Htv Punjabi
crime news Punjab

ਸ਼ੌਰਿਆ ਚੱਕਰ ਅਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ ‘ਚ SIT ਗਠਿਤ

ਭਿੱਖੀਵਿੰਡ ਦੇ ਸ਼ੋਰਿਆ ਚੱਕਰ ਅਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਹੁਣ ਮੁੱਖ ਮੰਤਰੀ ਪੰਜਾਬ ਨੇ ਡੀਆਈਜੀ ਫਿਰੋਜ਼ਪੁਰ ਦੀ ਅਗਵਾਹੀ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।

ਬੀਤੇ ਦਿਨੀਂ ਬਲਵਿੰਦਰ ਸਿੰਘ ਦੀ ਪਤਨੀ ਵਲੋਂ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਵਲੋਂ ਡੀਜੀਪੀ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਸੀ ਪਰ ਉਹ ਮਿਲ ਨਹੀਂ ਸਕੇ ਸਨ। ਜਿਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਲਈ ਡੀਜੀਪੀ ਦਿਨਕਰ ਨੂੰ ਹਦਾਇਤਾਂ ਕੀਤੀਆਂ ਹਨ।

ਡੀਜੀਪੀ ਵੱਲੋਂ ਦੱਸਿਆ ਗਿਆ ਹੈ ਕਿ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਦਿਆਲ ਮਾਨ ਤੋਂ ਇਲਾਵਾ ਐਸਆਈਟੀ ਵਿਚ ਭਿੱਖੀਵਿੰਗ ਦੇ ਡੀਐੱਸਪੀ ਰਾਜਬੀਰ ਸਿੰਘ ਅਤੇ ਤਰਨਤਾਰਨ ਦੇ ਐੱਸਐੱਸਪੀ ਧਰੁਮਲ ਨਿੰਬਲੇ ਸ਼ਾਮਿਲ ਹਨ। ਕਾਬਿਲੇਗੌਰ ਹੈ ਕੇ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਉਹਨਾਂ ਦੇ ਘਰ ‘ਚ ਹੀ 2 ਅਣਪਛਾਤਿਆਂ ਵਲੋਂ ਕਰ ਦਿੱਤਾ ਗਿਆ ਸੀ,, ਜਿਸ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦਾ ਮਹੌਲ ਬਣਿਆ ਹੋਇਆ ਹੈ ਇੰਨਾਂ ਹੀ ਨਹੀਂ ਪਿੰਡ ਵਾਲਿਆਂ ਵਲੋਂ ਵੀ ਇਸ ਮਾਮਲੇ ‘ਚ ਜਲਦ ਕਾਰਵਾਈ ਦੀ ਮੰਗ ਕੀਤੀ ਗਈ ਸੀ।

Related posts

ਸਮਝੋ ਪੰਜਾਬ ਚੋਂ ਨਸ਼ਾ ਹੋ ਗਿਆ ਖਤਮ

htvteam

ਆਪ ਆਗੂ ਦੇ ਜਨਤਾ ਦਰਬਾਰ ਵਿੱਚ ਆਹ ਕੀ ਹੋ ਗਿਆ ?

htvteam

ਜੇ ਵਿਦਿਆਰਥੀ ਕਰਨਗੇ ਛੁੱਟੀਆਂ ਤਾਂ ਸੀਬੀਐਸਈ ਬੋਰਡ ਨੂੰ ਮਿਲਣਗੇ ਪੈਸੇ, ਦੇਖੋ ਕਿਵੇਂ

Htv Punjabi