Htv Punjabi
Punjab Religion Video

ਦਲਿਤ ਸਿੱਖ ਨੌਜਵਾਨ ਨਾਲ ਸ਼ਰਾਬੀ ਪੁਲਿਸੀਆਂ ਨੇ ਥਾਣੇ ‘ਚ ਕੀਤਾ ਧੱਕਾ, ਪੈਰਾਂ ‘ਚ ਫਸਾਕੇ ਕੇਸ, ਪਰਨੇ ਨਾਲ ਬੰਨ੍ਹੀਆਂ ਬਾਹਾਂ ਫੇਰ ਕੀਤਾ ਅਲਫ਼ ਨੰਗਾ, ਫੇਰ ਕਸੂਤੀ ਥਾਂ ਪਾਤਾ ਪੈਟਰੋਲ  

ਮਲੇਰਕੋਟਲਾ : ਖੰਨਾ ਪੁਲਿਸ ਦੇ ਐਸਐਚਓ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ  ਗੁਰਸਿੱਖ ਪਿਓ ਪੁੱਤਰਾਂ ਨੂੰ ਥਾਣੇ ਚ ਅਲਫ਼ ਨੰਗਾ ਕਰਕੇ ਕੁੱਟਣ ਤੇ ਉਨ੍ਹਾਂ ਦੀ ਵੀਡੀਓ ਵਾਇਰਲ ਕਰਨ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਪਿਆ ਸੀ ਕਿ ਹੁਣ ਥਾਣਾ ਸੰਧੌੜ ਦੇ ਕੁਝ ਪੁਲਸੀਏ ਵੀ ਲਗਭਗ ਉਹੋ ਜਿਹੇ ਹੀ ਇਲਜ਼ਾਮਾਂ ਵਿੱਚ ਘਿਰ ਗਏ ਨੇ।  ਇਸ ਵਾਰ ਇਹ ਇਲਜ਼ਾਮ ਲੱਗੇ ਨੇ ਸਿਮਰਨ ਸਿੰਘ ਨਾਂ ਦੇ ਇੱਕ ਅਜਿਹੇ ਨੌਜਵਾਨ ਵੱਲੋਂ ਜੋ ਲੁੱਟ ਖੋਹ ਦੇ ਇੱਕ ਮਾਮਲੇ ‘ਚ ਇਨਸਾਫ ਲੈਣ ਦੀ ਉਮੀਦ ‘ਚ ਥਾਂਣੇ ਗਿਆ ਸੀ। ਪਰ ਦੋਸ਼ ਹੈ ਕਿ ਉਥੇ ਸ਼ਰਾਬੀ ਹਾਲਤ ‘ਚ ਬੈਠੇ ਪੁਲਿਸ ਵਾਲਿਆਂ ਨੇ ਉਲਟਾ ਉਸ ਨੂੰ ਹੀ ਢਾਅ ਲਿਆ।
ਘਟਨਾ ਤੋਂ ਬਾਅਦ ਜ਼ਖਮੀ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਏ ਗਏ ਨੌਜਵਾਨ ਸਿਮਰਨ ਸਿੰਘ ਨੇ ਹਕੀਕਤ ਟੀਵੀ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਈ ਫਾਇਨਾਂਸ ਕੰਪਨੀ ਵਿਚ ਕੰਮ ਕਰਦਾ ਹੈ।  ਸਿਮਰਨ ਅਨੁਸਾਰ ਉਹ ਤੇ ਉਸਦਾ ਇੱਕ ਸਾਥੀ ਮਾਣਕੀ ਪਿੰਡ ਕਿਸੇ ਨੂੰਪੈਸੇ ਫੜਾਉਣ ਜਾ ਰਹੇ ਸੀ ਕਿ ਰਸਤੇ ਵਿਚ ਇੱਕ ਬੁਲੇਰੋ ਗੱਡੀ ‘ਚ ਸਵਾਰ ਕੁਝ ਬੰਦਿਆਂ ਨੇ ਉਨ੍ਹਾਂ ਤੋਂ ਪੈਸੇ ਖੋਹ ਲਏ।  ਇਸ ਗੱਲ ਦੀ ਸ਼ਿਕਾਇਤ ਉਹ ਥਾਣੇ ‘ਚ ਕਰਾਉਣ ਗਏ ਸੀ। ਜਿੱਥੇ ਪੁਲਿਸ ਵਾਲਿਆਂ ਨੇ ਉਲਟਾ ਉਨ੍ਹਾਂ ਨੂੰ ਹੀ ਅਲਫ਼ ਨੰਗਾ ਕਰਕੇ ਢਾਅ ਲਿਆ ਤੇ ਪੈਰਾਂ ਤੇ ਡਾਂਗਾਂ ਮਾਰਨ, ਕੇਸ ਪੈਰਾਂ ਹੇਠ ਦੱਬ ਕੇ ਹੋਰ ਕਈ ਤਰ੍ਹਾਂ ਦੇ ਤਾਲਿਬਾਨੀ ਤਸ਼ੱਦਦ ਕਰਨ ਤੋਂ ਇਲਾਵਾ ਕਈ ਪੁਲਿਸ ਵਾਲਿਆਂ ਨੇ ਉਸ ਨੂੰ ਫੜਕੇ ਉਲਟਾ ਕਰ ਲਿਆ ਤੇ ਉਸਦੀ ਪੁੱਠੀ ਥਾਂ ‘ਚ 4-5 ਵਾਰ ਪੈਟਰੌਲ ਪਾ ਦਿੱਤਾ। ਸਿਮਰਨ ਅਨੁਸਾਰ ਉਨ੍ਹਾਂ ਪੁਲਿਸ ਵਾਲਿਆਂ ਦਾ ਇਹ ਕਹਿਣਾ ਸੀ ਕਿ ਇਹ ਲੁੱਟ ਹੋਈ ਨਹੀਂ ਹੈ ਤੇ ਤੁਸੀਂ ਲੁਟੇਰੇ ਦੱਸੇ ਜਾਂਦੇ ਬੰਦਿਆਂ ਨਾਲ ਰਲੇ ਹੋਏ ਓ ਪੈਸੇ ਹੱੜਪਣ ਲਈ। ਇਸ ਮੌਕੇ  ਸਿਮਰਨ ਨੇ ਉਨ੍ਹਾਂ ਪੁਲਿਸ ਵਾਲਿਆਂ ਦੇ ਨਾਮ ਵੀ ਕੈਮਰੇ ਅੱਗੇ ਦੱਸੇ ਜਿਨ੍ਹਾਂ ਨੇ ਉਸ ਉੱਤੇ ਜ਼ੁਲਮ ਕੀਤਾ ਸੀ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਪਟਿਆਲਾ ਦਾ ਆਹ ਇਲਾਕਾ ਬਣਿਆ ਜੰਗ ਦਾ ਮੈਦਾਨ,ਦਿਨ ਦਿਹਾੜੇ ਚੱਲੀਆਂ ਲਾਠੀਆਂ ਤਲਵਾਰਾਂ, ਵਕੀਲ ਤੇ ਉਸਦਾ ਪੁੱਤਰ ਜ਼ਖਮੀ, ਅਖਬਾਰ ਮਾਲਕ ਤੇ ਕਈ ਹੋਰਾਂ ‘ਤੇ ਪਰਚਾ

Htv Punjabi

ਕਣਕ ਦੀ ਬੋਰੀ ਪਿੱਛੇ ਬੰਦੇ ਮਰਨੇ ਸ਼ੁਰੂ , ਪੁਲਸੀਏ ਦੀ ਗੁੰਡਾਗਰਦੀ ਨੇ ਕੀਤੀ ਹੱਦ, ਦੇਖੋ ਹੌਲਨਾਕ LIVE ਤਸਵੀਰਾਂ

Htv Punjabi

ਆਹ ਦੋ ਪੇਜਾਂ ਮੁਤਾਬਿਕ ਜ਼ਿੰਦਗੀ ਲੈ ਆਓ ਥਾਈਰਾਈਡ ਦਾ ਖ*ਤ*ਰਾ ਘਟਾਓ

htvteam

Leave a Comment