ਚੰਡੀਗੜ੍ਹ : ਬੀਤੇ ਦਿਨੀਂ ਇੱਕ ਨਿਜੀ ਟੀਵੀ ਚੈਨਲ ਦੇ ਇੱਕ ਪੋ੍ਰਗਰਾਮ ਵਿੱਚ ਬਾਲੀਵੁਡ ਅਦਾਕਾਰਾ ਭਾਰਤੀ ਸਿੰਘ, ਰਵੀਨਾ ਟੰਡਨ ਤੇ ਫ਼ਰਾਹ ਖਾਨ ਵੱਲੋਂ ਈਸਾਈ ਭਾਈਚਾਰੇ ਦੇ ਪਵਿੱਤਰ ਸ਼ਬਦ ਹਲੇਲੂਈਆ ਦਾ ਮਜ਼ਾਕ ਬਣਾਉਣ ਦਾ ਮਾਮਲਾ ਬੁਰੀ ਤਰ੍ਹਾਂ ਭਖਣ ਤੋਂ ਬਾਅਦ ਜਦੋਂ ਇਨ੍ਹਾਂ ਤਿੰਨਾਂ ਐਕਟਰਨੀਆਂ ਵਿਰੁੱਧ ਪਰਚਾ ਦਰਜ ਹੋਇਆ ਅਤੇ ਪੰਜਾਬ ਵਿੱਚ ਥਾਂ ਥਾਂ ਇਨਾਂ ਵਿਰੁੱਧ ਪਿਟ ਸਿਆਪੇ ਹੋਣ ਦੇ ਨਾਲ ਨਾਲ ਇਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਹੋਣ ਲੱਗ ਪਈ ਤਾਂ ਡਰਦੇ ਮਾਰੇ ਸਭ ਤੋਂ ਪਹਿਲਾਂ ਰਵੀਨਾਂ ਟੰਡਨ ਨੇ ਮਾਫ਼ੀ ਮੰਗੀ ਹੈ l ਆਪਣੀ ਇੱਕ ਟਵਿੱਟਰ ਪੋਸਟ ਨਾਲ ਰਵੀਨਾ ਟੰਡਨ ਨੇ ਉਸ ਵੀਡੀਓ ਦਾ ਲੰਿਕ ਵੀ ਪਾਇਆ ਹੈ, ਜਿਸ ਵਿੱਚ ਇਹ ਤਿੰਨੋਂ ਅਦਾਕਾਰਾਂ ਹਲੇਲੂਈਆ ਦਾ ਮਜ਼ਾਕ ਉਡਾਦੀਆਂ ਦਿਖਾਈ ਦੇ ਰਹੀਆਂ ਹਨ l ਇਸ ਪੋਸਟ ਵਿੱਚ ਰਵੀਨਾ ਨੇ ਲਿਖਿਆ ਹੈ ਕਿ ਕ੍ਰਿਪਾ ਕਰਕੇ ਇਸ ਵੀਡੀਓ ਲੰਿਕ ਨੂੰ ਖੋਲ ਕੇ ਦੇਖੋ . ਮੈਂ ਅਜਿਹਾ ਇੱਕ ਅੱਖਰ ਵੀ ਨਹੀਂ ਕਿਹਾ ਜਿਸਦਾ ਮਤਲਬ ਕਿਸੇ ਧਰਮ ਦੀ ਬੇਇਜ਼ਤੀ ਕਰਨਾ ਹੋਵੇ l
ਰਵੀਨਾ ਅਨੁਸਾਰ ਉਨ੍ਹਾਂ ਸਮੇਤ ਭਾਰਤੀ ਸਿੰਘ ‘ਤੇ ਫ਼ਰਾਹ ਖਾਨ ਨੇ ਕਦੀ ਵੀ ਕਿਸੇ ਵਿਰੁੱਧ ਕੋਈ ਅਪਰਾਧ ਨਹੀਂ ਕੀਤਾ ਪਰ ਜੇਕਰ ਅਸੀਂ ਅਜਿਹਾ ਕੀਤਾ ਹੈ ਤਾਂ ਮੈਂ ਬੇਹਤ ਗੰਭੀਰਤਾ ਨਾਲ ਉਨ੍ਹਾਂ ਲੋਕਾਂ ਤੋਂ ਮਾਫ਼ੀ ਮੰਗਦੀ ਹਾਂ l ਜਿਨ੍ਹਾਂ ਨੂੰ ਦੁਖ ਲੱਗਾ ਹੈ l
ਹਾਲਾਂਕਿ ਇਹ ਮਾਫ਼ੀ ਰਵੀਨਾ ਟੰਡਨ ਨੇ ਆਪਣੇ ਟਵਿੱਟਰ ਹੈਂਡਲ ਤੇ ਮੰਗੀ ਹੈ, ਪਰ ਇਸਦੇ ਬਾਵਜੂਦ ਵੀ ਭਾਰਤੀ ਸਿੰਘ ਅਤੇ ਫ਼ਰਾਹ ਖਾਨ ਵੱਲੋਂ ਅਜੇ ਤੱਕ ਚੁੱਪੀ ਧਾਰ ਰੱਖਣ ਕਾਰਨ ਈਸਾਈ ਭਾਈਚਾਰੇ ਦਾ ਗੁੱਸਾ ਵੱਧਦਾ ਜਾ ਰਿਹਾ ਹੈ l ਹੁਣ ਵੇਖਣਾ ਇਹ ਹੋਵੇਗਾ ਕਿ ਬਾਕੀ ਦੀਆਂ ਦੋਨੋਂ ਅਦਾਕਾਰਾਂ ਕਦੋਂ ਮਾਫ਼ੀ ਮੰਗਦੀਆਂ ਨੇ ਤੇ ਕੀ ਉਨਾਂ ਵੱਲੋਂ ਮੰਗੀ ਗਈ ਮਾਫ਼ੀ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਕਬੂਲ ਹੋਵੇਗੀ ਜਾਂ ਉਹ ਇਨ੍ਹਾਂ ਨੂੰ ਜੇਲ ਭੇਜ ਕੇ ਹੀ ਦਮ ਲੈਣਗੇ l
