ਮਾਮਲਾ ਹੈ ਤਰਨਤਾਰਨ ਦਾ, ਜਿੱਥੇ ਇਸ ਹਸਪਤਾਲ ‘ਚ ਛਾਪੇਮਾਰੀ ਕੀਤੀ ਗਈ ਹੈ | ਅਸਲ ‘ਚ ਇਥੇ ਹੋ ਰਹੇ ਨਾਜਾਇਜ਼ ਕੰਮ ਬਾਰੇ ਕਾਫੀ ਸਮੇਂ ਤੋਂ ਮਹਿਕਮੇ ਨੂੰ ਖੂਫੀਆ ਇਤਲਾਹ ਮਿਲ ਰਹੀ ਸੀ | ਜਿਸ ਨੂੰ ਦੇਖਦੇ ਹੋਏ ਸਿਹਤ ਮਹਿਕਮੇ ਦੇ ਅਫਸਰਾਂ ਵਲੋਂ ਇੱਕ ਔਰਤ ਨੂੰ ਫਰਜੀ ਗ੍ਰਾਹਕ ਬਣਾ ਕੇ ਇਸ ਹਸਪਤਾਲ ‘ਚ ਭੇਜਿਆ ਗਿਆ | ਸੌਦਾ 40 ਹਜ਼ਾਰ ‘ਚ ਤੈਅ ਹੋ ਗਿਆ | ਫੇਰ ਮੌਕੇ ਤੇ ਛਾਪਾ ਮਾਰ ਕੇ ਇੱਕ ਔਰਤ ਅਤੇ ਇੱਕ ਦਲਾਲ ਨੂੰ ਰੰਗੇ ਹੱਥੀਂ ਜਾ ਫੜਿਆ ਜਿਨ੍ਹਾਂ ਕੋਲੋਂ ਟੀਮ ਵਲੋਂ ਜਾਰੀ ਕੀਤੇ ਰੁਪਏ ਜਿਨ੍ਹਾਂ ਦੇ ਨੰਬਰ ਨਾਲ ਮਿਲਾ ਕੇ ਜਬਤ ਕੀਤੇ ਗਏ ਜਦਕਿ ਇਸ ਸੈਂਟਰ ਦੇ ਮਾਲਿਕ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਏ |
previous post