ਮਾਮਲਾ ਹੈ ਫ਼ਿਰੋਜ਼ਪੁਰ ਦਾ, ਜਿੱਥੇ ਸ਼ਹਿਰ ਦੀ ਛੱਤੀ ਗਲੀ ਇਲਾਕੇ ‘ਚ ਵੀਨਾ ਰਾਣੀ ਨਾਂ ਦੀ ਵਿਧਵਾ ਔਰਤ ਆਪਣੇ ਜੱਦੀ ਮਕਾਨ ‘ਚ ਇਕੱਲਿਆਂ ਹੀ ਰਹਿੰਦੀ ਸੀ | ਵੀਨਾ ਰਾਣੀ ਦਾ ਪੁੱਤ ਜਗਰਾਓਂ ਵਿਖੇ ਨੌਕਰੀ ਕਰਦਾ ਸੀ | ਇਕੱਲਿਆਂ ਰਹਿਣ ਕਾਰਨ ਉਸਨੇ ਦੋ ਪਰਿਵਾਰ ਕਿਰਾਏਦਾਰ ਦੇ ਤੌਰ ‘ਤੇ ਰੱਖ ਲਏ | ਉੱਪਰ ਵਾਲੇ ਹਿੱਸੇ ‘ਚ ਇੱਕ ਪਰਿਵਾਰ ‘ਤੇ ਹੇਠਾਂ ਵੀਨਾ ਰਾਣੀ ਨੇ ਇਸ ਔਰਤ ਨੂੰ ਕਿਰਾਏ ‘ਤੇ ਰੱਖਿਆ ਹੋਇਆ ਸੀ | ਬਿਮਲਾ ਰਾਣੀ ਨਾਂ ਦੀ ਇਹ ਔਰਤ ਸ਼ੇਰ ਸਿੰਘ ਨਾਂ ਦੇ ਇਸ ਵਿਅਕਤੀ ਨਾਲ ਰਹਿ ਰਹੀ ਸੀ ਜਿਸਨੂੰ ਇਸਨੇ ਆਪਣਾ ਘਰਵਾਲਾ ਦੱਸਿਆ ਹੋਇਆ ਸੀ |
ਅਸਲ ‘ਚ ਬਿਮਲਾ ਰਾਣੀ ਦਾ ਘਰਵਾਲਾ ਪਿੱਪਲ ਸਿੰਘ 302 ਦੇ ਮਾਮਲੇ ‘ਚ ਪਿਛਲੇ 8 ਸਾਲਾਂ ਤੋਂ ਜੇਲ੍ਹ ‘ਚ ਬੰਦ ਹੈ \ ਜਿਸ ਕਰਕੇ ਬਿਮਲਾ ਰਾਣੀ ਦੇ ਸਬੰਧ ਸ਼ੇਰ ਸਿੰਘ ਨਾਂਅ ਦੇ ਇਸ ਵਿਅਕਤੀ ਨਾਲ ਬਣ ਗਏ ਤੇ ਫੇਰ ਝੂਠ ਬੋਲ ਆਪਣਾ ਘਰਵਾਲਾ ਦੱਸ ਬਿਮਲਾ ਰਾਣੀ ਸ਼ੇਰ ਸਿੰਘ ਨਾਲ ਵੀਨਾ ਰਾਣੀ ਦੇ ਮਕਾਨ ‘ਚ ਕਿਰਾਏ ‘ਤੇ ਰਹਿਣ ਲੱਗ ਪਈ | ਬਿਮਲਾ ਨੇ ਵੀਨਾ ਨਾਲ ਬੇਹੱਦ ਨੇੜਤਾ ਬਣਾ ਲਈ ਤੇ ਕਈ ਵਾਰ ਦੋਵੇਂ ਇਕੱਠੀਆਂ ਹੀ ਰੋਟੀ ਵੀ ਖਾਂਦੀਆਂ | ਇੱਕ ਦਿਨ ਰਾਤ ਵੇਲੇ ਬਿਮਲਾ ਰਾਣੀ ਤੇ ਸ਼ੇਰ ਸਿੰਘ ਸਾਜਿਸ਼ ਦੇ ਤਹਿਤ ਜੋ ਸ਼ਰਮਨਾਕ ਕਾਰਾ ਕਰਦੇ ਨੇ ਉਸ ਕਰਕੇ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਜਾਂਦੈ |
previous post
