Htv Punjabi
Punjab

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦਾ ਪੁਲਿਸ ਦੇਖੋ 8 ਘੰਟੇ ਕੀ ਕਰ ਰਹੀ ਐ ਹਾਲ!

ਬਰਨਾਲਾ : ਬਰਨਾਲ ਪੁਲਿਸ ਨੇ ਕਰਫਿਊ ਦਾ ਉਲੰਘਣ ਕਰਨ ਵਾਲਿਆਂ ਤੇ ਹੁਣ ਕੇਸ ਦਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਫੜ ਕੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਲੈ ਜਾ ਕੇ ਉੱਥੇ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ l ਇੱਥੇ ਉਨ੍ਹਾਂ ਨੂੰ ਚੁੱਪਚਾਪ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਬੈਠਣ ਦੇ ਲਈ ਵੀ ਨਹੀਂ ਕਿਹਾ ਜਾਂਦਾ l ਇਨ੍ਹਾਂ ਨੂੰ ਸੰਭਾਲਣ ਦੀ ਜ਼ਿੰਮੇਦਾਰੀ ਪੁਲਿਸ ਨੇ ਆਪਣੇ ਐਜੂਕੇਸ਼ਨ ਸੈਲ ਦੇ ਅਧਿਕਾਰੀਆਂ ਨੂੰ ਦਿੱਤੀ ਹੁੰਦੀ ਹੈ ਜਿਹੜੀ ਉਨ੍ਹਾਂ ਨੂੰ ਕੋਰੋਨਾ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਨੈਤਿਕ, ਸਮਾਜਿਕ, ਪ੍ਰਸਾਸ਼ਨਿਕ, ਸੰਵਿਧਾਨਿਕ ਜ਼ਿੰਮੇਦਾਰੀ ਦੀ ਕਲਾਸ ਲਾਉਂਦੇ ਹਨ.ਪੁਲਿਸ ਇਨ੍ਹਾਂ ਨੂੰ ਇੱਥੇ 6 ਤੋਂ 8 ਘੰਟੇ ਤੱਕ ਰੱਖਦੀ ਹੈ l ਇਸ ਦੌਰਾਨ ਉਨ੍ਹਾਂ ਨੂੰ 3 ਵਾਰ ਚਾਹ ਅਤੇ ਇੱਕ ਵਾਰ ਖਾਣਾ ਵੀ ਦਿੰਦੀ ਹੈ l
ਇਸ ਦੌਰਾਨ ਥਾਣੇਦਾਰ ਸੁਖਦੇਵ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ ਨੇ ਦੱਸਿਆ ਕਿ ਸਟੇਡੀਅਮ ਵਿੱਚ ਸੋਸ਼ਲ ਡਿਸਟੈਸਿੰਗ ਦਾ ਖਿਆਲ ਰੱਖ ਕੇ ਖਾਣਾ ਖਵਾਇਆ ਜਾਂਦਾ ਹੈ l ਬੁੱਧਵਾਰ ਨੂੰ 62 ਲੋਕਾਂ ਨੂੰ ਲਿਆਂਦਾ ਗਿਆ, ਜਿਨ੍ਹਾਂ ਨੂੰ ਖਾਣਾ ਖਵਾਇਆ ਗਿਆ ਅਤੇ ਨਾਲ ਚਾਹ ਦਿੱਤੀ ਗਈ l ਜੇਕਰ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਉਸ ਨੂੰ ਹਸਪਤਾਲ ਜਾਣ ਦੀ ਸੁਵਿਧਾ ਹੈ l
ਇਸ ਸੰਬੰਧ ਵਿੱਚ ਬਰਨਾਲਾ ਪੁਲਿਸ ਦੇ ਸਿੱਖਿਆ ਸੈਲ ਦੇ ਥਾਣੇਦਾਰ ਅਤੇ ਫਿਲਮੀ ਕਲਾਕਾਰ ਸੁਖਦੇਵ ਸਿੰਘ ਨੇ ਕਿਹਾ ਕਿ ਸਵੇਰੇ ਕਰਫਿਊ ਦਾ ਉਲੰਘਣ ਕਰਨ ਵਾਲੇ ਇੱਥੇ ਲਿਆਏ ਜਾਂਦੇ ਹਨ l ਉਨ੍ਹਾਂ ਨੂੰ ਵਿਸਤਾਰ ਨਾਲ ਉਨ੍ਹਾਂ ਦੀ ਟੀਮ ਦੇ ਦੁਆਰਾ ਕੋਰੋਨਾ ਦੇ ਫੈਲਣ ਦੇ ਕਾਰਨ, ਉਸ ਤੋਂ ਬਚਣ ਦੇ ਉਪਾਅ, ਕੋਰੋਨਾ ਹੋਣ ਤੇ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਦੇ ਬਾਰੇ ਵਿੱਚ ਦੱਸਿਆ ਜਾਂਦਾ ਹੈ l ਇਸ ਦੇ ਨਾਲ ਹੀ ਲੋਕਾਂ ਨੂੰ ਕੋਰੋਨਾ ਨੂੰ ਲੈ ਕੇ ਉਨ੍ਹਾਂ ਦੀ ਸਮਾਜਿਕ ਜ਼ਿੰਮੇਦਾਰੀ ਦੇ ਬਾਰੇ ਵਿੱਚ ਦੱਸਿਆ ਜਾਂਦਾ ਹੈ l ਲੋਕਾਂ ਨੂੰ ਕਰਫਿਊ ਨਾ ਤੋੜਨ ਦੀ ਸ਼ਪਥ ਦਿਵਾ ਕੇ ਸ਼ਾਮ ਨੂੰ ਛੱਡ ਦਿੱਤਾ ਜਾਂਦਾ ਹੈ l
ਦੱਸ ਦਈਏ ਕਿ ਬਰਨਾਲਾ ਪੁਲਿਸ ਦੇ ਥਾਣੇਦਾਰ ਅਤੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪੰਜਾਬੀ ਫਿਲਮ ਨਿੱਕਾ ਜ਼ੈਲਦਾਰ, ਕਿਸਮਤ, ਲਾਟੂ, ਅਫਸਰ, ਛੜਾ, ਜੱਗਾ ਜਣੌਦਾ ਏ ਆਦਿ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ l ਉਹ ਟਰੈਫਿਕ ਐਜੂਕੇਸ਼ਨ ਵਿਭਾਗ ਸੰਭਾਲਦੇ ਹਨ l ਲੋਕਾਂ ਨੂੰ ਸਮਝਾਉਂਦੇ ਹਨ ਅਤੇ ਸਟੇਜ ਤੇ ਖੜੇ ਹੋ ਕੇ ਲੋਕਾਂ ਨੂੰ ਬੋਲਣ ਦੀ ਸਜ਼ਾ ਵੀ ਦਿੰਦੇ ਹਨ l

Related posts

ਆਪਣੀ ਘਰਵਾਲੀ ਛੱਡ ਮੁੰਡਾ ਗੁਆਂਢਣ ਨਾਲ ਕਰਦਾ ਸੀ ਅੱਖ ਮਟੱਕਾ; ਦੇਖੋ ਵੀਡੀਓ

htvteam

ਬਚੋ ਜਿੰਨ੍ਹਾਂ ਬੱਚ ਹੁੰਦਾ ਅਜਿਹਿਆਂ ਤੋਂ

htvteam

ਸਟ੍ਰੋਬੇਰੀ ਦਾ ਜਿਸਨੇ ਕੀਤਾ ਐਵੇਂ ਇਸਤੇਮਾਲ, ਉਸਦੀ ਜ਼ਿੰਦਗੀ ‘ਚ ਹੋਏਗਾ ਕਮਾਲ

htvteam

Leave a Comment