ਬਠਿੰਡਾ : – ਇਥੋਂ 20 ਕਿੱਲੋਮੀਟਰ ਦੂਰ ਪੈਂਦੇ ਪਿੰਡ ਹਰ ਰਾਏਪੁਰ ਦੀ ਸੜਕ ਤੇ ਭਿਆਨਕ ਸੜਕ ਹਾਦਸਾ ਵਪਾਰ ਜਾਣ ਨਾਲ ਚਾਰੇ ਪਾਸੇ ਚੀਕ-ਚਿੱਘੜਾ ਪੈ ਗਿਆ। ਪ੍ਰਤੱਖ ਦਰਸ਼ੀਆਂ ਅਨੁਸਾਰ ਇਹ ਹਾਦਸਾ ਇੰਨਾ ਦਿਲ ਦਹਿਲਾ ਦੇਣ ਵਾਲਾ ਸੀ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ 3-4 ਲੋਟਣੀਆਂ ਖਾ ਗਈ। ਜਿਸ ਕਾਰਨ 2 ਬੱਚਿਆਂ ਸਣੇ 5 ਵਿਅਕਤੀ ਮਾਰੇ ਗਏ ਦੱਸੇ ਜਾ ਰਹੇ ਨੇ।
ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਬੱਸ ਗਰੀਨ ਕੰਪਨੀ ਦੀ ਦੱਸੀ ਜਾਂਦੀ ਹੈ। ਜੋ ਕਿ ਇੱਕ ਨਿੱਜੀ ਅਦਾਰਾ ਹੈ। ਪਤਾ ਲੱਗਾ ਹੈ ਕਿ ਘਟਨਾ ਮੌਕੇ ਬੱਸ ਫਰੀਦਕੋਟ ਤੋਂ ਬਠਿੰਡਾ ਜਾ ਰਹੀ ਸੀ ਤੇ ਜਿਸ ਵੇਲੇ ਉਹ ਬਠਿੰਡਾ ਤੋਂ 20 ਕਿੱਲੋਮੀਟਰ ਦੂਰ ਪੈਂਦੇ ਪਿੰਡ ਹਰ ਰਾਏਪੁਰ ਦੇ ਨੇੜੇ ਪਹੁੰਚੀ ਤਾਂ ਗਲਤ ਪਾਸੇ ਤੋਂ ਇੱਕ ਮੋਟਰਸਾਈਕਲ ਸਵਾਰ ਇੱਕ ਦਮ ਬਸ ਦੇ ਸਾਹਮਣੇ ਆ ਜਾਣ ਕਾਰਨ ਬੱਸ ਡਰਾਈਵਰ ਇੱਕ ਦਮ ਘਬਰਾ ਗਿਆ ਤੇ ਉਸ ਨੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਲਈ ਬੱਸ ਨੂੰ ਇਦਾਂ ਕੱਟ ਮਾਰ ਦਿੱਤਾ ਪਰ ਬਦਕਿਸਮਤੀ ਨਾਲ ਉਸ ਪਾਸੇ ਤੋਂ ਵੀ ਇੱਕ ਕਾਰ ਆ ਰਹੀ ਸੀ ਤੇ ਉਸ ਨੂੰ ਬਚਾਉਣ ਲਈ ਵੀ ਬੱਸ ਡਰਾਈਵਰ ਨੇ ਇੱਕ ਕੱਟ ਹੋਰ ਮਾਰਿਆ। ਚਲਦੀ ਬੱਸ ਨੂੰ ਇੱਕ ਦਮ ਦੋ ਕੱਟ ਵੱਜਣ ਨਾਲ ਬਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਇੱਕ ਵਾਰ ਚ ਹੀ 3-4 ਲੋਟਣੀਆਂ ਖਾ ਗਈ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਅਤੇ ਜਿਲ੍ਹੇ ਦੇ ਹੋਰ ਕਈ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਸਨ ਤੇ ਮਿਰਤਕਾਂ ਦੀਆਂ ਲਾਸ਼ਾਂ ਹਸਪਤਾਲ ਪਹੁੰਚਾਉਣ ਦੇ ਨਾਲ ਨਾਲ ਜ਼ਖਮੀਆਂ ਦਾ ਇਲਾਜ ਕਰਵਾਉਣ ਦੇ ਉਪਰਾਲੇ ਜੰਗੀ ਪੱਧਰ ਤੇ ਜਾਰੀ ਸਨ। ਜਿਨ੍ਹਾਂ ਨੂੰ ਗੋਨੀਆਣਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇੱਧਰ ਦੂਜੇ ਪਾਸੇ ਪਿੰਡ ਹਰ ਰਾਏਪੁਰ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਵਾਲੀ ਜਗਾਹ ਤੇ ਸਰਵਿਸ ਰੋਡ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ, ਕਿਉਂਕਿ ਗੋਨਿਆਣਾ ਕਲਾਂ ਵਾਲੇ ਪਾਸਿਓਂ ਇਥੋਂ ਜਦੋਂ ਕਦੀ ਵੀ ਕੋਈ ਵਹਾਂ ਆਉਂਦਾ ਹੈ ਤਾਂ ਦੂਜੇ ਪਾਸਿਓਂ ਆਉਂਦੀ ਗੱਡੀ ਵਾਲਾ ਡਰਾਈਵਰ ਇਥੇ ਬੌਂਦਲ ਜਾਂਦਾ ਹੈ ਤੇ ਇਹੋ ਇਸ ਹਾਦਸੇ ਦੌਰਾਨ ਵੀ ਹੋਇਆ ਹੈ। ਲੋਕਾਂ ਅਨੁਸਾਰ ਇਥੇ ਸਰਵਿਸ ਰੋਡ ਬਣਾਉਣ ਲਈ ਉਹ ਜਿਲ੍ਹੇ ਦੇ ਏਡੀਸੀ ਨੂੰ ਕਈ ਵਾਰ ਲਿਖ ਕੇ ਦੇ ਚੁਕੇ ਨੇ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਨਿੱਤ ਦਿਹਾੜੇ ਇਥੇ ਸੜਕ ਹਾੜੇ ਵਪਾਰ ਰਹੇ ਨੇ। ਜਦਕਿ ਦੂਜੇ ਪਾਸੇ ਮੌਕੇ ਤੇ ਪਹੁੰਚੇ ਏਡੀਸੀ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
