ਬਰਨਾਲਾ (ਰਾਜੇਸ਼ ਗੋਇਲ): ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਨੇ ਲੋਕਾਂ ਨੂੰ ਘਰਾਂ ‘ਚ ਹੀ ਬੰਦ ਰਹਿਣ ਦਾ ਸੁਨੇਹਾ ਨੇ ਦੇਣ ਲਈ ਬੱਦਲਾਂ ‘ਚ ਉਡਦੀ ਇੱਕ ਅਜਿਹੀ ਚੀਜ਼ ਦਾ ਸਹਾਰਾ ਲਿਆ ਹੈ ਜਿਹੜੀ ਸਾਰਿਆਂ ਨੂੰ ਆਪਣੇ ਵੱਲ ਇਸ ਕਦਰ ਖਿੱਚ ਰਹੀ ਹੈ ਕਿ ਉਹ ਹੈਰਾਨ ਹੋਕੇ ਅਸਮਾਨ ਵੱਲ ਹੀ ਦੇਖਣੋ ਹੀ ਨਹੀਂ ਹਟ ਰਹੇ। ਕਿਉਂਕਿ ਆਸਮਾਨ ‘ਚ ਉੱਡਦੀ ਇਸ ਅਜੀਬ ਸ਼ੈਅ ‘ਤੇ ਇੱਕ ਬੰਦਾ ਵੀ ਬੈਠਾ ਨਾਲ ਉੱਡ ਰਿਹਾ ਸੀ। ਚਲੋ ਭੇਦ ਖੋਲ੍ਹਦੇ ਆਂ। ਜਾਣਕਾਰੀ ਮੁਤਾਬਕ ਬਰਨਾਲਾ ਦੇ ਰਹਿਣ ਵਾਲੇ ਕਰਨ ਧਾਲੀਵਾਲ ਨਾਂ ਦੇ ਨੌਜਵਾਨ ਨੇ ਬਰਨਾਲਾ ਪੁਲਿਸ ਦੀ ਮਦਦ ਨਾਲ ਸ਼ਹਿਰ ਦੇ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਨੋਖੇ ਢੰਗ ਨਾਲ ਅਪੀਲ ਕਰਨ ਦੀ ਸਲਾਹ ਦਿੱਤੀ। ਜਿਸਨੂੰ ਬਰਨਾਲਾ ਪੁਲਿਸ ਨੇ ਮਨਜੂਰੀ ਵੀ ਦੇ ਦਿੱਤੀ। ਜਿਸਦੇ ਬਾਅਦ ਪੈਰਾਗਲਾਈਡਰ ਕਰਨ ਧਾਲੀਵਾਲ ਨੇ ਆਸਮਾਨ ‘ਚ 10000 ਫ਼ੁੱਟ ਦੀ ਉਚਾਈ ਤੋਂ ਸਟੇਅ ਹੋਮ ਵਾਲਾ ਬੈਨਰ ਲਹਿਰਾ ਕੇ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ ਕੀਤੀ।
ਓਧਰ ਬਰਨਾਲਾ ਪੁਲਿਸ ਦੇ ਐੱਸਐੱਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਕਰਨ ਧਾਲੀਵਾਲ ਅਤੇ ਉਸਦੇ ਪਿਤਾ ਪਹਿਲਾਂ ਵੀ ਸਮਾਜ ਸੇਵਾ ਦੇ ਕੰਮਾਂ ‘ਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਨੇ। ਉਨਾਂ ਕਿਹਾ ਕਿ ਵੱਖਰੇ ਤਰੀਕੇ ਨਾਲ ਲੋਕਾਂ ਨੂੰ ਸਮਝਾਈਏ ਤਾਂ ਉਹ ਜਲਦੀ ਸਮਝ ਜਾਂਦੇ ਨੇ।
ਤੁਹਾਨੂੰ ਦੱਸ ਦੇਈਏ ਸੂਬੇ ‘ਚ ਕੋਰੋਨਾ ਪੀੜਿਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਐ ਤੇ ਹੁਣ ਤੱਕ ਸੂਬੇ ‘ਚ ਏਸ ਮਹਾਮਾਰੀ ਤੋਂ ਪੀੜਿਤ ਤੀਹ ਲੋਕਾਂ ਦੀ ਮੌਤ ਹੋ ਚੁੱਕੀ ਐ। ਭਾਵੇਂ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਕਰਫਿਊ ‘ਚ ਢਿੱਲ ਦਿੱਤੀ ਗਈ ਐ ਪਰ ਅਜਿਹਾ ਕਰਨ ਨਾਲ ਸੂਬੇ ‘ਚ ਕੋਰੋਨਾ ਵਾਇਰਸ ਦਾ ਪ੍ਰੋਕਪ ਤੇਜ਼ੀ ਨਾਲ ਵੱਧ ਸਕਦੈ। ਹੁਣ ਦੇਖਣਾ ਹੋਵੇਗਾ ਕਿ ਕੋਰੋਨੇ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਹੋਰ ਕੀ ਉਪਰਾਲੇ ਕੀਤੇ ਜਾਂਦੇ ਨੇ ਤਾਂ ਜੋ ਲੋਕਾਂ ਨੂੰ ਏਸ ਮਹਾਮਾਰੀ ਦੀ ਮਾਰ ਤੋਂ ਬਚਾਇਆ ਜਾ ਸਕੇ…
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….