Htv Punjabi
Uncategorized

ਸ਼ਰਾਬੀਆਂ ਨੂੰ ਪਿੰਜਰੇ ਵਿੱਚ ਬੰਦ ਕਰ ਦਿੰਦੇ ਹਨ ਇਹ ਪਿੰਡ ਵਾਲੇ

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਇਹ ਮਾਮਲਾ ਸਾਣੰਦ ਦੇ ਮੋਤੀਪੁਰਾ ਪਿੰਡ ਦੀ ਹੈ l ਗੁਜਰਾਤ ਵਿੱਚ ਵੈਸੇ ਤਾਂ ਸ਼ਰਾਬਬੰਦੀ ਹੈ l ਇਸ ਦੇ ਬਾਵਜੂਦ ਸ਼ਰਾਬਬੰਦੀ ਕਿੰਨੀ ਕਾਮਯਾਬ ਹੈ, ਇਸ ‘ਤੇ ਇੱਥੇ ਸਵਾਲ ਉੱਠਦੇ ਰਹਿੰਦੇ ਹਨ l ਗੁਜਰਾਤ ਦੇ ਮੋਤੀ ਪੁਰਾ ਪਿੰਡ ਵਿੱਚ ਪਿੰਡ ਵਾਲਿਆਂ ਨੇ ਸ਼ਰਾਬੀਆਂ ਦੇ ਖਿਲਾਫ ਪਿੰਜਰੇਨੁਮਾ ਜ਼ੇਲ੍ਹ ਬਣਾਈ ਹੈ l ਨਸ਼ੇ ਵਿੱਚ ਪਾਏ ਗਏ ਹਰ ਸ਼ਖ਼ਸ਼ ਨੂੰ ਇਸੀ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ ਜਾਂ ਦਾ ਹੈ l 24 ਘੰਟਿਆਂ ਤੱਕ ਸ਼ਰਾਬੀ ਇੱਥੇ ਹੀ ਬੰਦ ਰਹਿੰਦਾ ਹੈ l ਇਸ ਦੇ ਬਾਅਦ ਹੀ ਉਸ ਦੇ ਰਿਸ਼ਤੇਦਾਰ 1200 ਰੁਪਏ ਦਾ ਜ਼ੁਰਮਾਨਾ ਚੁੱਕਾ ਕੇ ਸ਼ਰਾਬੀ ਨੂੰ ਲੈ ਜਾ ਸਕਦੇ ਹਨ l ਪਿੰਜਰੇ ਦੀ ਇਹ ਸ਼ੁਰੂਆਤ ਤਿੰਨ ਸਾਲ ਪਹਿਲਾਂ ਹੋਈ ਸੀ l ਪਿਛਲੇ ਦੋ ਸਾਲ ਤੋਂ ਇਹ ਕਾਮਯਾਬ ਸਾਬਿਤ ਹੋ ਰਹੀ ਹੈ l ਪਿਛਲੇ ਦੋ ਸਾਲਾਂ ਵਿੱਚ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ.ਇੱਕ ਸਮਾਂ ਸੀ, ਜਦੋਂ ਇਸ ਪਿੰਡ ਵਿੱਚ ਸ਼ਰਾਬੀਆਂ ਦਾ ਆਤੰਕ ਖੁਲੇਆਮ ਸੀ l ਸ਼ਾਮ ਪੰਜ ਵਜੇ ਦੂਜੇ ਪਿੰਡ ਦੇ ਲੋਕ ਇੱਥੇ ਨਹੀਂ ਆਉਂਦੇ ਸਨ l ਸਰਪੰਚ ਬਾਬੂਭਾਈ ਨਾਇਕ ਦੱਸਦੇ ਹਨ, ਤਿੰਨ ਵਾਰ ਫੜੇ ਜਾਣ ‘ਤੇ ਬਹਿਸ਼ਕਾਰ ਜਿਹੀਆਂ ਸਜ਼ਾਂ ਤੈਅ ਕੀਤੀਆਂ ਗਈਆਂ l ਹਾਲਾਂਕਿ ਹਲੇ ਤੱਕ ਅਜਿਹੀ ਨੌਬਤ ਨਹੀਂ ਆਈ l

Related posts

ਜੇ ਉਮਰ ਵਧਾਉਣੀ ਐ ਤਾਂ ਕਰੋ ਆਹ ਕੰਮ ਨਹੀਂ ਤਾਂ…

Htv Punjabi

ਵੱਡੀ ਖੁਸ਼ੀ ਦੀ ਖ਼ਬਰ ਭਾਰਤ ਦੇ ਆਹ 3 ਸੂਬੇ ਹੋਏ ਕਰੋਨਾ ਮੁਕਤ, ਹੁਣ ਇੱਥੇ ਇੱਕ ਵੀ ਪਾਜ਼ਿਟਿਵ ਮਰੀਜ਼ ਨਹੀਂ!

Htv Punjabi

ਸ਼ੌਰਿਆ ਚੱਕਰ ਅਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ ‘ਚ SIT ਗਠਿਤ

htvteam

Leave a Comment