Htv Punjabi
Crime Punjab Video

ਲਓ ਮੁੰਡੇ ਦੀ ਵਾਇਰਲ ਵੀਡੀਓ ਬਾਰੇ ਖੁਲਾਸਾ !

ਵਿਦੇਸ਼ੋਂ ਆਏ ਨੌਂਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ

ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ
ਕਈ ਦਿਨਾਂ ਤੋਂ ਵੀਡੀਓ ਸੋਸ਼ਲ ਤੇ ਹੋ ਰਹੀ ਹੈ ਵਾਇਰਲ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚੱਲ ਰਹੀ ਪੰਜਾਬ ਸਰਕਾਰ ਦੀ ਮੁਹਿੰਮ ਦੇ ਬਾਵਜੂਦ ਨਸ਼ਿਆਂ ਦਾ ਨਜਾਇਜ਼ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਕਾਰਨ ਆਏ ਦਿਨ ਪੰਜਾਬ ਦੇ ਪੁੱਤ ਮੌਤ ਦੇ ਮੂੰਹ ਪੈ ਰਹੇ ਹਨ। ਭਾਵੇਂਕਿ, ਪੰਜਾਬ ਸਰਕਾਰ ਨੇ ਅਨੇਕਾਂ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਤੁੰਨ ਦਿੱਤਾ ਹੈ ਤੇ ਉਹਨਾਂ ਦੀ ਨਜਾਇਜ਼ ਉਸਾਰੀ ਤੇ ਬੁਲਡੋਜਰ ਕਾਰਵਾਈ ਕੀਤੀ ਜਾ ਰਹੀ ਹੈ ਪਰ ਬਾਵਜੂਦ ਇਸ ਦੇ ਵਿਸ਼ੇ ਦੀ ਸਮੱਸਿਆ ਬਦਤਰ ਹੁੰਦੀ ਜਾ ਰਹੀ ਹੈ। ਦਿਲ ਨੂੰ ਝੰਜੋੜ ਦੇਣ ਵਾਲਾ ਅਜਿਹਾ ਹੀ ਇਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿਸ ਵਿਚ ਇਕ ਪਿਤਾ ਆਪਣੇ ਨੌਜਵਾਨ ਪੁੱਤ ਦੀ ਲਾਸ਼ ਕੋਲ ਖੜ ਕੇ ਅਰਦਾਸ ਕਰ ਰਿਹਾ ਹੈ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਜਨਤਕ ਹੋਇਆ ਤਾਂ ਅੱਗ ਵਾਂਗ ਵਾਇਰਲ ਹੋ ਗਿਆ। ਕੀ ਸੀ ਪੂਰੀ ਘਟਨਾ ਆਓ ਤੁਹਾਨੂੰ ਜਾਣੂ ਕਰਵਾ ਦਿੰਦੇ ਹਾਂ।

ਦਰਅਸਲ ਕੁੱਝ ਸਮਾਂ ਪਹਿਲਾਂ ਇਟਲੀ ਤੋਂ ਆਏ ਇਕ ਨੌਜਵਾਨ ਦੀ ਪਿੰਡ ਮੁਸ਼ਕਵੇਦ ਤੋਂ ਡੈਣਵਿੰਡ ਜਾਂਦੇ ਰਸਤੇ ਵਿਚ ਭੇਦਭਰੀ ਹਾਲਤ ਵਿਚ ਲਾਸ਼ ਪ੍ਰਾਪਤ ਹੋਈ ਸੀ ਜਿਸ ਦੀ ਪਹਿਚਾਣ ਅਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਬੈਂਸ ਵਾਸੀ ਪਿੰਡ ਡੈਣਵਿੰਡ ਵਜੋਂ ਹੋਈ ਸੀ ਮਿਰਤਿਕ ਦੇ ਪਿਤਾ ਪੰਜਾਬ ਪੁਲਿਸ ਵਿੱਚ ਸਹਾਇਕ ਥਾਣੇਦਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਮਿ੍ਤਕ ਲੜਕੇ ਦੀ ਮਾਤਾ ਸਰਬਜੀਤ ਕੌਰ ਪਿੰਡ ਡੈਣਵਿੰਡ ਦੀ ਮੌਜੂਦਾ ਸਰਪੰਚ ਹੈ। ਕੀ ਕਹਿਣਾ ਹੈ ਮਿ੍ਤਕ ਦੇ ਪਿਤਾ ਨਰਿੰਦਰ ਸਿੰਘ ਦਾ ਆਓ ਉਹਨਾਂ ਦੀ ਜ਼ੁਬਾਨੀ ਸੁਣ ਲੈਂਦੇ ਹਾਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਿਨ੍ਹਾਂ ਨੇ ਮੁਲਾਜ਼ਮ ਨਹੀਂ ਬਖਸ਼ੇ, ਭਲਾ ਉਹ ਲੋਕਾਂ ਦਾ ਕੀ ਹਾਲ ਕਰਨਗੇ ?

htvteam

ਮਾਤਾ ਗੁਜਰੀ ਕਾਲਜ ਵਿਖੇ 53 ਵੇ ਸਲਾਨਾ ਖੇਡ ਮੁਕਾਬਲੇ ਕਰਵਾਏ ਗਏ

htvteam

ਟੌਰ ਨਾਲ ਘਰਵਾਲੇ ਦੇ ਪਿੱਛੇ ਬੈਠੀ ਜਾ ਰਹੀ ਸੀ ਜਨਾਨੀ, ਫੇਰ ਮਗਰ ਲੱਗ ਗਏ ਨੌਜਵਾਨ ਮੁੰਡੇ

htvteam

Leave a Comment