Htv Punjabi
Punjab Video

ਬਾਜ਼ਾਰ ‘ਚ DSP ਦਾ ਬਿਊਟੀ ਪਾਰਲਰ ਵਾਲੀ ਨਾਲ ਪਿਆ ਪੰਗਾ, ਫੇਰ ਦਖੋ DSP ਨੂੰ ਆਪਣੀ ਗੱਡੀ ‘ਚ ਬਿਠਾਕੇ ਕਿਵੇਂ ਛੱਡਣਾ ਪਿਆ ਘਰ, ਬਾਜ਼ਾਰ ਚ ਹੋਇਆ ਜ਼ਬਰਦਸਤ ਹੰਗਾਂਮਾ     

ਬਠਿੰਡਾ (ਨਰੇਸ਼ ਸ਼ਰਮਾ):- ਬਠਿੰਡਾ ਪੁਲਿਸ ਨੇ ਡੀਐਸਪੀ ਗੁਰਜੀਤ ਸਿੰਘ ਰੁਮਾਣਾ ਦੀ ਅਗਵਾਈ ‘ਚ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਅੰਦਰ ਤਾਲਾਬੰਦੀ ਤੇ ਮਹਾਂਮਾਰੀ ਸਬੰਧੀ ਬਣਾਏ ਗਏ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਇੰਨੇ ਕੁ ਕੱਟੇ ਕਿ ਜਪਤ ਕੀਤੇ ਵਾਹਨਾਂ ਨਾਲ ਸਾਰਾ ਥਾਣਾ ਭਰ ਗਿਆ । ਬਠਿੰਡਾ ਦੇ ਗੋਲ ਡਿੱਗੀ ਚੌਂਕਇਸਪੁਲਿਸ ਪਾਰਟੀ ਵੱਲੋਂ ਲਾਏ ਗਏ ਨਾਕੇ ਦੌਰਾਨ ਕੁੱਲ 295 ਚਲਾਨ ਕੱਟਕੇ 104 ਗੱਡੀਆਂ ਨੂੰ ਕਬਜ਼ੇ ਚ ਲਿਆ ਗਿਆ। ਘਟਨਾ ਮੌਕੇ ਬਹੁਤ ਵਾਰ ਲੋਕਾਂ ਨੇ ਆਪਣੀ ਗ਼ਲਤੀ ਮੰਨੀ ਤੇ ਜਦੋਂ ਅੱਗੋਂ ਨਿਯਮ ਤੋੜਨ ਤੋਂ ਤੌਬਾ ਕੀਤੀ ਤਾਂ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ, ਪਰ ਇੱਕ ਦੋ ਬੀਬੀਆਂ ਨੇ ਇਸ ਪੁਲਿਸ ਟੀਮ ਨਾਲ ਚੰਗੀ ਬਹਿਸ ਕੀਤੀ ਜਿਨ੍ਹਾਂ ਵਿਚੋਂ ਇੱਕ ਬਿਊਟੀ ਪਾਰਲਰ ਵਾਲੀ ਬੀਬੀ ਜਦੋਂ ਡੀਐਸਪੀ ਗੁਰਜੀਤ ਸਿੰਘ ਰੁਮਾਣਾ ਨਾਲ ਬਹਿਸ ਕਰਨੋ ਨਾ ਹਟੀ ਤਾਂ ਪੁਲਿਸ ਅਧਿਕਾਰੀ ਨੇ ਨਿਯਮ ਅਨੁਸਾਰ ਉਨ੍ਹਾਂ ਦਾ ਮੋਟਰਸਾਈਕਲ ਤਾਂ ਮੋਟਰ ਵਹੀਕਲ ਐਕਟ ਦੀ ਧਾਰਾ 207 ਚ ਜਪਤ ਕਰ ਲਿਆ ਪਰ ਬਹਿਸ ਕਾਰਨ ਵਾਲੀ ਉਸ ਬੀਬੀ ਤੇ ਉਸਦੇ ਨਾਲ ਦੇ ਸੱਜਣ ਨੂੰ ਆਪਨੂੰ ਗੱਡੀ ਚ ਘਰ ਛੱਡਣ ਲਈ ਭੇਜ ਦਿੱਤੋ ਤਾਂਕਿ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ।
ਇਸ ਦੌਰਾਨ ਡੀਐਸਪੀ ਗੁਰਜੀਤ ਸਿੰਘ ਰਾਣਾ ਨੇ ਦੱਸਿਆ ਜਨਤਕ ਥਾਂ ‘ਤੇ ਥੁੱਕ ਸੁੱਟਣ ਵਾਲੇ ‘ਤੇ 100 ਰੁਪਿਆ, ਬਿਨਾਂ ਮਾਸਕ ਤੋਂ 200 ਰੁਪਿਆ ਅਤੇ ਇਕਾਂਤਵਾਸ ਕੀਤੇ ਗਏ ਵਿਅਕਤੀ ਜੇ ਬਾਹਰ ਆ ਕੇ ਘੁੰਮ ਰਿਹਾ ਹੈ ਤਾਂ ਉਸਨੂੰ 500 ਰੁਪਿਆ ਜੁਰਮਾਨਾ ਕੀਤਾ ਜਾਵੇਗਾ। ਇਸ ਮੌਕੇ ਮਹਾਂਮਾਰੀ ਦੌਰਾਨ ਦੋ ਪਹੀਆ ਵਾਹਨ ‘ਤੇ ਇਕ ਤੋਂ ਜ਼ਿਆਦਾ ਸਵਾਰੀ ਕਰਨ ‘ਤੇ ਵਾਹਨਾਂ ਦੇ ਚਲਾਨ ਕੱਟ ਕੇ ਜਿਹੜੇ ਵਾਹਨ ਸੀਲ ਕੀਤੇ ਗਏ ਉਨ੍ਹਾਂ ਵਿੱਚ ਮੋਟਰ-ਸਾਈਕਲ ਅਤੇ 4 ਪਹੀਆਂ ਵਾਹਨ  ਸ਼ਾਮਲ ਸਨ।  ਜਿਨ੍ਹਾਂ ਦੇ ਤਿੰਨ ਤੋਂ ਜ਼ਿਆਦਾ ਸਵਾਰੀਆਂ ਬਠਾਉਣ ‘ਤੇ ਕਾਰ ਚਾਲਕ ਦਾ ਚਲਾਨ ਕੱਟ ਕੇ ਗੱਡੀਆਂ ਬੰਦ ਕੀਤੀਆਂ ਗਈਆਂ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਆਈ ਜੀ ਅਰੁਣ ਮਿੱਤਲ ਤੇ ਐਸਐਸਪੀ ਡਾਕਟਰ ਨਾਨਕ ਸਿੰਘ ਦੀਆਂ ਹਦਾਇਤਾਂ ਅਨੁਸਾਰ ਲਾਕ ਡਾਉਨ ਏ ਨਿਯਮ ਤੋੜਨ ਵਾਲਿਆਂ ‘ਤੇ 207 ਮੋਟਰ ਵਹੀਕਲ ਐਕਟ ਤੇ ਤਹਿਤ ਗੱਡੀਆਂ ਬੰਦ ਵੀ ਕੀਤੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ 295 ਚਲਾਨ ਕੱਟੇ ਗਏ ਅਤੇ 104 ਗੱਡੀਆਂ ਬੰਦ ਕੀਤੀਆਂ ਗਈਆਂ ਜੋਂ ਬਿਨਾਂ ਮਾਸਕ ਪਾ ਕੇ ਜਾ ਰਹੇ ਸਨ

Related posts

ਜਨਾਨੀ ਮਰਦੀ ਮਰਦੀ ਦੇਖੋ ਕਿਵੇਂ ਲੈ ਗਈ ਬੰਦੇ ਦੀ ਬਲੀ

htvteam

ਚਾਰ ਨੌਜਵਾਨਾਂ ਮਿਲ ਕੇ ਕਰਤਾ ਵੱਡਾ ਕਾਂਡ

htvteam

ਤੂਫ਼ਾਨੀ ਰਾਤ ‘ਚ ਜਵਾਨ ਨਨਾਣ ਭਰਜਾਈ ਨਾਲ ਹੋਇਆ ਵੱਡਾ ਕਾਰਾ

htvteam

Leave a Comment