ਪਟਿਆਲਾ : ਰਾਜਪੁਰਾ ਵਿੱਚ ਫੜੀ ਗਈ ਨਕਲੀ ਸ਼ਰਾਬ ਮਾਮਲੇ ਨੂੰ ਲੈ ਕੇ ਮੰਗਲਵਾਰ ਨੁੰ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਕੋਠੀ ਘੇਰਨ ਜਾ ਰਹੇ ਆਮ ਆਦਮੀ ਪਾਰਟੀ ਦੇ 30 ਨੇਤਾਵਾਂ ਅਤੇ ਵਰਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ।ਗੱਡੀਆਂ ਵਿੱਚ ਇਨ੍ਹਾਂ ਨੂੰ ਭੁਨਰਰਹੇੜੀ ਪੁਲਿਸ ਚੌਂਕੀ ਲਿਆਂਦਾ ਗਿਆ, ਜਿੱਥੇ ਕਰੀਬ 2 ਘੰਟੇ ਰੱਖਣ ਦੇ ਬਾਅਦ ਇਨ੍ਹਾਂ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ।
ਆਪ ਨੇਤਾਵਾਂ ਨੇ ਕਿਹਾ ਕਿ ਜਦ ਤੱਕ ਪੁਲਿਸ ਦੁਆਰਾ ਨਕਲੀ ਸ਼ਰਾਬ ਫੈਕਟਰੀ ਮਾਮਲੇ ਦੇ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰੇਗੀ, ਤਦ ਤੱਕ ਅੰਦੋਲਨ ਜਾਰੀ ਰਹੇਗਾ।ਆਪ ਨੇਤਾਵਾਂ ਨੇ ਇਲਜ਼ਾਮ ਲਾਇਆ ਕਿ ਮੁਲਜ਼ਮਾਂ ਤੇ ਘਨੌਰ ਦੇ ਵਿਧਾਇਕ ਜਲਾਲਪੁਰ ਦੀ ਸ਼ਹਿ ਤੇ ਕਾਰਵਾਈ ਨਹੀਂ ਹੋ ਰਹੀ ਹੈ।
ਤੈਅ ਪ੍ਰੋਗਰਾਮ ਦੇ ਮੁਤਾਬਿਕ ਆਪ ਨੇਤਾਵਾਂ ਅਤੇ ਵਰਕਰਾਂ ਨੇ ਪਟਿਆਲਾ ਦੇ ਨਜ਼ਦੀਕ ਬਹਾਦੁਰਗੜ ਕਸਬੇ ਵਿੱਚ ਫਲਾਈਓਵਰ ਦੇ ਨੀਚੇ ਦੁਪਹਿਰ ਕਰੀਬ 12 ਵਜੇ ਧਰਰਨਾ ਪ੍ਰਦਰਸ਼ਨ ਸ਼ੁਰੂ ਕੀਤਾ।ਇਸ ਮੌਕੇ ਤੇ ਆਪ ਨੇਤਾ ਨੀਨਾ ਮਿੱਤਲ, ਜਰਨੈਲ ਸਿੰਘ ਮਨੁ, ਕੁੰਦਨ ਗੋਗੀਆ ਨੇ ਕਿਹਾ ਕਿ ਜੇਕਰ ਵਿਧਾਇਕ ਮਦਨ ਲਾਲ ਜਲਾਲਪੁਰ ਸੱਚੇ ਹਨ ਤਾਂ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦਾ ਸਾਮਣਾ ਕਰਕੇ ਆਪ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੀਦਾ ਹੈ।
ਪੁਲਿਸ ਨੇ ਨਕਲੀ ਸ਼ਰਾਬ ਫੈਕਟਰੀ ਵਿੱਚ ਹੁਣ ਤੱਕ ਕਾਰਵਾਈ ਦੇ ਨਾਮ ਤੇ ਖਾਨਾਪੂਰਤੀ ਕੀਤੀ ਹੈ, ਜਦ ਕਿ ਵੱਡੀ ਮੱਛੀ ਹੁਣ ਵੀ ਸਿਆਸੀ ਦਵਾਅ ਕਰਕੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।ਇੲਹ ਸਿਆਸੀ ਦਬਾਾਅ ਕਾਂਗਰਸੀ ਨੇਤਾ ਪਾ ਰਹੇ ਹਨ।ਨੇਤਾਵਾਂ ਨੇ ਇਲਜ਼ਾਮ ਲਾਇਆ ਕਿ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਦੀ ਕਾਲ ਡਿਟੇਲ ਕਢਵਾਈ ਜਾਵੇ, ਜਿਸ ਨਾਲ ਇਸ ਮਾਮਲੇ ਵਿੱ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ।
ਇੱਥੇ ਤੋਂ ਅੱਗੇ ਆਪ ਨੇਤਾਵਾਂ ਅਤੇ ਵਰਕਰਾਂ ਨੇ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਨ ਤਦ ਪੁਲਿਸ ਨੇ ਇਨ੍ਹਾਂ ਨੂੰ ਰੋਕਿਆਾ।ਅੰਦੋਲਨਕਾਰੀਆਂ ਦੇ ਅੜੇ ਰਹਿਣ ਤੇ ਪੁਲਿਸ ਸਭ ਨੂੰ ਗ੍ਰਿਫਤਾਰ ਕਰਕੇ ਗੱਡੀਆਂ ਵਿੱਚ ਭੁਨਰਹੇੜੀ ਪੁਲਿਸ ਚੌਂਕੀ ਲੈ ਗਈ।
ਗਿ੍ਰਫਤਾਰ ਆਪ ਨੇਤਾਵਾਂ ਵਿੱਚਚ ਜਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ, ਹਲਕਾ ਘਨੌਰ ਇੰਚਾਰਜ ਜਰਨੈਲ ਸਿੰਘ ਮਨੁ, ਨਾਭਾ ਹਲਕਾ ਇੰਚਾਰਜ ਦੇਵਮਾਨ, ਸਨੌਰ ਹਲਕਾ ਇੰਚਾਰਜ ਇੰਦਰਜੀਤ ਸੰਧੂ, ਆਪ ਦੇ ਵਪਾਰ ਵਿੰਗ ਦੀ ਪ੍ਰਦੇਸ਼ ਪ੍ਰਧਾਨ ਨੀਨਾ ਮਿਤਲ, ਵੁਮੈਨ ਵਿੰਗ ਜਿ਼ਲ੍ਹਾ ਪ੍ਰਧਾਨ ਵੀਰਪਾਲ ਕੌਰ, ਪਟਿਆਲਾ ਹਲਕਾ ਵਨ ਇੰਚਾਰਜ ਕੁੰਦਨ ਗੋਗੀਆ, ਪਟਿਆਲਾ ਟੂ ਹਲਕੇ ਤੋਂ ਪ੍ਰੀਤੀ ਮਲਹੋਤਰਾ, ਆਪ ਦੇ ਪ੍ਰਦੇਸ਼ ਸਹਿ ਪ੍ਰਧਾਾਨ ਡਾਕਟਰ ਬਲਬੀਰ ਸਿੰਘ, ਗੁਰਪ੍ਰੀਤ ਸੰਧੂ, ਗੁਰਜੰਟ ਸਿੰਘ, ਜੇਪੀ ਸਿੰਘ ਆਦਿ ਕਰੀਬ 30 ਵਰਕਰ ਸ਼ਾਮਿਲ ਰਹੇ।
