Htv Punjabi
crime news Punjab Video

ਕੌਣ ਹੈ ਜ਼ਿੰਮੈਵਾਰ ?

ਇਹ ਤਸਵੀਰਾਂ ਫਰੀਦਕੋਟ ਦੀ ਕੇਂਦਰੀ ਜੇਲ੍ਹ ਦੀਆਂ ਨੇ ਜਿੱਥੇ ਅਪਰਾਧਿਕ ਬੱਚਿਆਂ ਨੂੰ ਸੁਧਾਰ ਘਰ ‘ਚ ਕੈਦ ਕਰਕੇ ਰੱਖਿਆ ਜਾਂਦਾ ਤਾਂ ਕਿ ਉਹ ਸੁਧਰ ਜਾਣ ਪਰ ਜਨਾਬ ਏਥੇ ਸੁਧਰਨ ਦੀ ਬਜਾਏ ਬੱਚੇ ਹੋਰ ਵਿਗੜ ਰਹੇ ਹਨ ਸਾਡੀ ਇਹ ਗੱਲ ਸੁਣਕੇ ਤੁਹਾਨੂੰ ਹੈਰਾਨੀ ਜ਼ਰੂਰ ਹੋ ਸਕਦੀ ਪਰ ਇਹ ਸਚਾਈ ਹੈ,ਕਿਉਂਕੀ ਜੇਲ੍ਹ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਚੱਲਦਿਆਂ ਜੇਲ੍ਹ ਚ ਤਾਇਨਾਤ ਮੁਲਾਜ਼ਮ ਹੀ ਬੱਚਿਆ ਦੇ ਭਵਿੱਖ ਨੂੰ ਹੋਰ ਵਿਗਾੜਨ ਹਨ ਇਸਦੇ ਬਾਰੇ ਉਦੋਂ ਪਤਾ ਲੱਗਿਆ ਜਦੋੋਂ ਬਾਲ ਸੁਧਰ ਘਰ ਚੋਂ ਬੱਚਿਆਂ ਕੋਲੋਂ ਮੋਬਾਇਲ ਫੋਨ ਫੜ੍ਹੇ ਗਏ,ਮੋਬਾਇਲ ਫੋਨ ਕਿਸੇ ਪਾਸਿਆਂ ਹਵਾ ਚ ਉਡਕੇ ਜਾਂ ਕੰਧ ਟੱਪਕੇ ਨਹੀਂ ਆਏ ਸਗੋਂ ਜੇਲ੍ਹ ਚ ਤਾਇਨਾਤ ਮੁਲਾਜ਼ਮ ਜਸਵੰਤ ਸਿੰਘ ਵੱਲੋਂ ਮੁਹੱਈਆ ਕਰਵਾਏ ਗਏ ਸੀ ਏਸ ਬਾਬਤ ਜਾਣਾਕਰੀ ਦਿੰਦੇ ਡੀਐਸਪੀ ਸ਼ਮਸ਼ੇਰ ਸਿੰਘ ਹੋਰਾਂ ਨੇ ਜੋ ਮੁਲਾਜ਼ਮ ਅਤੇ ਬੱਚਿਆਂ ਬਾਰੇ ਦੱਸਿਆ ਉਹ ਸੁਣੋਂ,,,,,,,,

ਏਸ ਮੌਕੇ ਡੀਐਸਪੀ ਨੇ ਢਿੱਲੇ ਅੰਦਾਜ਼ ਚ ਕਿਹਾ ਕੀ ਕਾਰਵਾਈ ਕੀਤੀ ਜਾਵੇਗੀ ਪਰ ਹੈਰਾਨੀ ਦੀ ਗੱਲ ਤਾਂ ਇਹ ਕੀ ਜਿਨ੍ਹਾਂ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਹੋਇਆ ਜਦੋਂ ਉਹੀ ਮੁਲਜ਼ਮ ਗਲਤ ਕੰਮ ਕਰਨ ਲੱਗ ਜਾਣ ਫਿਰ ਸੁਰੱਖਿਆ ਦੀ ਉਮੀਦ ਕਿਵੇਂ ਕੀਤੀ ਜਾ ਰਹੀ ਹੈ,ਖੈਰ ਇਹ ਘਟਨਾ ਸਾਫ ਬਿਆਨ ਕਰ ਰਹੀ ਹੈ,ਕੀ ਪੰਜਾਬ ਦੀਆਂ ਜੇਲ੍ਹਾਂ ਚੋਂ ਜੋ ਮੋਬਾਇਲ ਫੋਨ ਜਾਂ ਨਸ਼ਾ ਫੜ੍ਹਿਆ ਜਾਂਦਾ ਜਾਂ ਵੀਡੀਓ ਬਣਦੀ ਅਤੇ ਵੱਡੇ ਗੈਂਗਸਟਰਾਂ ਦੀ ਇੰਟਰਵਿਊ ਹੁੰਦੇ ਹੈ ਉਸਦੇ ਪਿੱਛੇ ਜ਼ਰੂਰ ਅੰਦਰਲੇ ਮੁਲਾਜ਼ਮਾਂ ਜਾਂ ਅਫਸਰਾਂ ਦੀ ਮਿਲੀਭੁਗਤ ਨਾਲ ਹੀ ਸੰਬਵ ਹੋ ਸਕਦੀ ਹੈ ਪਰ ਜ਼ਿਆਦਾ ਤਰ ਮਾਮਲੇ ਦਬਾ ਲਏ ਜਾਂਦੇ ਹਨ ਖੈਰ ਜਿਵੇਂ ਏਸ ਘਟਨਾ ਵਾਲੇ ਮੁਲਾਜ਼ਮ ਦੀ ਅਧਿਕਾਰੀਆਂ ਨੇ ਸ਼ਕਲ ਤੱਕ ਨਹੀਂ ਦਿਖਾਈ ਤੇ ਨਾ ਹੀ ਕੋਈ ਐਫ ਆਈ ਆਰ ਕਾਪੀ ਸਾਹਮਣੇ ਆਈ ਹੈ ਸੋ ਹੁਣ ਤੁਸੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋਂ ਕੀ ਆਖਿਰ ਉਸ ਮੁਲਜ਼ਮ ਦੇ ਖਿਲਾਫ ਕਿਹੋ ਜਹੀ ਕਾਰਵਾਈ ਹੋ ਸਕਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਛੱਡ ਕੇ ਜਾਣਾ ਚਾਹੁੰਦੇ ਆਹ ਸਾਰਾ ਪਿੰਡ; ਦੇਖੋ ਵੀਡੀਓ

htvteam

ਵਿਆਹ ਤੋਂ ਵਾਪਸ ਆ ਰਹੇ ਲਾੜੇ ਦੇ ਭਾਈ ਸਮੇਤ ਕਾਰ ਟਰਾਲੇ ‘ਚ ਵੱਜਣ ਨਾਲ 4 ਦੀ ਮੌਤ

Htv Punjabi

ਗੋਰਿਆਂ ਦੇ ਮੁਲਕ 5 ਲੱਖ ਰੁਪਏ ਲੈਕੇ ਪੜ੍ਹੋ, ਟੈਸ਼ਨ ਨੂੰ ਕਰੋ ਬਾਏ-ਬਾਏ

htvteam

Leave a Comment