ਦਿਲ ਨੂੰ ਕੰਬ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਬਟਾਲਾ ਰੋਡ ਦੀਆਂ ਨੇ | ਜਿੱਥੇ ਇੱਕ ਡ੍ਰਾਈਵਰ ਦੀ ਗਲਤੀ ਨੇ ਦਰਦਨਾਕ ਹਾਦਸਾ ਕਰਵਾ ਦਿੱਤਾ | ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ ਅਤੇ ਕਈ ਗੱਡੀਆਂ ਨੁਕਸਾਨੀਆਂ ਗਈਆਂ |
ਚਸ਼ਮਦੀਦਾਂ ਦੇ ਮੁਤਾਬਿਕ ਹਾਦਸਾ ਉਸ ਵੇਲੇ ਹੋਇਆ ਜਦੋਂ ਇੱਕ ਨਿਜੀ ਕੰਪਨੀ ਦੀ ਬਸ ਬੀਆਰਟੀਸੀ ਰੋਡ, ਮੈਟਰੋ ਲਾਈਨ ‘ਚ ਜਾ ਵੜੀ | ਤੇਜ਼ ਰਫਤਾਰ ਬਸ ਨੇ ਤਹਲਕਾ ਮਚਾਉਂਦੇ ਹੋਏ ਕਈ ਕਾਰਾਂ ਅਤੇ ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਲਿਆ |
