ਕਪੂਰਥਲਾ ਚ ਪੁਲਿਸ ਦੀ ਕਾਰਵਾਈ
ਬਿਨਾਂ ਨੰਬਰ ਪਲੇਟ ਅਤੇ ਰੈਡ ਲਾਈਟ ਲਗਾ ਕੇ ਥਾਰ ਤੇ ਘੁੰਮ ਰਿਹਾ ਸੀ ਤਹਿਸੀਲਦਾਰ ਦਾ ਸ਼ਹਿਜਾਦਾ
ਫਿਰ ਕੀ ਹੋਇਆ, ਮੇਰੇ ਮੁੰਡੇ ਨੇ ਜ਼ੇਕਰ ਗੱਡੀ ਤੇ ਲਾਲ ਲਾਈਟ ਲਗਾ ਲਈ ਜਾਂ, ਗੱਡੀ ਦੀ ਨੰਬਰ ਪਲੇਟ ਨਹੀਂ ਹੈ ।” ਇਹ ਸ਼ਬਦ ਤਹਿਸੀਲਦਾਰ ਮਨਜੀਤ ਸਿੰਘ ਦੀ ਪਤਨੀ ਨੇ ਡੀਐਸਪੀ ਸ਼ੀਤਲ ਸਿੰਘ ਨੂੰ ਉਸ ਵੇਲੇ ਕਹੇ! ਜਦੋਂ ਉਹਨਾਂ ਦੇ ਥਾਰ ਸਵਾਰ ਲੜਕੇ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਡੀ ਐੱਸ ਪੀ ਨੇ ਕਾਬੂ ਕਰ ਲਿਆ ਜਿਸ ਦੇ ਅੱਗੇ ਨੰਬਰ ਪਲੇਟ ਨਹੀਂ ਸੀ ‘ਤੇ ਲਾਲ ਅਤੇ ਨੀਲੀਆਂ ਲਾਈਟਾਂ ਲਗਾ ਕੇ ਕਪੂਰਥਲਾ ਦੀਆਂ ਸੜਕਾਂ ਤੇ ਘੁੰਮ ਰਿਹਾ ਸੀ । ਜਦੋਂ ਥਾਰ ਗੱਡੀ ਤੇ ਸਵਾਰ ਲੜਕੇ ਨੂੰ ਡੀਐਸਪੀ ਸੀਤਲ ਸਿੰਘ ਨੇ ਰੋਕ ਕਿ ਪੁੱਛਗਿੱਛ ਕੀਤੀ ਤਾਂ ਲੜਕੇ ਦਾ ਕਹਿਣਾ ਸੀ ਕਿ ਉਹਨਾਂ ਦੇ ਪਿਤਾ ਤਸੀਲਦਾਰ ਹਨ l
ਇਸ ਤੋਂ ਬਾਅਦ ਡੀਐਸਪੀ ਸ਼ੀਤਲ ਸਿੰਘ ਨੇ ਪੀਸੀਆਰ ਇੰਚਾਰਜ ਨੂੰ ਮੌਕੇ ‘ਤੇ ਬੁਲਾ ਲਿਆ ਤੇ ਗੱਡੀ ਦਾ ਚਲਾਨ ਕਰਨ ਦੇ ਹੁਕਮ ਦਿੱਤਾ । ਇਸ ਦੌਰਾਨ ਥਾਰ ਚਾਲਕ ਦੀ ਮਾਤਾ ਵੀ ਮੌਕੇ ‘ਤੇ ਪਹੁੰਚ ਗਈ ਜਿਸ ਨੇ ਇਕੱਠੀ ਹੋਈ ਭੀੜ ਨੂੰ ਵੀ ਝਿੜਕਣਾ ਸ਼ੁਰੂ ਕਰ ਦਿੱਤਾ ਅਤੇ ਮੀਡੀਆ ਵੱਲ ਵੀ ਉਂਗਲਾਂ ਉਠਾਉਂਦੇ ਹੋਏ ਕਿਹਾ ਕਿ ਮੀਡੀਆ ਹਰ ਜਗ੍ਹਾ ਬੇਵਜਾ ਪਹੁੰਚ ਜਾਦਾ ਹੈ। ਮੌਕੇ ਤੇ ਮੌਜੂਦ ਪੱਤਰਕਾਰਾਂ ਨੂੰ ਡੀਐਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਨੌਜਵਾਨ ਨੂੰ ਪਹਿਲਾਂ ਵੀ ਕਈ ਵਾਰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ, ਪਰ ਇਸ ਵਾਰ ਉਨ੍ਹਾਂ ਨੇ ਖੁਦ ਉਸਨੂੰ ਫੜਿਆ ਹੈ ।
ਉਹਨਾਂ ਦੱਸਿਆ ਕਿ ਕਿਸੇ ਵੀ ਵਾਹਨ ‘ਤੇ ਲਾਲ ਜਾਂ ਨੀਲੀ ਬੱਤੀ ਨਹੀਂ ਲਗਾਈ ਜਾ ਸਕਦੀ, ਭਾਵੇਂ ਉਹ ਕਿੰਨਾ ਵੀ ਉੱਚ ਦਰਜੇ ਦਾ ਅਧਿਕਾਰੀ ਹੋਵੇ । ਮੌਕੇ ਤੇ ਮੌਜੂਦ ਲੋਕਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਹਰ ਕਿਸੇ ਵਿਅਕਤੀ ਨਾਲ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਉਹ ਭਾਵੇਂ ਤਹਿਸੀਲਦਾਰ ਦਾ ਪੁੱਤਰ ਹੋਵੇ ਜਾਂ ਡੀਸੀ ਦਾ ਪੁੱਤਰ ਹੋਵੇਂ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
