Htv Punjabi
Crime Punjab Video

ਕਿਸਾਨਾਂ ਨੇ ਮੋਟਰਾਂ ਤੇ ਲਗਾ ਦਿੱਤਾ ਅਜਿਹਾ ਪੋਸਟਰ

ਖੇਤਾਂ ਵਿਚ ਲੱਗੀਆਂ ਮੋਟਰਾਂ ਦੀ ਚੋਰੀ ਤੋਂ ਦੁਖੀ ਕਿਸਾਨਾਂ ਦਾ ਚੋਰਾਂ ਨੂੰ ਸੁਝਾਅ
ਸਾਡੀਆਂ ਮੋਟਰਾਂ ਚੋਰੀ ਨਾ ਕਰਿਆ ਕਰੋ
ਕਿਸੇ ਸਾਂਝੇ ਥਾਂ ਤੇ ਆਪਣਾ ਸਕੈਨਰ ਲਗਾ ਦਿਓ
ਪੈਸੇ ਅਸੀਂ ਤੁਹਾਨੂੰ ਟਰਾਂਸਫਰ ਕਰ ਦਿਆ ਕਰਾਂਗੇ- ਕਿਸਾਨ
ਪੋਸਟਰ ਸ਼ੋਸ਼ਲ ਮੀਡੀਆ ਤੇ ਹੋਇਆ ਵਾਇਰਲ,
ਫਰੀਦਕੋਟ ਜਿਲੇ ਦੇ ਪਿੰਡ ਪੱਖੀ ਕਲਾਂ ਦੇ ਕਿਸਾਨਾਂ ਦੀਆਂ ਇਕੋ ਰਾਤ ਵਿਚ ਚੋਰੀ ਹੋਈਆਂ ਸਨ ਕਰੀਬ 25 ਮੋਟਰਾਂ,
DSP ਤਰਲੋਚਨ ਸਿੰਘ ਵੱਲੋ ਚੈਨਲ ਰਾਹੀਂ ਲਿਆਂਦਾ ਪੱਖ ਸਾਹਮਣੇ
2 ਆਰੋਪੀ ਕਰ ਲਏ ਕਾਬੂ ਰਿਮਾਂਡ ਹਾਸਿਲ ਕਰ ਬਰੀਕੀ ਨਾਲ ਜਾਂਚ ਕਰ ਦੂਜੇ ਵੀ ਜਲਦੀ ਹੋਣਗੇ ਗ੍ਰਿਫਤਾਰ- DSP ਤਰਲੋਚਨ ਸਿੰਘ
ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ -dsp
ਫਰੀਦਕੋਟ ਜਿਲ੍ਹੇ ਅੰਦਰ ਸ਼ੋਸ਼ਲ ਮੀਡੀਆ ਤੇ ਇਕ ਪੋਸਟਰ ਬੜਾ ਵਾਇਰਲ ਹੋ ਰਿਹਾ, ਜਿਸ ਵਿਚ ਚੋਰਾਂ ਨੂੰ ਸੰਬੋਧਨ ਹੁੰਦੇ ਹੋਏ ਕਿਸਾਨਾਂ ਨੇ ਲਿਖਿਆ ਕਿ ਇਹਨੀ ਦਿਨੀ ਝੋਨੇ ਦਾ ਸੀਜਨ ਸ਼ੁਰੂ ਹੋ ਗਿਆ ਹੈ, ਸਾਨੂ ਝੋਨੇ ਨੂੰ ਪਾਣੀ ਲਗਾਉਣ ਲਈ ਮੋਟਰਾਂ ਦੀ ਬਹੁਤ ਲੋੜ ਹੈ, ਸੋ ਉਹ ਹੋਰ ਜੋ ਕਿਸਾਨਾਂ ਦੀਆਂ ਖੇਤਾਂ ਵਿਚ ਲੱਗੀਆਂ ਮੋਟਰਾਂ ਚੋਰੀ ਕਰਦੇ ਹਨ ਅੱਗੇ ਤੋਂ ਮੋਟਰਾਂ ਚੋਰੀ ਨਾ ਕਰਨ ਉਹਨਾਂ ਨੂੰ ਪੈਸੇ ਪਿੰਡ ਵਾਲੇ ਖੁਦ ਦੇ ਦੇਣਗੇ ।

ਇਸ ਪੋਸਟਰ ਦੇ ਵਾਇਰਲ ਹੋਣ ਤੋਂ ਬਾਅਦ ਜਦ ਪਿੰਡ ਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਰੀਬ 2 -3 ਮਹੀਨੇ ਪਹਿਲਾਂ ਉਹਨਾਂ ਦੇ ਖੇਤਾਂ ਵਿਚੋਂ ਇਕੱਠੀਆਂ 15 ਦੇ ਕਰੀਬ ਮੋਟਰਾਂ ਚੋਰੀ ਹੋਈਆਂ ਸਨ, ਪਿੰਡ ਵਾਲਿਆਂ ਨੇ ਚੋਰਾਂ ਦਾ ਸੁਰਾਗ ਵੀ ਪੁਲਿਸ ਨੂੰ ਦਿੱਤਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਹੁਣ ਫੇਰ ਬੀਤੇ ਦਿਨੀ ਉਹਨਾਂ ਦੇ ਖੇਤਾਂ ਵਿਚ ਕਰੀਬ 25 ਮੋਟਰਾਂ ਚੋਰੀ ਹੋਈਆਂ ਹਨ ਪਰ ਪੁਲਿਸ ਨੇ ਕਈ ਦਿਨ ਬਾਈਟ ਜਾਣ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ।

ਇਸ ਮੌਕੇ dsp ਤਰਲੋਚਨ ਸਿੰਘ ਨੇ ਦਸਿਆ ਕਿ 2 ਆਰੋਪੀ ਗਿਰਫ਼ਤਾਰ ਕਰ ਲਏ ਹਨ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਹੈ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਚ ਸਾਰੇ ਚੋਰ ਆਰੋਪੀ ਗਿਰਫ਼ਤਾਰ ਕਰ ਸਖਤ ਕਾਰਵਾਈ ਕੀਤੀ ਜਾਵੇਗੀ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਕੀਕਤ ਟੀਵੀ ਪੰਜਾਬੀ ਦੀ ਖ਼ਬਰ ਦਾ ਹੋਇਆ ਅਸਰ, ਫੌਜੀ

htvteam

ਪਿਆਰ ਵਿੱਚ ਫਸਾ ਕੇ ਕਰਾਂਦੀ ਵਿਆਹ, ਦਹੇਜ਼ ਦੀ ਧਮਕੀ ਦੇ ਕੇ ਠੱਗਦੀ ਸੀ ਪੈਸੇ, ਦੋ ਪੁਲਿਸ ਵਾਲਿਆਂ ਸਮੇਤ ਚਾਰ ਨੂੰ ਠੱਗਿਆ

Htv Punjabi

CM ਮਾਨ ਦੀ ਧੀ ਸੀਰਤ ਨੇ ਦਿੱਤੀਆਂ ਮਾਨ ਨੂੰ ਪਿਤਾ ਬਣਨ ਦੀਆਂ ਵਧਾਈਆਂ, ਕੈਮਰੇ ਮੂਹਰੇ ਖੋਲ੍ਹੇ ਕਈ ਅਹਿਮ ਰਾਜ

htvteam

Leave a Comment