ਚੰਡੀਗੜ੍ਹ : ਜਸ਼ਨ ਦੇ ਪ੍ਰੋਗਰਾਮਾਂ ਵਿੱਚ ਸ਼ਰਾਬ, ਡਰੱਗ, ਹਿੰਸਾ ਅਤੇ ਹਥਿਆਰਾਂ ਦੀ ਮਹਿਮਾ ਚਲਾਉਣ ਵਾਲੇ ਗਾਣਿਆਂ ਨੂੰ ਚਲਾਏ ਜਾਣ ‘ਤੇ ਮਾਮਲਾ ਪੰਜਾਬ ਦੇ ਡੀਜੀਪੀ ਅਤੇ ਪ੍ਰਧਾਨ ਗ੍ਰਹਿ ਮੰਤਰੀ ‘ਤੇ ਭਾਰੀ ਪੈ ਗਿਆ l ਅਜਿਹੇ ਗਾਣਿਆਂ ਨੂੰ ਚਲਾਏ ਜਾਣ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਾ ਰੱਖੀ ਹੈ l ਇਸ ਦੇ ਬਾਵਜੂਦ ਨਵੇਂ ਸਾਲ ਦੇ ਜਸ਼ਨ ਦੇ ਦੌਰਾਨ ਮੋਹਾਲੀ ਦੇ ਇੱਕ ਰਿਸੋਰਟ ਵਿੱਚ ਇੱਕ ਗਾਇਕ ਨੇ ਇਸ ‘ਤੇ ਆਧਾਰਿਤ ਇੱਕ ਗੀਤ ਗਾਇਆ l
ਹਾਈਕੋਰਟ ਨੇ ਇਸ ਮਾਮਲੇ ਵਿੱਚ ਦਾਖਲ ਯਾਚੀਕਾ ‘ਤੇ ਦੋਨਾਂ ਨੂੰ ਨੋਟਿਸ ਜ਼ਾਰੀ ਕਰ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਹਨ l ਹਾਈਕੋਰਟ ਨੇ ਇਸ ‘ਤੇ ਸਖ਼ਤ ਰੁਖ ਅਪਣਾਉਂਦੇ ਹੋਏ ਹੁਣ ਪੰਜਾਬ ਦੇ ਡੀਜੀਪੀ ਅਤੇ ਗ੍ਰਹਿ ਮੰਤਰੀ ਨੂੰ ਇਸ ਯਾਚੀਕਾ ‘ਤੇ ਨੋਟਿਸ ਜ਼ਰੀ ਕਰਦੇ ਹੋਏ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ l
ਯਾਚੀਕਾ ਦਾਖਲ ਕਰਦੇ ਹੋਏ ਪੰਡਿਤਰਾਵ ਧਰੇਨਵਰ ਨੇ ਹਾਈਕੋਰਟ ਨੂੰ ਦੱਸਿਆ ਕਿ 22 ਜੁਲਾਈ 2017 ਨੂੰ ਹਾਈਕੋਰਟ ਨੇ ਜਨਹਿੱਤ ਯਾਚੀਕਾ ਦਾ ਨਿਪਟਾਰਾ ਕਰਦੇ ਹੋਈ ਅਹਿਮ ਹੁਕਮ ਦਿੱਤੇ ਸਨ ਕਿ ਸ਼ਰਾਬ, ਨਸ਼ਾ, ਹਿੰਸਾ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਗਾਣੇ ਕਿਸੇ ਪ੍ਰੋਗਰਾਮ ਵਿੱਚ ਨਹੀਂ ਚਲਾਏ ਜਾਣਗੇ l
