Htv Punjabi
Punjab Video

ਮੁਲਾਜ਼ਮ ਦੀ ਘਰਵਾਲੀ ਪਿੱਛੋਂ ਯਾਰ ਨਾਲ ਲੈਂਦੀ ਸੀ ਫੁੱਲ ਨਜ਼ਾਰੇ

ਮਾਮਲਾ ਹੈ ਜਿਲ੍ਹਾ ਪਟਿਆਲਾ ਦੇ ਪਿੰਡ ਭੁੰਨਰਹੇੜੀ ਦਾ, ਜਿੱਥੇ ਸਾਬਕਾ ਫੌਜ਼ੀ ਗੁਰਮੁਖ ਸਿੰਘ ਨੇ 2002 ‘ਚ ਹਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਸੀ | ਸੇਵਾਮੁਕਤੀ ਤੋਂ ਬਾਅਦ ਮਿਲੇ ਸਰਕਾਰੀ ਲਾਭ ਅਤੇ ਪੈਨਸ਼ਨ ਦੀ ਕਮਾਈ ਦੇ ਪੈਸਿਆਂ ਨਾਲ ਗੁਰਮੁਖ ਸਿੰਘ ਨੇ 4 ਕਿੱਲੇ ਜ਼ਮੀਨ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਵਿਖੇ ਅਤੇ ਬੁਢਲਾਡਾ ਵਿਖੇ 2 ਮਕਾਨ ਆਪਣੀ ਘਰਵਾਲੀ ਹਰਪ੍ਰੀਤ ਦੇ ਨਾਂ ਕਰਵਾ ਦਿੱਤੇ | ਗੁਰਮੁਖ ਦੋਬਾਰਾ ਨੌਕਰੀ ਲੱਗ ਗਿਆ ਜਿਸ ਕਰਕੇ ਉਹ ਘਰੋਂ ਦੂਰ ਹੀ ਰਹਿੰਦਾ ਸੀ | ਜਿਸ ਕਰਕੇ ਉਸਦੀ ਘਰਵਾਲੀ ਦੇ ਪਿਛਲੇ ਢਾਈ ਸਾਲ ਤੋਂ ਕਿਸੇ ਨਾਲ ਨਾਜਾਇਜ਼ ਸਬੰਧ ਬਣ ਗਏ | ਇਸੇ ਦੌਰਾਨ ਹਰਪ੍ਰੀਤ ਨੇ ਇੱਕ ਮਕਾਨ ਵੇਚ ਦਿੱਤਾ | ਪਤਾ ਲੱਗਣ ਤੇ ਦੋਵਾਂ ਜੀਆਂ ‘ਚ ਝਗੜਾ ਰਹਿਣ ਲੱਗਾ ਪਿਆ | ਹਰਪ੍ਰੀਤ ਕੌਰ ਆਪਣੀ 2 ਲੜਕੀਆਂ ਨਵਦੀਪ ਕੌਰ, ਸੁਖਮਨ ਕੌਰ ਤੇ ਇਕ ਲੜਕਾ ਗੁਰਨੂਰ ਸਿੰਘ ਨਾਲ ਭੁੱਨਰਹੇੜੀ ਵਿਖੇ ਆ ਕੇ ਰਹਿਣ ਲੱਗੀ ਸੀ। ਹਰਪ੍ਰਰੀਤ ਕੌਰ ਇਕ ਮਕਾਨ ਵੇਚ ਚੁੱਕੀ ਹੈ ਤੇ ਗੁਰਮੁੱਖ ਸਿੰਘ ਨੂੰ ਖਦਸ਼ਾ ਸੀ ਕਿ ਉਸਦੀ ਪਤਨੀ ਬਾਕੀ ਜਾਇਦਾਦ ਵੀ ਵੇਚ ਦੇਵੇਗੀ। ਇਸੇ ਰੰਜਿਸ਼ ਵਿਚ ਸਾਬਕਾ ਫੌਜੀ ਗੁਰਮੁੱਖ ਸਿੰਘ ਨੇ ਆਪਣੇ ਭਤੀਜੇ ਸੁਖਪਾਲ ਸਿੰਘ ਨਾਲ ਮਿਲ ਕੇ ਮਾਂ ਧੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਮਾਰ ਮੁਕਾ ਕੇ 30 ਮਈ ਨੂੰ ਫਰਾਰ ਹੋ ਗਏ ਸਨ |

Related posts

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦਾ ਪੁਲਿਸ ਦੇਖੋ 8 ਘੰਟੇ ਕੀ ਕਰ ਰਹੀ ਐ ਹਾਲ!

Htv Punjabi

ਮੀਂਹ ਨੂੰ ਲੈ ਕੇ ਪੰਜਾਬ ਦੇ ਵਿੱਚ ਹੋਇਆ ਅਲਰਟ ਜਾਰੀ

htvteam

ਪਿੰਡ ਦੀ ਸੁਨੱਖੀ ਜਨਾਨੀ ਨੇ ਅੰਗਰੇਜ਼ ਨਾਲ ਖੇਡੀ ਹਵਸ ਦੀ ਗੰਦੀ ਖੇਡ

htvteam