Htv Punjabi
Punjab Video

ਹੁਣ ਸਤਲੁਜ ਦਰਿਆ ਦੀ ਹੜ੍ਹ ਦੀ ਖਤਰੇ ਦੀ ਵੱਜੀ ਘੰਟੀ !

ਸਤਲੁਜ ਦਰਿਆ ਵਿੱਚ ਇਕ ਲੱਖ ਕਿਊਸਿਕ ਤੋਂ ਜਿਆਦਾ ਆਇਆ ਪਾਣੀ
ਸਤਲੁਜ ਦਰਿਆ ਦਾ ਵਧੀਆ ਪੱਧਰ ਪਰ ਖਤਰੇ ਦੇ ਨਿਸ਼ਾਨ ਤੋਂ ਥੱਲੇ
ਜੇਕਰ ਲਗਾਤਾਰ ਹੁੰਦੀ ਹੈ ਬਰਸਾਤ ਤਾਂ ਵੱਧ ਸਕਦਾ ਹੈ ਪਾਣੀ
ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ , ਹਜ਼ਾਰਾਂ ਪਿੰਡ ਇਸਦੀ ਚਪੇੜ ਵਿੱਚ ਆ ਚੁੱਕੇ ਹਨ ਅਤੇ ਲੱਖਾਂ ਏਕੜ ਜਮੀਨ ਵਿੱਚ ਫਸਲਾਂ ਖਰਾਬ ਹੋ ਚੁੱਕੀਆਂ ਹਨ। ਬੇਸ਼ੱਕ ਪ੍ਰਸ਼ਾਸਨ ਵੱਲੋਂ ਹੜ ਪ੍ਰਭਾਵਿਤ ਏਰੀਆ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ । ਪਰ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਕਈ ਇਲਾਕਿਆਂ ਵਾਸਤੇ ਅੱਜ ਇਥੇ ਕੱਲ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਮੀਂਹ ਦੀ ਸੰਭਾਵਨਾ ਹੈ । ਉੱਥੇ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਦੇ ਸਤਲੁਜ ਦਰਿਆ ਵਿੱਚ ਵੀ ਬੀਤੇ ਦਿਨ ਇਕ ਲੱਖ ਕਿਉਸਕ ਤੋਂ ਜਿਆਦਾ ਪਾਣੀ ਛੱਡਿਆ ਗਿਆ ਸੀ ਜਿਸ ਨਾਲ ਸਤਲੁਜ ਦਰਿਆ ਦਾ ਪੱਧਰ ਜਰੂਰ ਵਧਿਆ ਸੀ ਪਰ ਖਤਰੇ ਦੇ ਨਿਸ਼ਾਨ ਤੋਂ ਥੱਲੇ ਕੀ ਦੱਸਿਆ ਜਾ ਰਿਹਾ ਹੈ।

ਜਿਸ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਨਹਿਰੀ ਵਿਭਾਗ ਦੇ ਅਧਿਕਾਰੀ ਰਾਮ ਸਰੂਪ ਨੇ ਦੱਸਿਆ ਕਿ ਲਗਾਤਾਰ ਬੀਤੇ ਦਿਨ ਸਤਲੁਜ ਦਰਿਆ ਵਿੱਚ ਇਕ ਲੱਖ 14 ਕਿਉਸਕ ਦੇ ਕਰੀਬ ਪਾਣੀ ਛੱਡਿਆ ਗਿਆ ਸੀ । ਜਿਸ ਦੇ ਨਾਲ ਪਾਣੀ ਦਾ ਪੱਧਰ ਜਰੂਰ ਵਧਿਆ ਹੈ ਅਤੇ ਇਹ ਅਲਰਟ ਮੋੜ ਤੋਂ ਉੱਪਰ ਹੈ ਪਰ ਕਿਤੇ ਨਾ ਕਿਤੇ ਖਤਰੇ ਦੇ ਨਿਸ਼ਾਨ ਤੋਂ ਇੱਕ ਡੇਢ ਫੁੱਟ ਨੀਚੇ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਣੀ ਘਟਣ ਦੀ ਉਮੀਦ ਹੈ ਪਰ ਜੇਕਰ ਮੀਂਹ ਪੈਂਦੇ ਹਨ ਤਾਂ ਪਾਣੀ ਵਧ ਸਕਦਾ ਹੈ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕ ਸਤਰਕ ਰਹਿਣ ਪਰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਲਗਾਤਾਰ ਲੋਕਾਂ ਵਿੱਚ ਵਿਚਰ ਰਿਹਾ ਹੈ ਅਤੇ ਇਸ ਨੂੰ ਲੈ ਕੇ ਪ੍ਰਬੰਧ ਕੀਤੇ ਜਾ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਣਾ ਬਲਾਚੌਰੀਆ ਦਾ ਚੋਰੀ ਹੋਇਆ ਪਿਸਟਲ ਬਰਾਮਦ

htvteam

ਮੋਦੀ ਸਰਕਾਰ ਵੱਲੋਂ ਪੰਜਾਬ ਨਾਲ ਕੀਤਾ ਅਜਿਹਾ ਕੰਮ, ਭੜਕੇ ਕੈਪਟਨ ਨੇ ਚਿੱਠੀ ਲਿੱਖ ਕੱਢੀ ਭੜਾਸ!

Htv Punjabi

ਸਰਕਾਰੀ ਕਾਲਜ ਦਾ ਪ੍ਰੋਫੈਸਰ ਅਤੇ ਪੁਰਾਣੀ ਵਿਦਿਆਰਥਣ ਮਿਲੇ ਨਸ਼ੇ ਦੀ ਹਾਲਤ ‘ਚ, ਦੇਖਕੇ ਪੁਲਿਸ ਵਾਲਿਆਂ ਦੀ ਅੱਖਾਂ ਖੁਲੀਆਂ ਰਹਿ ਗਈਆਂ

Htv Punjabi

Leave a Comment