨਸ਼ਾ ਵੇਚਣ ਦੇ ਮਾਮਲੇ ‘ਚ ਪੰਜ ਸਾਲ ਦੀ ਜੇਲ੍ਹ ਕੱਟ ਅਜੇ ਤਿੰਨ ਮਹੀਨੇ ਪਹਿਲਾਂ ਹੀ ਛੁੱਟ ਕੇ ਆਇਆ ਸੀ |

Related posts

ਗੁਰੂ ਦੀ ਨਗਰੀ ‘ਚ ਧਰਮ ਪ੍ਰਚਾਰ ਨੂੰ ਲੈਕੇ ਖੜ੍ਹੀ-ਆਂ ਤਲ-ਵਾਰਾਂ

htvteam

ਆਹ ਬੰਦਾ ਮੱਥਾ ਟੇਕਦੇ ਟੇਕਦੇ ਦੇਖੋ ਗੁਰੂ ਘਰ ‘ਚ ਕੀ ਕਰ ਗਿਆ

htvteam

ਆਪਣੇ ਘਰਵਾਲੇ ਨਾਲ ਫਿਰ ਖੜ੍ਹਕੀ ਜੋਤੀ ਨੂਰਾ ਦੀ

htvteam