Htv Punjabi
Punjab Video

ਅਮ੍ਰਿਤਪਾਲ ਨੂੰ ਲੈ ਕੇ ਆਈ ਵੱਡੀ ਖ਼ਬਰ; ਹੁਣ ਪੈ ਸਕਦੈ ਵੱਡਾ ਘਮਸਾਨ

ਮਾਮਲਾ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤੁਪਾਲ ਸਿੰਘ ਨੂੰ ਲੈ ਕੇ ਹੈ | ਈਸਾਈ ਭਾਈਚਾਰੇ ਵੱਲੋਂ ਅਮ੍ਰਿਤਪਾਲ ਸਿੰਘ ਦੇ ਖਿਲਾਫ਼ ਜਲੰਧਰ ਦੇ ਪੀ. ਏ. ਪੀ. ਚੌਕ ‘ਚ ਧਰਨਾ ਦਿੱਤਾ ਗਿਆ ਹੈ ਇਸਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਉੱਠੀ ਹੈ। ਇਥੇ ਦੱਸਣਯੋਗ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਵੱਲੋਂ ਪ੍ਰਭੂ ਯਿਸੂ ‘ਤੇ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਜਲੰਧਰ ‘ਚ ਕੌਮੀ ਮਾਰਗ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਦੇਰ ਰਾਤ ਪੁਲਸ ਪ੍ਰਸ਼ਾਸਨ ਦੇ ਆਲਾ ਅਫ਼ਸਰ ਵੱਲੋਂ ਭਾਈਚਾਰੇ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਉਹ ਇੱਕ ਪਾਸੇ ਸਟੇਜ ਲਗਾ ਕੇ ਪ੍ਰਦਰਸ਼ਨ ਕਰਨਗੇ | ਜਿਸ ਕਰਕੇ ਈਸਾਈ ਭਾਈਚਾਰੇ ਵੱਲੋਂ ਪੀ. ਏ. ਪੀ. ਗਰਾਊਂਡ ਦੇ ਸਾਹਮਣੇ ਇਕ ਸਾਈਡ ‘ਤੇ ਸਟੇਜ ਲਗਾਈ ਹੈ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਮੰਗ ਕੀਤੀ ਕਿ ਅੰਮ੍ਰਿਤਪਾਲ ‘ਤੇ ਬਣਦੀ ਕਾਰਵਾਈ ਕਰ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਈਸਾਈ ਭਾਈਚਾਰੇ ਵੱਲੋਂ ਅੱਜ ਬੈਠਕ ਕਰਕੇ ਵੱਡਾ ਕਦਮ ਚੁੱਕਿਆ ਜਾਵੇਗਾ |

 

Related posts

ਪਿਸ਼ਾਬ ‘ਤੋਂ ਤੰਗ ਪ੍ਰੇਸ਼ਾਨ ਹੋਏ ਲੋਕਾਂ ਨੇ ਹੱਥ ਤਹਾਂ ਚੁੱਕ-ਚੁੱਕ ਚਰਚ ਬਾਹਰ ਕਰਤਾ ਅਜਿਹਾ ਕੰਮ

htvteam

ਮੌਸਮ ਵਿਭਾਗ ਦਾ ਅਲਰਟ ! ਟੁੱਟੇ 50 ਸਾਲਾਂ ਦੇ ਰਿਕਾਰਡ

htvteam

ਭਾਈ ਅੰਮ੍ਰਿਤਪਾਲ ਦੀਆਂ ਇਹ ਗੱਲਾਂ ਸੁਣਕੇ ਸਰਕਾਰਾਂ ਨੂੰ ਪੈਣਗੀਆਂ ਦੰਦਲਾਂ

htvteam

Leave a Comment