ਇਹ ਦਰਦਨਾਕ ਮਾਮਲਾ ਫਿਰੋਜ਼ਪੁਰ ਦਾ ਹੈ | ਜਿੱਥੇ ਪਿੰਡ ਚੂਚਕ ਵਿੰਡ ਦੀ ਅਮਨਦੀਪ ਕੌਰ ਬਤੌਰ ਕਾਂਸਟੇਬਲ ਥਾਣਾ ਫਿਰੋਜ਼ਪੁਰ ਛਾਉਣੀ ਵਿਚ ਤਾਇਨਾਤ ਸੀ |
ਬੀਤੀ ਅੱਧੀ ਰਾਤ ਨੂੰ ਆਪਣੀ ਡਿਊਟੀ ਖ਼ਤਮ ਕਰਕੇ ਐਕਟਿਵਾ ਤੇ ਸਵਾਰ ਹੋ ਘਰ ਰੋਟੀ ਖਾਣ ਜਾ ਰਹੀ ਸੀ ਤਾਂ ਬਾਬਾ ਸ਼ੇਰ ਸ਼ਾਹ ਵਲੀ ਚੌਂਕ ਨੇੜੇ ਕਾਂਸਟੇਬਲ ਗੁਰਸੇਵਕ ਸਿੰਘ ਸਵਿੱਫਟ ਕਾਰ ‘ਤੇ ਆਇਆ ਅਤੇ ਕਾਂਸਟੇਬਲ ਅਮਨਦੀਪ ਦੇ ਸਕੂਟਰ ਨਾਲ ਟੱਕਰ ਮਾਰੀ ਅਤੇ ਜਦੋਂ ਅਮਨਦੀਪ ਡਿੱਗ ਪਈ ਤਾਂ ਗੁਰਸੇਵਕ ਨੇ ਆਪਣੇ ਸਰਕਾਰੀ ਹਥਿਆਰ ਨਾਲ ਤਾੜ ਤਾੜ 5 ਗੋਲੀਆਂ ਚਲਾ ਦਿੱਤੀਆਂ | ਜਿਸ ਨਾਲ ਅਮਨਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਕਾਂਸਟੇਬਲ ਗੁਰਸੇਵਕ ਸਿੰਘ ਨੇ ਅੱਗੇ ਜਾ ਕੇ ਖੁਦ ਨੂੰ ਵੀ ਗੋਲੀ ਮਾਰ ਦੁਨੀਆਂ ਉਣ ਅਲਵਿਦਾ ਅੱਖ ਦਿੱਤਾ |
previous post