Htv Punjabi
Punjab Video

ਕੋਠੇ ਜਿੱਡੇ ਮਸ਼ਹੂਰ ਗੁਰ ਸਿੱਖ ਨੌਜਵਾਨ ਨੂੰ ਚੁੱਕਿਆ ਪੁਲਿਸ ਨੇ ,ਵਜ੍ਹਾ ਸੁਣ ਤੁਸੀ ਵੀ ਹੋ ਜਾਵੋਂਗੇ ਹੈਰਾਨ ?

ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਹ ‘ਅਮਰੀਕਾ ਗੋਟ ਟੇਲੈਂਟ’ ‘ਚ ਵੀ ਹਿੱਸਾ ਲੈ ਚੁੱਕਾ ਹੈ। ਪੰਜਾਬ ਪੁਲਿਸ ਵਿਚ ਕਾਂਸਟੇਬਲ ਰਹਿ ਚੁੱਕੇ 7.6 ਫੁੱਟ ਦੇ ਜਗਦੀਪ ਸਿੰਘ ਉਰਫ ਦੀਪ ਸਿੰਘ ਨੂੰ ਨਸ਼ੇ ਸਣੇ ਫੜਿਆ ਹੈ। ਦੀਪ ਸਿੰਘ ਦੀ ਇਹ ਗ੍ਰਿਫਤਾਰੀ ਤਰਨਤਾਰਨ ਤੋਂ ਹੋਈ ਹੈ।ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਸਰਹੱਦ ਪਾਰ ਤੋਂ ਆਈ 500 ਗ੍ਰਾਮ ਹੈਰੋਇਨ ਦੀ ਡਲਿਵਰੀ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤਰਨਤਾਰਨ ਵਿਚ ਗੁਪਤ ਆਪ੍ਰੇਸ਼ਨ ਸ਼ੁਰੂ ਕਰਵਾਇਆ। ਦੀਪ ਸਿੰਘ ਇਸ ਦੌਰਾਨ ਉਥੇ ਆਪਣੀ ਬਲੈਰੋ ਕਾਰ ਵਿਚ ਪਹੁੰਚਿਆ। ਜਦੋਂ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 500 ਗ੍ਰਾਮ ਹੈਰੋਇਨ ਜ਼ਬਤ ਕੀਤੀ। ਦੀਪ ਦੇ 2 ਸਾਥੀ ਵੀ ਨਾਲ ਸਨ ਜਿਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਦੱਸ ਦਈਏ ਕਿ ਜਗਦੀਪ ਸਿੰਘ ਅਮਰੀਕਾ ਗੋਟ ਟੇਲੈਂਟ ਵਿਚ ਵੀ ਹਿੱਸਾ ਲੈ ਚੁੱਕਾ ਹੈ ਤੇ ਕੁਝ ਸਮੇਂ ਬਾਅਦ ਉਸ ਨੇ ਦੁਬਾਰਾ ਤੋਂ ਅਮਰੀਕਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਰਾਣਾ ਪੁਲਿਸ ਮੁਲਾਜ਼ਮ ਹੋਣ ਕਰਕੇ ਦੀਪ ਸਿੰਘ ਨੂੰ ਨਾਕਿਆਂ ‘ਤੇ ਪੁੱਛਗਿਛ ਲਈ ਨਹੀਂ ਰੋਕਿਆ ਜਾਂਦਾ ਸੀ ਤੇ ਇਸੇ ਦਾ ਫਾਇਦਾ ਚੁੱਕ ਕੇ ਦੀਪ ਸਿੰਘ ਹੈਰੋਇਨ ਦੀ ਤਸਕਰੀ ਕਰਨ ਲੱਗਾ। ਪੁਲਿਸ ਜਲਦ ਹੀ ਉਸ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।ਤਰਨਤਾਰਨ ਪੁਲਿਸ ਨੇ ਬੀਰ ਖਾਲਸਾ ਗਰੁੱਪ ਦੇ ਦੀਪ ਸਿੰਘ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਤਰਨਤਾਰਨ ਵਿਚ SSOC ਵੱਲੋਂ ਚੈਕਿੰਗ ਦੌਰਾਨ ਇਹ ਹੈਰੋਇਨ ਫੜੀ ਗਈ। ਦੱਸ ਦਈਏ ਕਿ ਦੀਪ ਸਿੰਘ ਆਪਣੇ ਲੰਬੇ ਕੱਦ ਲਈ ਜਾਣਿਆ ਜਾਂਦਾ ਹੈ। ਦੀਪ ਸਿੰਘ ਨੇ 22 ਸਾਲਾਂ ਤੋਂ ਚੱਲ ਰਹੇ ਬੀਰ ਖਾਲਸਾ ਗੱਤਕਾ ਗਰੁੱਪ ਦੇ ਮੈਂਬਰਾਂ ਨਾਲ ਆਪਣੇ ਲਾਜਵਾਬ ਕਾਰਨਾਮੇ ਦਿਖਾ ਕੇ ਕਈ ਵਾਰ ਦੇਸ਼-ਵਿਦੇਸ਼ ਵਿਚ ਆਪਣਾ ਨਾਮ ਰੌਸ਼ਨ ਕੀਤਾ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰ-ਦੂ-ਕਾਂ ਲੈਕੇ ਆਏ ਮੁੰ-ਡਿ-ਆਂ ਨੇ ਬਣਾਤਾ ਫਿਲਮੀ ਸੀਨ, ਧੋਤੀਆਂ ਚੱਕ ਬਾਹਣੋਂ-ਬਾਹਣੀ ਭੱਜੇ ਪ੍ਰਵਾਸੀ ?

htvteam

ਥਾਣੇਦਾਰ ਹੋਵੇ ਤਾਂ ਇਹੋ ਜਿਹਾ ਵਰਨਾ ਨਾ ਹੋਵੇ, ਐਨਆਰਆਈ ਪੰਜਾਬੀ ਦੀ, ਅੰਗਰੇਜ਼ੀ ਬੋਲਕੇ ਕਰਤੀ ਬੋਲਤੀ ਬੰਦ, ਫੇਰ ਅੰਗਰੇਜ਼ੀ ਘੋਟਦੇ ਪੰਜਾਬੀ ਨੂੰ ਜੋੜਨੇ ਪਏ ਹੱਥ !

Htv Punjabi

ਵੈਦ ਜਗਦੀਪ ਸਿੰਘ ਦੇ ਮੁੰਡੇ ਦੀ ਇੰਟਰਵਿਊ ਸੁਣਨ ਵਾਲੀ ਹੈ

htvteam

Leave a Comment