Htv Punjabi
Punjab Video

ਮੌਸਮ ਵਿਭਾਗ ਦੀ ਵੱਡੀ ਚੇਤਾਵਨੀ

ਆਉਣ ਵਾਲੇ ਦਿਨਾਂ ਵਿੱਚ ਧੁੰਦ ਨੂੰ ਲੈ ਕੇ ਅਲਰਟ
ਕਈ ਜ਼ਿਲਿਆਂ ਦੇ ਵਿੱਚ ਔਰੇਂਜ ਅਲਰਟ
ਖੁਸ਼ਕ ਰਹੇਗਾ ਮੌਸਮ ਮੀਹ ਪੈਣ ਦੀ ਨਹੀਂ ਕੋਈ ਉਮੀਦ
ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਧੁੰਦ ਦਾ ਕਹਿਰ ਪਿਛਲੇ ਕਈ ਦਿਨਾਂ ਤੋਂ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਆਉਂਦੇ ਦਿਨਾਂ ਦੇ ਵਿੱਚ ਵੀ ਪੰਜਾਬ ਅੰਦਰ ਸੰਘਣੀ ਧੁੰਦ ਵੇਖਣ ਨੂੰ ਮਿਲੇਗੀ। ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ। ਡਾਕਟਰ ਕਿੰਗਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਮੌਸਮ ਖੁਸ਼ਕ ਰਹੇਗਾ ਅਤੇ ਧੁੰਦ ਨੂੰ ਲੈ ਕੇ ਆਈਐਮਡੀ ਵੱਲੋਂ ਕਿਤੇ ਕਿਤੇ ਯੈਲੋ ਅਲਰਟ ਤੇ ਕਿਤੇ ਔਰੰਜ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਇਸ ਕਰਕੇ ਉਹਨੇ ਕਿਹਾ ਕਿ ਲੋਕਾਂ ਨੂੰ ਆਪਣੀ ਸਿਹਤ ਦਾ ਅਤੇ ਖਾਸ ਕਰਕੇ ਰਾਹ ਦੇ ਵਿੱਚ ਟਰੈਫਿਕ ਦੌਰਾਨ ਜਰੂਰ ਧਿਆਨ ਰੱਖਣ ਦੀ ਲੋੜ ਹੈ। ਉਹਨੇ ਕਿਹਾ ਕਿ ਮੌਜੂਦਾ ਤਾਪਮਾਨ ਦਿਨ ਦਾ ਲਗਭਗ 19 ਡਿਗਰੀ ਦੇ ਨੇੜੇ ਅਤੇ ਰਾਤ ਦਾ 8 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਐਵਰੇਜ ਦੇ ਨੇੜੇ ਤੇੜੇ ਹੈ ਹਾਲਾਂਕਿ ਰਾਤ ਦਾ ਤਾਪਮਾਨ ਆਮ ਨਾਲੋਂ ਲਗਭਗ ਦੋ ਡਿਗਰੀ ਵੱਧ ਚੱਲ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਧੂ ਦੇ ਖਾਸਮਖ਼ਾਸ ਕੌਂਸਲਰ ਪੁੱਤ ਨੇ ਅੰਨੇਵਾਹ ਤਾੜ ਤਾੜ ਚਲਾਈਆਂ ਗੋਲ਼ੀਆਂ

htvteam

ਜੇਲ੍ਹ ‘ਚ ਬੈਠੇ ਲਾਰੈਂਸ ਦਾ ਯਾਰ ਪੁਲਿਸ ਨੇ ਚੱਕਿਆ, ਵੱਡੇ ਕ-ਤਲ ਦੇ ਖੋਲ੍ਹੇਗਾ ਰਾਜ਼

htvteam

ਵੱਡਾ ਅਫ਼ਸਰ ਕਰਦਾ ਸੀ ਹਫ਼ਤਾ ਵਸੂਲੀ, ਬਣਾ ਲਈ ਚੋਰੀ ਚੋਰੀ ਵੀਡੀਓ

htvteam

Leave a Comment