Htv Punjabi
crime news Punjab Video

ਧਿਆਨ ਰੱਖੋ, ਸਕੂਟਰ, ਮੋਟਰਸਾਇਕਲ, ਆਟੋ ਤੇ ਬੱਸ ਚੜ੍ਹਨ ਕਿਤੇ ਆਹ ਕੰਮ ਨਾ ਹੋਜੇ

ਮੌਤ ਕਦੋਂ ਤੇ ਕਿਵੇਂ ਤੁਹਾਨੂੰ ਘੇਰਾ ਪਾ ਲਏ ਇਸ ਬਾਬਤ ਕਦੇ ਮਰਨ ਵਾਲੇ ਤੇ ਉਸਦੇ ਰਿਸ਼ਤੇਦਾਰ ਨੇ ਕਲਪਨਾ ਤੱਕ ਨਹੀਂ ਕੀਤੀ ਹੁੰਦੀ। ਪਰ ਤੁਸੀਂ ਅਕਸਰ ਵੱਡਿਆਂ ਦੇ ਮੂੰਹੋਂ ਸੁਣਿਆ ਹੋਏਗਾ ਕੀ ਮੌਤ ਦਾ ਸਮਾਂ ਤੇ ਥਾਂ ਨਿਸਚਿਤ ਹੁੰਦੀ ਐ। ਤਸਵੀਰਾਂ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਦੇ ਨਜ਼ਦੀਕੀ ਆਰ.ਸੀ.ਐਫ ਚੌਂਕ ਦੀਆਂ ਨੇ…ਜਿੱਥੇ ਇਸ ਪੀਲੇ ਰੰਗ ਦਾ ਸੂਟ ਪਾਈ ਆਟੋ ਦੀ ਉਡੀਕ ‘ਚ ਖੜ੍ਹੀ ਜਨਾਨੀ ਨੂੰ ਨਹੀਂ ਸੀ ਪਤਾ ਕੀ ਕੁਝ ਹੀ ਸੈਕਿੰਟ ਬਾਅਦ ਉਸ ਨਾਲ ਕੀ ਹੋਣ ਵਾਲਾ ਐ। ਦੇਖਣ ਨੂੰ ਇਹ ਸੀਸੀਟੀਵੀ ਆਮ ਜਿਹੀ ਨਜ਼ਰ ਆ ਰਹੀ ਐ। ਪਰ ਇਸ ਸੀਸੀਟੀਵੀ ‘ਚ ਬਹੁਤ ਵੱਡਾ ਇਕ ਸੁਨੇਹਾ ਉਨ੍ਹਾਂ ਲੋਕਾਂ ਲਈ ਜੋ ਰੋਜ਼ਾਨਾ ਸੜਕਾਂ ‘ਤੇ ਚਲਦੇ ਨੇ ਬੱਸਾਂ, ਕਾਰਾਂ ਤੇ ਆਟੋ ‘ਚ ਸਫਰ ਵੀ ਕਰਦੇ ਨੇ। ਤੇ ਸ਼ਾਮ ਵੇਲੇ ਦੇ ਇਹ ਦ੍ਰਿਸ਼ ਉਸੇ ਥਾਂ ਦੇ ਨੇ ਜਿੱਥੇ ਸਾਰੀ ਘਟਨਾ ਵਾਪਰੀ ਏ ਜਿਸ ਨਾਲ ਰਿਸ਼ਤੇ ਇਕ ਵਾਰ ਫੇਰ ਜ਼ਿੰਦਾ ਲੱਗਣ ਲੱਗ ਸਕਦੇ ਨੇ। ਪਹਿਲਾਂ ਚੌਂਕ ‘ਚ ਵਾਪਰੀ ਘਟਨਾ ਦੀਆਂ ਤਸਵੀਰਾਂ ਦੇਖੋ ਫੇਰ ਅਸੀਂ ਤੁਹਾਨੂੰ ਦੱਸਦੇ ਹਾਂ ਕਿਵੇਂ ਮਾਸੀ ਨੇ ਖੁਦ ਜਾਨ ਕੁਰਬਾਨ ਕਰਕੇ ਆਪਣੀ ਭਾਣਜੀ ਦੀ ਜ਼ਿੰਦਗੀ ਬਚਾ ਲਈ।

ਇਹ ਉਹੀ ਮਾਸੀ ਦਵਿੰਦਰ ਕੌਰ ਐ ਜਿਸ ਨੇ ਆਪਣੀ ਮਾਸੂਮ ਭਾਣਜੀ ਨੂੰ ਘਟਨਾ ਵੇਲੇ ਧੱਕਾ ਦੇਕੇ ਖੁਦ ਟਰੱਕ ਹੇਠਾਂ ਕੁਚਲੀ ਗਈ। ਤੇ ਇਹ ਉਹ ਰਮਨਦੀਪ ਕੌਰ ਜੋ ਦਵਿੰਦਰ ਕੌਰ ਨਾਲ ਹਾਦਸੇ ‘ਚ ਆਪਣੀ ਜਾਨ ਗਵਾ ਗਈ। ਹੁਣ ਸੁਣੋ ਕਿਵੇਂ ਮਾਸੀ ਨੇ ਆਪਣੀ ਇਸ ਸੀਸੀਟੀਵੀ ਕੇਮਰੇ ‘ਚ ਨਜ਼ਰ ਆ ਰਹੀ ਭਾਣਜੀ ਦੀ ਜ਼ਿੰਦਗੀ ਬਚਾਈ। ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਆਉਣ ਵਾਲੇ ਸਮੇਂ ‘ਚ ਪੁਲਿਸ ਕਿੰਨੀ ਛੇਤੀ ਇੰਨ੍ਹਾਂ ਹੱਸਦੇ ਵੱਸਦੇ ਪਰਿਵਾਰਾਂ ‘ਚ ਕੀਰਣੇ ਪਵਾਉਣ ਵਾਲੇ ਡਰਾਇਵਰ ਨੂੰ ਉਸਦੇ ਬਣਦੀ ਸਜ਼ਾ ਦਿਵਾਉਣ “ਚ ਕਾਮਯਾਬ ਹੁੰਦੀ ਐ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਲੋਕ ਇਨਸਾਫ ਪਾਰਟੀ ਵੱਲੋਂ ਪ੍ਰੈੱਸ ਕਾਨਫ਼ਰੰਸ, ਕਿਹਾ ਬੈਂਸ ਨੂੰ ਬਦਨਾਮ ਕਰਨ ਲਈ ਅਕਾਲੀ ਦਲ ਰਚ ਰਿਹਾ ਸਾਜ਼ਿਸ਼-.ਸੰਨੀ ਕੈਂਥ

htvteam

ਹੋਟਲ ‘ਚ ਠਹਿਰੇ ਸਨ ਪਤੀ ਪਤਨੀ; ਪਤੀ ਨਾਲ ਵਾਪਰਿਆ ਖੌਫਨਾਕ ਹਾਦਸਾ; ਦੇਖੋ ਵੀਡੀਓ

htvteam

ਪਰਚਾ ਦਰਜ ਹੋਣ ਤੋਂ ਬਾਅਦ ਡਰ ਗਈ ਰਵੀਨਾ ਟੰਡਨ,ਮੰਗੀ ਮਾਫ਼ੀ, ਭਾਰਤੀ ਸਿੰਘ ਤੇ ਫ਼ਰਹਾ ਖਾਨ ਅਜੇ ਵੀ ਚੁੱਪ,ਈਸਾਈ ਭਾਂਈਚਾਰਾ ਪੂਰੇ ਰੌਅ ‘ਚ

Htv Punjabi

Leave a Comment