Htv Punjabi
Punjab

ਜੇਕਰ ਤੁਸੀਂ ਵੀ ਕਰਵਾਉਦਾ ਚਾਹੁੰਦੇ ਹੋ ਵਿਆਹ ਤਾਂ ਹੋ ਜਾਓ ਸਾਵਧਾਨ ‘ਤੇ ਪਹਿਲਾਂ ਵੇਖੋ ਇਹ ਖਬਰ

ਪਟਿਆਲਾ : ਨਾਭਾ ਦੇ ਪਿੰਡ ਸਮਲਾ ਵਿੱਚ ਰਹਿਣ ਵਾਲੇ ਜਗਦੀਪ ਸਿੰਘ ਨੇ 2018 ਵਿੱਚ ਡੇਰਾਬੱਸੀ ਦੇ ਪਿੰਡ ਡਕੋਲੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨਾਲ ਵਿਆਹ ਕੀਤਾ ਸੀ l ਵਿਆਹ ਦੇ 15 ਦਿਨ ਬਾਅਦ ਦੋਨਾਂ ਵਿੱਚ ਝਗੜਾ ਹੋਇਆ ਅਤੇ ਪਤਨੀ ਪੇਕੇ ਚਲੀ ਗਈ l ਇਹੀ ਨਹੀਂ ਪਤਨੀ ਨੇ ਪਤੀ ਦੇ ਖਿਲਾਫ਼ ਤੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਬਾਅਦ ਵਿੱਚ 1 ਲੱਖ ਲੈ ਕੇ ਸਮਝੌਤਾ ਕਰ ਲਿਆ l ਇਸ ਤੋਂ ਬਾਅਦ ਜਗਦੀਪ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਨੇ ਨਾਮ ਬਦਲ ਕੇ 3 ਵਿਆਹ ਕਰਵਾਕੇ ਐਂਵੇ ਹੀ ਪਤੀਆਂ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਠੱਗ ਚੁੱਕੀ ਹੈ l ਜਗਦੀਪ ਨੇ ਐਸਐਸਪੀ ਦੇ ਕੋਲ ਸ਼ਿਕਾਇਤ ਦਰਜ ਕਰਵਾਈ l ਜਾਂਚ ਤੋਂ ਬਾਅਦ ਪੁਲਿਸ ਨੇ ਲੁਟੇਰੀ ਪਤਨੀ ਮਨਪ੍ਰੀਤ ਉਸਦੇ ਭਾਈ ਕਾਲਾ ਸਿੰਘ, ਮਾਂ ਬਲਜੀਤ ਕੌਰ ਅਤੇ ਪਿਤਾ ਬੀਰ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ l ਜਗਦੀਪ ਨੇ ਦੱਸਿਆ ਕਿ ਪਹਿਲੀ ਪਤਨੀ ਤੋਂ ਤਲਾਕ ਦੇ ਬਾਅਦ ਮਨਪ੍ਰੀਤ ਨਾਲ ਵਿਆਹ ਕਰਵਾਇਆ ਸੀ l ਜਗਦੀਪ ਕੋਲ ਪਹਿਲੀ ਪਤਨੀ ਤੋਂ ਇੱਕ ਮੁੰਡਾ ਸੀ l ਇੱਧਰ ਮਨਪ੍ਰੀਤ ਨੇ ਸਭ ਨੂੰ ਦੱਸਿਆ ਕਿ ਉਹ ਵੀ ਤਲਾਕਸ਼ੁਦਾ ਹੈ l ਵਿਆਹ ਤੋਂ ਪਹਿਲਾਂ ਮਨਪ੍ਰੀਤ ਨੇ ਭਰੋਸਾ ਦਿੱਤਾ ਸੀ ਕਿ ਉਹ ਜਗਦੀਪ ਦੇ ਮੁੰਡੇ ਨੂੰ ਆਪਣੇ ਮੁੰਡੇ ਦੀ ਤਰ੍ਹਾਂ ਪਿਆਰ ਕਰੂਗੀ l ਦੋਨਾਂ ਨੇ ਕੁਝ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰ ਲਿਆ ਸੀ l ਵਿਆਹ ਦੇ 15 ਕਰੀਬ ਬਾਅਦ ਹੀ ਮਨਪ੍ਰੀਤ ਨੇ ਇਹ ਕਹਿਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਪਿੰਡ ਵਿੱਚ ਨਹੀਂ ਰਹਿ ਸਕਦੀ l ਜਗਦੀਪ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮਨਪ੍ਰੀਤ ਨਾਮ ਬਦਲ ਕੇ 3 ਵਿਆਹ ਕਰਵਾ ਚੁੱਕੀ ਸੀ l ਜਗਦੀਪ ਨੇ ਦੱਸਿਆ ਕਿ ਵਿਆਹ ਦੇ ਸਮੇਂ ਸਹੁਰੇ ਪਰਿਵਾਰ ਨੇ ਉਨ੍ਹਾਂ ਦੀ ਕੁੜੀ ਨੂੰ ਪਹਿਲੇ ਵਿਆਹ ਤੋਂ ਹੋਏ ਇੱਕ ਬੱਚੇ ਦੀ ਜਾਣਕਾਰੀ ਦਿੱਤੀ ਸੀ ਪਰ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮਨਪ੍ਰੀਤ ਕੌਰ ਦੇ ਕੋਲ ਦੋ ਬੱਚੇ ਹਨ l ਜਗਦੀਪ ਨੇ ਦੱਸਿਆ ਕਿ ਮਨਪ੍ਰੀਤ ਦਾ ਪਹਿਲਾ ਵਿਆਹ ਸਰਹਿੰਦ ਦੇ ਕੋਲ ਪਿੰਡ ਚਨਾਲੋਂ ਵਿੱਚ ਹੋਇਆ ਸੀ l ਉਸ ਨੇ ਉੱਥੇ ਵੀ ਇੱਕ ਪੀੜਿਤ ਪਰਿਵਾਰ ਨੂੰ ਠੱਗਿਆ l ਪਰਿਵਾਰ ਨੇ ਸਾਢੇ ਤਿੰਨ ਲੱਖ ਰੁਪਏ ਦੇਣ ਦੇ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਸੀ l

Related posts

ਨਵਜੀਤ ਸਿੰਘ ਸਿੱਧੂ ਨੇ ਘੁਮਾਤੀ ਕਾਂਗਰਸ ਦੀ ਸਿਆਸੀ ਚਕਰੀ, ਆਹ ਬਣ ਗਏ ਨਵੇਂ ਹਾਲਾਤ ! ਚਲੋ ਸਿਧੂ ਦਾ ਕਿਸੇ ਨੂੰ ਤਾਂ ਫਾਇਦਾ ਹੋਇਆ ?

Htv Punjabi

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਵੱਡਾ ਪੁਲਿਸ ਮੁਕਾਬਲਾ, ਦੇਖੋ ਕਿਵੇਂ ਗੈਂਗਸਟਾਰਾਂ ਨੇ ਚਲਾਈਆਂ ਠਾਹ-ਠਾਹ ਗੋ-ਲੀ-ਆਂ

htvteam

ਘਰੋਂ ਬਾਹਰ ਜਾਣ ਵਾਲੀਆਂ ਕੁੜੀਆਂ ਰਹੋ ਸਾਵਧਾਨ ! ਰਾਹ ਜਾਂਦੀ ਕੁੜੀ ਨੂੰ ਚੁੱਕ ਕੇ ਲੈ ਗਿਆ ਮੁੰਡਾਂ

htvteam

Leave a Comment