ਨਿੱਜੀ ਸਕੂਲ ਦੀ ਧੱਕੇਸ਼ਾਹੀ ਦੇ ਖਿਲਾਫ ਰੋਸ
ਇੱਕ ਨੌਜਵਾਨ ਪਾਣੀ ਵਾਲੀ ਟੈਂਕੀ ਤੇ ਚੜਿਆ
ਐਸਡੀਐਮ ਕਪੂਰਥਲਾ ਨੇ ਮਾਮਲਾ ਦਰਜ ਕਰਨ ਦੀ ਦਿੱਤੀ ਸੀ ਧਮਕੀ: ਜੋਗਾ ਸਿੰਘ
ਕਪੂਰਥਲਾ ਦੇ ਇੱਕ ਨਿੱਜੀ ਸਕੂਲ ਦੀ ਧੱਕੇਸ਼ਾਹੀ ਤੋਂ ਪ੍ਰੇਸ਼ਾਨ ਇਕ ਨੌਜਵਾਨ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ , ਅਤੇ ਕਿਸੇ ਅਣਹੋਣੀ ਘਟਨਾ ਦੇ ਡਰੋਂ ਬੰਦੋਬਸਤ ਕੀਤਾ ਗਿਆ।
ਰੇਲ ਕੋਚ ਫੈਕਟਰੀ ਕਪੂਰਥਲਾ ਵਾਸੀ ਅਰੁਣ ਅਟਵਾਲ ਪੁੱਤਰ ਜੋਗਾ ਸਿੰਘ ਅਟਵਾਲ ਨੇ ਦੱਸਿਆ ਕਿ ਉਨ੍ਹਾਂ ਨਾਲ ਇੱਕ ਪ੍ਰਾਈਵੇਟ ਸਕੂਲ ਵਲੋਂ ਧੋਖਾ ਧੜੀ ਕੀਤੀ ਗਈ ਸੀ ਜਿਸ ਦਾ ਇਨਸਾਫ ਲੈਣ ਲਈ ਉਹ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰੀ ਦਫ਼ਤਰਾਂ ਦੇ ਗੇੜੇ ਕੱਢ ਰਿਹਾ ਸੀ ।
ਪੀੜਤ ਦੇ ਪਿਤਾ ਦਾ ਦੋਸ਼ ਹੈ ਕੁਝ ਦਿਨ ਪਹਿਲਾਂ ਉਹਨਾਂ ਦੇ ਬੇਟੇ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ ਸੀ ਜਿਸ ਤੋਂ ਖਫਾ ਹੋ ਕੇ ਐਸ ਡੀ ਐਮ ਕਪੂਰਥਲਾ ਵਲ੍ਹੋਂ ਉਸਨਾ ਨੂੰ ਆਪਣੇ ਦਫ਼ਤਰ ਬੁਲਾਇਆ ਗਿਆ ਜਿਥੇ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਤੇ ਪੁਲਿਸ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ ਜਿਸ ਤੋਂ ਗੁੱਸੇ ਵਿੱਚ ਆਏ ਉਨ੍ਹਾਂ ਦੇ ਬੇਟੇ ਨੇ ਕੱਲ੍ਹ ਸ਼ਾਮ ਟੈਂਕੀ ਤੇ ਚੜ੍ਹ ਕੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰੰਤੂ ਸਮਾਂ ਰਹਿੰਦੇ ਪੁਲਿਸ ਪ੍ਰਸ਼ਾਸਨ ਵਲੋਂ ਮੌਕਾ ਸੰਭਾਲ ਲਿਆ ਗਿਆ ਅਤੇ ਅਰੁਣ ਨੂੰ ਸ਼ਾਂਤ ਕਰਕੇ ਦੇਰ ਰਾਤ ਹੇਠਾਂ ਉਤਾਰ ਲਿਆ ਗਿਆ ਹੈ। ਹੋਰ ਕੀ ਕਹਿਣਾ ਹੈ ਪੀੜਤ ਪਰਿਵਾਰ ਦਾ ਆਓ ਉਹਨਾਂ ਦੀ ਜ਼ੁਬਾਨੀ ਸੁਣ ਲੈਂਦੇ ਹਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
