Htv Punjabi
Crime Punjab Video

ਕੁੱਤਿਆਂ ਦੇ ਝੁੰਡ ਨੇ ਢਾਹ ਲਿਆ ਜਵਾਕ, ਖੌਫਨਾਕ ਮੰਜ਼ਰ

ਸੰਗਰੂਰ ਦੇ ਵਿੱਚ ਮੁੜ ਅਵਾਰਾ ਕੁੱਤਿਆਂ ਦਾ ਆਤੰਕ
ਛੋਟੇ ਬੱਚੇ ਨੂੰ ਬੇਰਹਿਮੀ ਨਾਲ ਕੱਟਿਆ
ਬੱਚਾ ਹਸਪਤਾਲ ਵਿੱਚ ਦਾਖਲ
ਸਕੂਲ ਤੋਂ ਵਾਪਸ ਆਉਂਦੇ ਤੇ ਕੀਤਾ ਹਮਲਾ
ਸੰਗਰੂਰ ਦੇ ਵਿੱਚ ਦਿਨੋ ਦਿਨ ਕੁੱਤਿਆਂ ਦੇ ਵੱਢਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਉਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਇੱਕ ਮਾਸੂਮ ਬੱਚੇ ਨੂੰ ਕੱਟਿਆ ਗਿਆ ਹੈ ਪੂਰੀ ਜਾਣਕਾਰੀ ਮੁਤਾਬਿਕ ਅੰਮ੍ਰਿਤ ਸਿੰਘ ਬੱਚਾ ਜਿਸ ਦੀ ਉਮਰ ਛੇ ਸਾਲ ਸੀ ਉਹ ਸਕੂਲ ਤੋਂ ਵਾਪਸ ਆ ਰਿਹਾ ਸੀ ਜਿੱਥੇ ਗਲੀ ਦੇ ਵਿੱਚ ਉਸ ਨੂੰ ਕੁੱਤਿਆਂ ਦੇ ਝੁੰਡ ਨੇ ਬੇਰਹਿਮੀ ਨਾਲ ਕੱਟਿਆ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਜਿਸ ਤੋਂ ਬਾਅਦ ਪਰਿਵਾਰ ਨੇ ਬੱਚੇ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਅਤੇ ਉਸਦਾ ਇਲਾਜ ਕਰਵਾਇਆ ਬੱਚੇ ਦੇ ਪਿਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੱਚੇ ਦੀ ਹਾਲਤ ਨਾਜ਼ੁਕ ਸੀ ਪਰ ਫਿਲਹਾਲ ਉਸ ਦੀ ਸਥਿਤੀ ਠੀਕ ਹੈ। ਉੱਥੇ ਹੀ ਡਾਕਟਰ ਦਾ ਕਹਿਣਾ ਹੈ ਕਿ ਬੱਚੇ ਨੂੰ ਗੰਭੀਰ ਜਖਮ ਹਨ ਅਤੇ ਉਸਦਾ ਇਲਾਜ ਚੱਲ ਰਿਹਾ ਹੈ ਅਤੇ ਸਾਡੇ ਵੱਲੋਂ ਉਸ ਨੂੰ ਪੂਰਾ ਇਲਾਜ ਦੇ ਦਿੱਤਾ ਗਿਆ ਹੈ ਅਤੇ ਫਿਲਹਾਲ ਉਸ ਦੀ ਸਥਿਤੀ ਠੀਕ ਹੈ।

ਇਸ ਦੇ ਨਾਲ ਹੀ ਆਰਡੀ ਐਕਟੀਵਿਸਟ ਕਮਲ ਨੰਦ ਨੇ ਵੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਿਕ ਵੀ ਜਿਸ ਨੂੰ ਵੀ ਕੋਈ ਅਵਾਰਾ ਕੁੱਤਾ ਕੱਢਦਾ ਹੈ ਤਾਂ ਉਸਨੂੰ ਬਣਦਾ ਰੋਜਾਨਾ ਜਾਂ ਮਹਿਨਤਾਨਾ ਦੇਣਾ ਪੈਂਦਾ ਹੈ ਪਰ ਸੰਗਰੂਰ ਪ੍ਰਸ਼ਾਸਨ ਕੁੱਤਿਆਂ ਉੱਤੇ ਢਿੱਲ ਕਰ ਰਿਹਾ ਹੈ ਅਤੇ ਉੱਥੇ ਹੀ ਅਵਾਰਾ ਕੁੱਤਿਆਂ ਨਾਲ ਆ ਰਹੀਆਂ ਪਰੇਸ਼ਾਨੀਆਂ ਤੇ ਨਾਲ ਪੂਰਾ ਸੰਗਰੂਰ ਸ਼ਹਿਰ ਪਰੇਸ਼ਾਨ ਹੈ ਤਾਂ ਉੱਥੇ ਹੀ ਹਰ ਰੋਜ਼ 10 ਤੋਂ 12 ਇਹ ਕੇਸ ਸਾਹਮਣੇ ਆ ਰਹੇ ਹਨ ਜਿੱਥੇ ਕੁੱਤੇ ਆਮ ਜਨਤਾ ਨੂੰ ਅਤੇ ਛੋਟੇ ਬੱਚਿਆਂ ਨੂੰ ਵੱਢ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਢਾਬੇ ਅਤੇ ਹੋਟਲਾਂ ਵਿੱਚ ਧਿਆਨ ਨਾਲ ਜਾਇਆ ਕਰੋ,ਆਹ ਕੁਝ ਵੀ ਹੋ ਜਾਂਦਾ ਹੈ ਉੱਥੇ

htvteam

ਨਿਹੰਗਾਂ ‘ਤੇ ਹਮਲੇ ਤੋਂ ਭੜਕੇ ਸੀਐਮ ਕੈਪਟਨ ਨੇ ਪੁਲਿਸ ਨੂੰ ਦਿੱਤੀਆਂ ਹੋਰ ਪਾਵਰਾਂ 

Htv Punjabi

ਡਾਲੀ ਕਰਨ ਆਏ ਬਾਬੇ ਨਾਲ ਨੌਜਵਾਨ ਨੇ ਕੀਤਾ ਆਹ ਕਾਂਡ

htvteam

Leave a Comment