Htv Punjabi
Punjab Siyasat Video

ਗੈਸ, ਪੈਟਰੋਲ ਤੇ ਡੀਜ਼ਲ ਨੂੰ ਲੈਕੇ ਵੱਡੀ ਖ਼ਬਰ

ਪੰਜਾਬ ਚ ਗੈਸ ਅਤੇ ਪੈਟਰੋਲ ਦੀ ਨਹੀਂ ਹੈ ਜਿਆਦਾ ਕਿੱਲਤ: ਮੰਤਰੀ ਸੰਜੀਵ ਅਰੋੜਾ
ਪੰਜਾਬ ਚ 10 ਹਜਾਰ ਕਰੋੜ ਦੀ ਲਾਗਤ ਨਾਲ ਬਣਨਗੀਆਂ ਸਾਰੀਆਂ ਸੜਕਾਂ
ਲੁਧਿਆਣਾ ਚ 7 ਹਜਾਰ ਕਰੋੜ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਕੀਤੀ ਸ਼ੁਰੂਆਤ
ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਅੱਜ ਕੈਬਨਟ ਮੰਤਰੀ ਸੰਜੀਵ ਅਰੋੜਾ ਵੱਲੋਂ ਸੜਕਾਂ ਦੇ ਨਵੀਨੀਕਰਨ ਦੀ ਸ਼ੁਰੂਆਤ ਕੀਤੀ ਗਈ ਹੈ ਮੰਤਰੀ ਸੰਜੀਵ ਅਰੋੜਾ ਨੇ 7 ਹਜਾਰ ਕਰੋੜ ਦੀ ਲਾਗਤ ਨਾਲ ਲੁਧਿਆਣਾ ਸ਼ਹਿਰ ਦੀਆਂ ਬਣਨ ਵਾਲੀਆਂ ਸੜਕਾਂ ਦਾ ਨੀਹ ਪੱਥਰ ਰੱਖਿਆ ਹੈ ਉੱਥੇ ਹੀ ਉਹਨਾਂ ਕਿਹਾ ਕਿ ਸੂਬੇ ਭਰ ਵਿੱਚ 10 ਹਜਾਰ ਕਰੋੜ ਦੀ ਲਾਗਤ ਨਾਲ ਇਹ ਸੜਕਾਂ ਬਣਾਈਆਂ ਜਾਣਗੀਆਂ ਜਿਸ ਨਾਲ ਲੋਕਾਂ ਨੂੰ ਟੁੱਟੀਆਂ ਸੜਕਾਂ ਤੋਂ ਨਿਜਾਤ ਮਿਲੇਗੀ ਇਸ ਦੇ ਨਾਲ ਹੀ ਉਹਨਾਂ ਗੈਸ ਅਤੇ ਪੈਟਰੋਲ ਦੀ ਕਿੱਲਤ ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਐਸੀ ਕੋਈ ਜਿਆਦਾ ਕਿੱਲਤ ਨਹੀਂ ਹੈ ਉਹਨਾਂ ਕਿਹਾ ਇਹ ਅਖਬਾਰਾਂ ਵੱਲੋਂ ਸੁਰਖੀਆਂ ਬਣਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਉਹਨਾਂ ਬੁੱਢੇ ਨਾਲੇ ਤੇ ਵੀ ਗੱਲਬਾਤ ਕੀਤੀ।

ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਬੋਲਦੇ ਹੋਏ ਕਿਹਾ ਕਿ ਜਿੱਥੇ ਅੱਜ ਸੂਬੇ ਭਰ ਦੇ ਵਿੱਚ ਬਣਨ ਵਾਲੀਆਂ ਸੜਕਾਂ ਦੀ ਲੁਧਿਆਣਾ ਤੋਂ ਸ਼ੁਰੂਆਤ ਕੀਤੀ ਹੈ ਉਹਨਾਂ ਕਿਹਾ ਕਿ ਤਕਰੀਬਨ ਸੂਬੇ ਦੀਆਂ ਸੜਕਾਂ ਤੇ 10 ਕਰੋੜ ਦੀ ਲਾਗਤ ਆਵੇਗੀ ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ ਕਿਉਂਕਿ ਲੋਕਾਂ ਨੂੰ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਿਹੜੀਆਂ ਪਿੰਡਾਂ ਵਿੱਚ ਬਣਨ ਵਾਲੀਆਂ ਸੜਕਾਂ ਨੇ ਉਸ ਨੂੰ ਵੀ ਵੱਖ ਵੱਖ ਟੀਮਾਂ ਅਧੀਨ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਨਾਲ ਹੀ ਉਹਨਾਂ ਗੈਸ ਅਤੇ ਪੈਟਰੋਲ ਦੀ ਕਿੱਲਤ ਦੀਆਂ ਚਰਚਾਵਾਂ ਤੇ ਬੋਲਦੇ ਕਿਹਾ ਕਿ ਅਜਿਹੀ ਕੋਈ ਸਥਿਤੀ ਨਹੀਂ ਹੈ।

ਉਹਨਾਂ ਕਿਹਾ ਕਿ ਇਹ ਸਭ ਮੀਡੀਆ ਵੱਲੋਂ ਗੱਲਾਂ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਕਿਹਾ ਕਿ ਜੇਕਰ ਕੋਈ ਅਜਿਹੀ ਸਥਿਤੀ ਆਉਂਦੀ ਹੈ ਤਾਂ ਉਦੋਂ ਸਰਕਾਰ ਦੀ ਜਾਣੂ ਕਰਵਾਵੇਗੀ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਮਸਲਾ ਹੈ। ਨਾਲ ਹੀ ਉਹਨਾਂ ਬੁੱਢੇ ਨਾਲੇ ਤੇ ਇਹ ਗੱਲਬਾਤ ਕਰਦੇ ਆਂ ਕਿਹਾ ਕਿ ਬੁੱਢੇ ਨਾਲੇ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਅਤੇ ਇਸ ਨੂੰ ਸਾਫ ਕਰਨ ਤੇ ਯਤਨ ਜਾਰੀ ਨੇ ਇਸ ਤੋਂ ਇਲਾਵਾ ਨਾਜਾਇਜ਼ ਇਨਕਰੋਚਮੈਂਟ ਤੇ ਬੋਲਦੇ ਉਹਨਾਂ ਕਿਹਾ ਕਿ ਇਹ ਬਾਬਤ ਜਾਂਚ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਲਯੁਗੀ ਪੁੱਤਾਂ ਨੇ ਬਜ਼ੁਰਗ ਮਾਂ ਨਾਲ ਕੀਤੀ ਜੱਗੋਂ ਤੇਹਰਵੀਂ; ਪੁੱਤ ਮੰਗਣ ਵਾਲੇ ਦੇਖੋ ਇਹ ਵੀਡੀਓ

htvteam

ਤੁਸੀ ਵੀ ਆਪਣੇ ਘਰ ‘ਚ ਰੱਖੋ ਧਿਆਨ…

htvteam

ਦੇਖੋ Babbu Maan ਕਿੱਥੇ ਜਾਕੇ ਹੋਏ ਭਾਵੁਕ

htvteam

Leave a Comment