Htv Punjabi
Punjab

ਕਰਤਾਰਪੁਰ ਲਾਂਘੇ ਤੋਂ ਬਾਅਦ ਹੁਣ ਬਠਿੰਡਾ ‘ਚ ਉਤਰੇ ਜਹਾਜ਼ ਨੂੰ ਲੈਕੇ ਸਿਹਰਾ ਲੈਣ ਦੀ ਦੌੜ ਹੋਈ ਸ਼ੁਰੂ, ਅਕਾਲੀਆਂ ਤੇ ਕਾਂਗਰਸੀਆਂ ਦੀ ਮੈਂ ਮੈਂ ਦੌਰਾਨ ਲੋਕ ਲੈ ਰਹੇ ਨੇ ਮਜ਼ਾ!

ਬਠਿੰਡਾ : ਭਾਈ ਕਨਈਆ ਚੌਂਕ ਵਿੱਚ ਬਠਿੰਡਾ ਦੀ ਖੂਬਸੂਰਤੀ ਨੂੰ ਚਾਰ ਚੰਦ ਲਾਉਣ ਲਈ ਮਿਗ 21 ਜਹਾਜ਼ ਲਾਇਆ ਜਾ ਰਿਹਾ ਹੈ l ਬਠਿੰਡਾ ਦੀ ਖੂਬਸੂਰਤੀ ਅਤੇ ਪੰਜਾਬੀਆਂ ਦੇ ਕਾਰਨਾਮੇ ਇੰਡੀਅਨ ਆਰਮੀ ਦੀ ਕਿਤਾਬ ਦੇ ਹਰ ਸਫ਼ੇ ਤੇ ਲਿਖੇ ਹੋਏ ਨੇ l ਬਠਿੰੰਡਾ ਸ਼ਹਿਰ ਵਿੱਚ ਦਾਖਿਲ ਹੁੰਦਿਆਂ ਹੀ ਭਾਈ ਕਨਈਆ ਚੌਂਕ ‘ਤੇ ਇਹ ਜਹਾਜ਼ ਦੇਣ ਨੂੰ ਮਿਲੇਗਾ l ਇਸ ਬਾਰੇ ਬਠਿੰਡਾ ਦੇ ਮੇਅਰ ਬਲਵੰਤ ਰਾਜਨਾਥ ਕਹਿੰਦੇ ਨੇ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਕਤੂਬਰ 2014 ਵਿੱਚ ਉਸ ਸਮੇਂ ਦੇ ਰੱਖਿਆ ਮੰਤਰੀ ਅਰੁਣ ਜੇਤਲੀ ਨੂੰ ਚਿੱਠੀ ਲਿਖਕੇ ਸ਼ੁਰੂਆਤ ਕੀਤੀ ਸੀ ਕਿ ਉਹ ਬਠਿੰਡਾ ਦੇ ਡੀਸੀ ਨੂੰ ਮਿਨੀ ਏਅਰਕਰਾਫ਼ਟ ਬਠਿੰਡਾ ਸ਼ਹਿਰ ਦੇ ਮੁੱਖ ਚੌਂਕ ਵਿੱਚ ਸਥਾਪਿਤ ਕਰਨ ਦੇ ਹੁਕਮ ਜਾਰੀ ਕਰਨ, ਤਾਂਕਿ ਇਸ ਤੋਂ ਨੌਜਵਾਨਾਂ ਨੂੰ ਹਵਾਈ ਸੈਨਾ ਅਤੇ ਥਲ ਸੈਨਾ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਾਵੇ l ਬਠਿੰਡਾ ਇੱਕ ਮਹੱਤਵਪੂਰਨ ਏਅਰਫ਼ੋਰਸ ਸਟੇਸ਼ਨ ਹੈ ਅਤੇ ਅਮਰੂਤ ਯੋਜਨਾ ਦੇ ਕੈਂਪ ਪ੍ਰੋਜੈਕਟ ਤੋਂ ਬਾਅਦ ਹੁਣ ਕਨੱਈਆ ਚੌਂਕ ਵਿੱਚ ਮਿਗ 21 ਸਥਾਪਿਤ ਕਰਨ ਨੂੰ ਲੈ ਕੇ ਕੈ੍ਰਡਿਟ ਵਾਰ ਸ਼ੁਰੂ ਹੋ ਗਈ ਹੈ l
ਜਿੱਥੇ ਇੱਕ ਪਾਸੇ ਅਕਾਲੀ ਦਲ ਦਾ ਕਹਿਣਾ ਹੈ ਕਿ ਮਿਗ 21 ਉਨ੍ਹਾਂ ਦੀ ਢਾਈ ਸਾਲ ਦੀ ਮਿਹਨਤ ਦਾ ਨਤੀਜਾ ਹੈ, ਉੱਥੇ ਦੂਜੇ ਪਾਸੇ ਕਾਂਗਰਸੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਲਾਈਵ ਹੋ ਕੇ ਸਾਰਾ ਕੈ੍ਰਡਿਟ ਆਪ ਲੈ ਲਿਆ ਹੈ ਅਤੇ ਮਿਗ 21 ਨੂੰ ਸਥਾਪਿਤ ਵੀ ਕਰਵਾ ਦਿੱਤਾ ਹੈ । ਇਸ ਤੋਂ ਇਲਾਵਾ ਮਨਪ੍ਰੀਤ ਨੇ ਇੰਪਰੂਵਮੈਂਟ ਟਰੱਸਟ ਦੇ ਵੱਲੋਂ 22.30 ਲੱਖ ਰੁਪਏ ਫ਼ਾਊਂਡੇਸ਼ਨ ਅਤੇ ਸ਼ਹਿਰ ਦੀ ਖੂਬਸੁਰਤੀ ਤੇ ਖਰਚ ਕਰਨ ਦਾ ਦਾਅਵਾ ਵੀ ਕੀਤਾ l

Related posts

‘ਆਪ’ ਵਿਧਾਇਕ ਦਾ ਪੀਏ ਕਸੂਤਾ ਫਸਿਆ 4 ਲੱਖ ਦੀ ਰਿਸ਼ਵਤ ਲੈਦਾ ਕਾਬੂ

htvteam

ਹਰਸਿਮਰਤ ਨੇ ਕਿਹਾ ਕੈਪਟਨ ਸੱਤਾ ‘ਚ ਟਿਕਣ ਲਈ ਲਾ ਰਿਹੈ ਝੂਠੇ ਲਾਰੇ

Htv Punjabi

ਪੰਜਾਬ ਦਾ ਆਹ ਸ਼ਹਿਰ ਹੜ੍ਹ ਤੋਂ ਅੱਧਾ ਫੁੱਟ ਦੂਰ; ਦੇਖੋ ਕਿਵੇਂ ਹੋ ਰਹੀ ਹੈ ਪਾਣੀ ਦੀ ਪਹਿਰੇਦਾਰੀ

htvteam

Leave a Comment