Htv Punjabi
Punjab

ਭੈਣ ਦੀ ਡੋਲੀ ਉੱਠਣ ਤੋਂ ਪਹਿਲਾਂ ਉਠੀ ਭਰਾ ਤੇ ਉਸਦੇ ਤਿੰਨ ਦੋਸਤਾਂ ਦੀ ਅਰਥੀ, ਭੈਣ ਮਾਰਦੀ ਐ ਚੀਕਾਂ, ਹਾਏ ਵੀਰਾ ਤੂੰ ਮੇਰੀ ਖਾਤਰ…

ਬਟਾਲਾ ; ਵਿਆਹ ਦੀ ਖਰੀਦਦਾਰੀ ਕਰਨ ਦੇ ਬਾਅਦ ਮੁੜ ਰਹੇ 4 ਨੌਜਵਾਨਾਂ ਦੀ ਕਾਰ ਰਾਤ ਦੇ ਹਨੇਰੇ ਵਿੱਚ ਦਰੱਖਤ ਨਾਲ ਟਕਰਾ ਗਈ।ਹਾਦਸੇ ਵਿੱਚ ਕਾਰ ਸਵਾਰ 3 ਨੋਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।ਹਾਦਸਾ ਸੋਮਵਾਰ ਦੀ ਦੇਰ ਰਾਤ ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਢਿੱਲਵਾਂ ਦੇ ਕੋਲ ਹੋਇਆ।ਕਾਣਾ ਕੋਟਲੀ ਸੂਰਰਤ ਮਲਹੀ ਪੁਲਿਸ ਨੇ ਚਾਰਾਂ ਨੋਜਵਾਨਾ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਨੂੰ ਭੇਜ ਦਿੰਤਾ ਹੈ।ਚਾਰਾਂ ਮ੍ਰਿਤਕ 18 ਤੋਂ 20 ਸਾਲ ਦੇ ਵਿੱਚ ਦੇ ਹਨ।ਉੱਥੇ ਇਸ ਖਬਰ ਦੇ ਫੈਲਦੇ ਹੀ ਪਿੰਡ ਗਾਜੀ ਨੰਗਲ ਵਿੱਚ ਸੰਨਾਟਾ ਪਸਰ ਗਿਆ।

ਮਿਲੀ ਜਾਣਕਾਰੀ ਦੇ ਅਨੁਸਾਰ ਜਸ਼ਨਪ੍ਰੀਤ ਸਿੰਘ ਵਾਸੀ ਗਾਜੀ ਨੰਗਲ ਦੀ ਭੈਣ ਦਾ ਵਿਆਹ ਸੀ।ਇਸੀ ਸੰਬੰਧ ਵਿੱਚ ਜਸ਼ਨਪ੍ਰੀਤ ਆਪਣੇ ਰਿਸ਼ਤੇਦਾਰ ਗੁਰਜੀਤ ਸਿਘ ਵਾਸੀ ਵੱਲਾ, ਲਵਪ੍ਰੀਤ ਵਾਸੀ ਮਾਨਖੇਰਾ ਅਤੇ ਦਿਲਪ੍ਰੀਤ ਸਿੰਘ ਵਾਸੀ ਸਿ਼ਕਾਰ ਮਾਸ਼ੀਆ ਇੱਕ ਕਾਰ ਵਿੱਚ ਸਵਾਰ ਹੋ ਕੇ ਸੋਮਵਾਰ ਦੀ ਰਾਤ ਨੂੰ ਵਿਆਹ ਦੀ ਸ਼ਾਪਿੰਗ ਕਰਕੇ ਕੋਟਲੀ ਸੂਰਤ ਮੱਲੀ ਤੋਂ ਵਾਪਸ ਪਰਤ ਰਹੇ ਸਨ।ਇਸ ਦੌਰਾਨ ਚਾਰਾਂ ਕਾਰ ਸਵਾਰ ਨੌਜਵਾਨ ਪਿੰਡ ਢਿੱਲਵਾਂ ਦੇ ਕੋਲ ਪਹੁੰਚੇ।

ਰਾਤ ਦੇ ਹਨੇਰੇ ਵਿੱਚ ਅੱਗੇ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਬਚਾੳਉਣ ਦੇ ਚੱਕਰ ਵਿੱਚ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦਰੱਖਤ ਨਾਲ ਟਕਰਾ ਗਈ।ਦਰੱਖਤ ਦੇ ਟਕਰਾਉਦ ਦੇ ਬਾਅਦ ਕਾਰ ਇੱਕ ਭੱਠੇ ਵਿੱਚ ਜਾ ਵੱਜੀ।ਹਾਦਸੇ ਵਿੱਚ ਮੌਕੇ ਤੇ ਹੀ ਜਸ਼ਲਪ੍ਰੀਤ, ਲਵਪ੍ਰੀਤ ਅਤੇ ਦਿਲਪ੍ਰੀਤ ਦੀ ਮੌਤ ਹੋ ਗਈ।ਜਖ਼ਮੀ ਗੁਰਜੀਤ ਸਿੰਘ ਵਾਸੀ ਵੱਲਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।

ਗੁਰਜੀਤ ਦੀ ਅੰਮ੍ਰਿਤਸਰ ਵਿੱਚ ਮੌਤ ਹੋ ਗਈ।ਮੰਗਲਵਾਰ ਨੂੰ ਚਾਰਾਂ ਦੀ ਲਾਸ਼ਾਂ ਦਾ ਬਟਾਲਾ ਦੇ ਸਿਵਿਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।ਇਸ ਸੰਬੰਧ ਵਿੱਚ ਥਾਣਾ ਕੋਅਲੀ ਸੂਰਤ ਮੱਲੀ ਏਐਸਅਆਈ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

Related posts

ਆਹ ਡਾਕੂ ਹਸੀਨਾ ਨਿਕਲੀ ਲੁਧਿਆਣਾ ਕੈਸ਼ ਲੁੱਟਕਾਂ -ਡ ਦੀ ਮਾਸਟਰਮਾਂ- ਇਡ

htvteam

ਰਾਤ ਨੂੰ ਕਿੰਨਰ ਨੇ ਕਿੰਨਰ ਦੀ ਹੀ ਲੁੱਟ ਪੁੱਟ ਲਈ….

htvteam

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

htvteam

Leave a Comment