ਸੰਗਰੂਰ ਦੇ ਗੰਨ ਹਾਉਸ ਚ ਹੋਈ ਹਥਿਆਰਾਂ ਦੇ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ 24 ਘੰਟਿਆਂ ਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਵੱਲੋਂ ਚੋਰੀ ਕੀਤੇ 16 ਚੋਂ 14 ਹੱਥਿਆਰ ਵੀ ਬਰਾਮਦ ਕਰ ਲਏ ਹਨ। ਇਨ੍ਹਾਂ ਕੋਲੋਂ 30 ਕਾਰਤੂਸ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।ਇਨ੍ਹਾਂ ਬਦਮਾਸ਼ਾਂ ਨੇ ਸੰਗਰੂਰ ਦੇ ਇੱਕ ਗੰਨ ਹਾਉਸ ਤੋਂ 16 ਹੱਥਿਆਰ ਚੋਰੀ ਕੀਤੇ ਸਨ।ਡੀਆਈਜੀ ਹਰਚਰਨ ਸਿੰਘ ਭੁੱਲਰ ਸੰਗਰੂਰ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ,,,,,,,
ਸੰਗਰੂਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਹਥਿਆਰਾਂ ਦੀ ਦੁਕਾਨ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਚੋਰ ਅਸਲਾ ਲਾਈਸੈਂਸ ਦੀ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਅੰਦਰ ਹੋਏ ਦਾਖਿਲ ਹੋ ਗਏ ਸਨ। ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ 16 ਹਥਿਆਰ ਬਰਾਮਦ ਕੀਤੇ ਸਨ।ਇਸ ਨੂੰ ਲੈ ਕੇ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਸੀ ਜਿਸ ਚ ਇਹ ਲੁਟੇਰੇ ਅਸਲਾ ਲੁੱਟਦੇ ਨਜ਼ਰ ਆ ਰਹੇ ਸਨ। ਪੁਲਿਸ ਨੂੰ ਭੰਬਲਬੂਸੇ ਚ ਪਾਉਣ ਲਈ2 ਲੁਟੇਰਿਆਂ ਨੇ ਨਿਹੰਗ ਦਾ ਬਾਣਾ ਪਾਇਆ ਹੋਇਆ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
