ਬਠਿੰਡਾ ਦੇ ਗੋਲ ਡਿੱਗੀ ਤੇ ਕੋਲ ਸਕੂਲ ਚ ਚੱਲ ਰਹੀ ਹੈ ਰਾਮਲੀਲਾ
ਜਿਸ ਦੀ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ
ਪੁਲਿਸ ਵੱਲੋਂ ਮਾਮਲੇ ਚ ਜਾਂਚ ਸ਼ੁਰੂ
ਰਾਮਲੀਲਾ ਪ੍ਰਬੰਧਕ ਦੇ ਵੱਲੋਂ ਇਸ ਦੀ ਕੀਤੀ ਗਈ ਬਠਿੰਡਾ ਪੁਲਿਸ ਨੂੰ ਸ਼ਿਕਾਇਤ ਕਤਵਾਲੀ ਥਾਣਾ ਪੁਲਿਸ ਨੇ ਅਸ਼ਲੀਲ ਹਰਕਤ ਕਰਨ ਵਾਲੇ ਨੌਜਵਾਨ ਤੇ ਧਾਰਮਿਕ ਭਾਵਨਾ ਨੂੰ ਭੜਕਾਉਣ ਦਾ ਕਿੱਤਾ ਮਾਮਲਾ ਦਰਜ
ਫਿਲਹਾਲ ਨੌਜਵਾਨ ਹਲੇ ਹੈ ਫਰਾਰ ਅਤੇ ਜੋ ਉਸਦੇ ਨਾਲ ਵੀਡੀਓ ਵਾਇਰਲ ਦੇ ਵਿੱਚ ਦਿਖ ਰਹੀ ਲੜਕੀ ਦੇ ਕੱਪੜੇ ਪਾ ਕੇ ਉਸ ਦੀ ਨਹੀਂ ਹੋ ਸਕੀ ਹਲੇ ਤੱਕ ਪਹਿਚਾਣ
ਇਸ ਮਾਮਲੇ ਦੇ ਵਿੱਚ ਐਸਪੀਸੀਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਰਾਮਲੀਲਾ ਪ੍ਰਬੰਧਕਾਂ ਦੇ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਦੀ ਰਾਮ ਲੀਲਾ ਦੇ ਵਿੱਚ ਸ਼ਰਾਰਤੀ ਅਨਸਰਾਂ ਦੇ ਵੱਲੋਂ ਅਸ਼ਲੀਲ ਹਰਕਤ ਕੀਤੀ ਗਈ ਹੈ ਅਤੇ ਉਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ ਅਸੀਂ ਨੌਜਵਾਨ ਦੇ ਖਿਲਾਫ ਧਾਰਮਿਕ ਭਾਵਨਾ ਭੜਕਾਉਣ ਦਾ ਮਾਮਲਾ ਦਰਜ ਕਰ ਲਿੱਤਾ ਹੈ ਨੌਜਵਾਨ ਦੀ ਪਹਿਚਾਣ ਹੋ ਗਈ ਹੈ ਜੋ ਹਾਲੇ ਫਰਾਰ ਹੈ ਅਤੇ ਲੜਕੀ ਦੇ ਕੱਪੜੇ ਵਿੱਚ ਉਸਦੇ ਨਾਲ ਜੋ ਵੀਡੀਓ ਵਿੱਚ ਵਿਖਾਈ ਦੇ ਰਿਹਾ ਉਸ ਦੀ ਹਾਲੇ ਪਹਿਚਾਣ ਨਹੀਂ ਹੋ ਪਾਈ ਫਿਲਹਾਲ ਦੋਨਾਂ ਨੂੰ ਜਲਦ ਗਿਰਫਤਾਰ ਕਰ ਲਿੱਤਾ ਜਾਵੇਗਾ।
ਦੂਸਰੇ ਪਾਸੇ ਰਾਮਲੀਲਾ ਦੇ ਪ੍ਰਧਾਨ ਨੇ ਦੱਸਿਆ ਕਿ ਸਾਡੀ ਰਾਮਲੀਲਾ ਨੂੰ ਬਦਨਾਮ ਕਰਨ ਵਾਸਤੇ ਸ਼ਰਾਰਤੀ ਅਨਸਰਾ ਦੁਆਰਾ ਇਹ ਸਭ ਕੁਝ ਕੀਤਾ ਗਿਆ ਹੈ ਸਾਡੀ ਰਾਮਲੀਲਾ ਦੇ ਵਿੱਚ ਜਿਆਦਾ ਭੀੜ ਹੁੰਦੀ ਹੈ ਦਰਸ਼ਕ ਬਹੁਤ ਜਿਆਦਾ ਰਾਮਲੀਲਾ ਨੂੰ ਵੇਖਣ ਆਉਂਦੇ ਹਨ ਜਿਸ ਦਾ ਸ਼ਰਾਰਤੀ ਅਨਸਰਾਂ ਨੇ ਫਾਇਦਾ ਚੁੱਕਿਆ ਅਤੇ ਸਾਡੀ ਰਾਮਲੀਲਾ ਦੇ ਵਿੱਚ ਅਸ਼ੀਲ ਹਰਕਤ ਕਰ ਦਿੱਤੀ
ਇਸ ਮਾਮਲੇ ਦੇ ਵਿੱਚ ਅਸੀਂ ਐਸਪੀ ਸਿਟੀ ਨੂੰ ਮਿਲੇ ਅਤੇ ਇਸ ਦੀ ਸ਼ਿਕਾਇਤ ਕੀਤੀ ਅਤੇ ਹੁਣ ਮਾਮਲਾ ਦਰਜ ਹੋ ਗਿਆ ਅਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਰਾਮਲੀਲਾ ਦੇ ਵਿੱਚ ਵੱਧ ਤੋਂ ਵੱਧ ਸੁਰੱਖਿਆ ਦੇ ਕੜੇ ਬੰਦੋਬਸਤ ਕੀਤੇ ਜਾਣ ਇਸ ਤੋਂ ਇਲਾਵਾ ਅੱਜ ਅਸੀਂ ਇੱਥੇ ਆਪਣੇ ਲੈਵਲ ਤੇ ਬਾਉਂਸਰ ਵੀ ਤਨਾਤ ਕਰ ਦਿੱਤੇ ਗਏ ਹਨ। ਅਤੇ ਕਿਸੇ ਨੂੰ ਵੀ ਹੁਣ ਅਸੀਂ ਆਪਣੀ ਰਾਮਲੀਲਾ ਦੇ ਵਿੱਚ ਰੰਗ ਵਿੱਚ ਭੰਗ ਨਹੀਂ ਪਾਣ ਦੇਵਾਂਗੇ ਤੁਰੰਤ ਉਸ ਨੂੰ ਫੜ ਲਿੱਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..