ਗੁਰਦਾਸਪੁਰ : ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਇੱਕ ਮੌਸੇਰੇ ਭਾਈ ਦੇ ਖਿਲਾਫ 17 ਸਾਲ ਦੀ ਨਬਾਲਿਗ ਭੈਣ ਦੇ ਨਾਲ ਦੁਰਾਚਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ l ਮੁਲਜ਼ਮ ਨੇ ਨਬਾਲਗ ਨੂੰ ਮਾਂ ਬਣਾ ਦਿੱਤਾ ਅਤੇ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ l ਪੁਲਿਸ ਨੇ ਜਾਂਚ ਤੋਂ ਬਾਅਦ ਡੀਐਨਏ ਰਿਪੋਰਟ ਅਤੇ ਨਾਬਾਲਗ ਦੇ ਬਿਆਨ ਦੇ ਆਧਾਰ ‘ਤੇ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l
ਆਈਜੀਪੀ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਡੀਐਸਪੀ(ਕ੍ਰਾਈਮ ਅਗੇਂਸਟ ਵੁਮੈਨ) ਵੱਲੋਂ ਜਾਂਚ ਕੀਤੀ ਗਈ l ਜਿਸ ਦੇ ਆਧਾਰ ‘ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ l ਜਾਂਚ ਵਿੱਚ ਪਾਇਆ ਗਿਆ ਕਿ ਨਾਬਾਲਿਗ ਦੀ ਉਮਰ 17 ਸਾਲ ਸੀ ਅਤੇ ਉਹ ਦਸਵੀਂ ਦੀ ਵਿਦਿਆਰਥਣ ਸੀ l ਇਸ ਦੌਰਾਨ ਪੀੜਿਤਾ ਦਾ ਰਿਸ਼ਤਾ ਇੱਕ ਨੌਜਵਾਨ ਨਾਲ ਹੋਇਆ ਸੀ l ਜਿਸ ਦਾ ਦਸੰਬਰ 2018 ਨੂੰ ਵਿਆਹ ਵਿੱਚ ਰੱਖਿਆ ਗਿਆ ਸੀ l ਪਰ ਨਾਬਾਲਿਗ ਉਮਰ ਵਿੱਚ ਵਿਆਹ ਕਰਾਉਣ ਸੰਬੰਧੀ ਸਕੂਲ ਸਟਾਫ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਦਖਲ ਅੰਦਾਜ਼ੀ ਕੀਤੀ ਅਤੇ ਵਿਆਹ ਨੂੰ ਰੋਕ ਦਿੱਤਾ ਗਿਆ l
ਇਸ ਤੋਂ ਬਾਅਦ ਨਾਬਾਲਗ ਗਰਭਵਤੀ ਹੋ ਗਈ ਅਤੇ ਜੁਲਾਈ 2019 ਨੂੰ ਉਸ ਨੇ ਇੱਕ ਕੁੜੀ ਨੂੰ ਜਨਮ ਦਿੱਤਾ l ਪੀੜਿਤਾ ਨੇ ਦੱਸਿਆ ਕਿ ਉਸ ਦੀ ਮਾਸੀ ਦੇ ਮੁੰਡੇ ਨੇ ਉਸ ਨਾਲ ਕੁਕਰਮ ਕੀਤਾ ਹੈ l ਜਿਸ ਦੇ ਕਾਰਨ ਪੁਲਿਸ ਨੇ ਡੀਐਨਏ ਰਿਪੋਰਟ ਦੀ ਜਾਂਚ ਦੇ ਉਪਰੰਤ ਅਤੇ ਪੀੜਿਤਾ ਦੇ ਬਿਆਨ ਤੋਂ ਬਾਅਦ ਉਸ ਦੇ ਮਾਸੀ ਦੇ ਮੁੰਡੇ ‘ਤੇ ਕੇਸ ਦਰਜ ਕੀਤਾ ਗਿਆ l ਇਸ ਸੰਬੰਧੀ ਡੀਐਸਪੀ ਪਲਵਿੰਦਰਜੀਤ ਕੌਰ ਨੇ ਜਾਂਚ ਕਰਨ ਤੋਂ ਬਾਅਦ ਪੀੜਿਤਾ ਦੀ ਮਾਸੀ ਦੇ ਮੁੰਡੇ ਦੇ ਖਿਲਾਫ ਕੁਕਰਮ ਅਤੇ ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ l
