Htv Punjabi
Punjab

ਪਿੰਡ ‘ਚ ਵੜਦਿਆਂ ਹੀ ਢਾਹ ਲਈ ਪੁਲਿਸ ਪਾਰਟੀ, ਕੁੱਟ ਕੁੱਟ ਕਰਤੇ ਲਹੂ ਲੂਹਾਣ

ਕਪੂਰਥਲਾ : ਨਸ਼ੇ ਦੇ ਲਈ ਬਦਨਾਮ ਸੁਲਤਾਨਪੁਰ ਲੋਧੀ ਦੇ ਪਿੰਡ ਲਾਟਿਆਵਾਲ ਵਿੱਚ ਸ਼ਨੀਵਾਰ ਨੂੰ ਜਲੰਧਰ ਤੋਂ ਨਸ਼ਾ ਫ਼ੜਣ ਗਈ ਐਸਟੀਐਫ਼ ਦੀ ਟੀਮ ‘ਤੇ ਪਿੰਡ ਵਾਲਿਆਂ ਨੇ ਹਮਲਾ ਕਰਕੇ ਲਹੂ ਲੂਹਾਣ ਕਰ ਦਿੱਤਾ l ਟੀਮ ਦੀ ਗੱਡੀਆਂ ਦੀ ਵੀ ਤੋੜ ਭੰਨ ਕੀਤੀ ਗਈ ਹੈ l ਐਸਟੀਐਫ ਟੀਮ ਦੇ ਮੈਂਬਰਾਂ ਨੂੰ ਕੁੱਟਦੇ ਹੋਏ ਪਿੰਡ ਵਾਲਿਆਂ ਨੇ ਵੀਡੀਓ ਵੀ ਬਣਾਇਆ ਅਤੇ ਫ਼ੇਰ ਉਸਨੂੰ ਸ਼ੋਸ਼ਲ ਮੀਡੀਆ ‘ਤੇ ਵਾਇਰਲ ਵੀ ਕਰ ਦਿੱਤਾ l ਵੀਡੀਓ ਵਿੱਚ ਪੁਲਿਸ ਵਾਲੇ ਖੂਨ ਦੇ ਨਾਲ ਲਥਪਥ ਹਾਲਤ ਵਿੱਚ ਮਾਫ਼ੀ ਮੰਗ ਰਹੇ ਹਨ ਅਤੇ ਪਿੰਡ ਦੇ ਸਰਪੰਚ ਦੇ ਨਾਲ ਗੱਲ ਕਰਨ ਦੇ ਲਈ ਕਹਿ ਰਹੇ ਹਨ l ਵੀਡੀਓ ਵਿੱਚ ਕੁਝ ਨੌਜਵਾਨ ਕਹਿ ਰਹੇ ਹਨ ਕਿ ਇਹ ਪੁਲਿਸ ਵਾਲੇ ਪਿੰਡ ਦੀ ਇੱਕ ਔਰਤ ਨਾਲ ਧੱਕਾ ਕਰ ਰਹੇ ਸਨ ਅਤੇ ਫ਼ਿਰ ਉਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ l ਹੈਰਾਨੀ ਦੀ ਗੱਲ ਇਹ ਹੈ ਕਿ ਸੁਲਤਾਨਪੁਰ ਲੋਧੀ ਦੇ ਐਸਐਚਓ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਲਾਟਿਆਵਾਲ ਵਿੱਚ ਅਜਿਹਾ ਕੁਝ ਨਹੀਂ ਹੋਇਆ ਹੈ l ਜਦਕਿ ਪਿੰਡਵਾਲੇ ਦਬੀ ਜ਼ੁਬਾਨ ਵਿੱਚ ਕਹਿ ਰਹੇ ਹਨ ਕਿ ਜਲੰਧਰ ਦੀ ਐਸਟੀਐਫ਼ ਦੀ ਟੀਮ ਆਈ ਸੀ ਅਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਫ਼ੜ ਕੇ ਕੁੱਟਿਆ ਹੈ l ਕੋਈ ਵੀ ਪੁਲਿਸ ਅਧਿਕਾਰੀ ਜਾਂ ਕੋਈ ਵੀ ਕਰਮਚਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ l

Related posts

ਵੱਡੀ ਖ਼ਬਰ: ਮਾਨ ਸਰਕਾਰ ਨੇ ਮੰਤਰੀਆਂ ਨੂੰ ਦਿੱਤੇ ਮੰਤਰਾਲੇ, ਦੇਖੋ ਕੌਣ ਗ੍ਰਹਿ ਮੰਤਰੀ, ਕੌਣ ਖ਼ਜ਼ਾਨਾ ਮੰਤਰੀ ਤੇ ਕੌਣ ਸਿੱਖਿਆ ਮੰਤਰੀ

htvteam

ਖ਼ਤਮ ਹੋਈਆਂ ਇੰਤਜ਼ਾਰ ਦੀਆਂ ਘੜੀਆਂ

htvteam

ਗ੍ਰੰਥੀ ਸਾਥੀ ‘ਤੋਂ ਆਪਣੇ ਪੈਸੇ ਲੈਣ ਗਏ ਜ-ਵਾਕ ਨੂੰ ਦੇਖੋ ਕਿਵੇਂ ਮਿਲੀ ਮੌ-ਤ ?

htvteam

Leave a Comment