Htv Punjabi
Punjab Video

ਕਰੋਨਾ ਵਾਇਰਸ ਦੇ ਮਰੀਜ਼ਾਂ ਨੇ ਪਾਏ ਭੰਗੜੇ , ਮਨਾਈ ਖੁਸ਼ੀ, ਕਿਸੇ ਮਰੀਜ਼ ਨੇ ਵੀਡੀਓ ਸੋਸ਼ਲ ਮੀਡੀਆ ਤੇ ਕੀਤੀ ਲੀਕ, ਡਾ. ਹੈਰਾਨ

ਜਲੰਧਰ (ਦਵਿੰਦਰ ਕੁਮਾਰ):-ਜਲੰਧਰ ਦੇ ਸਿਵਲ ਹਸਪਤਾਲ ਅੰਦਰ ਬਣਾਏ ਗਏ ਕੋਰੋਨਾ ਵਾਰਡ ‘ਚ ਹਸਪਤਾਲ ਇਨ੍ਹੀ ਦਿਨੀ ਬੇਹੱਦ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲ ਰਿਹੈ।  ਜਿਥੇ ‘ਤੇ ਬੈੱਡਾਂ ‘ਤੇ ਪਏ ਕਰੋਨਾ ਵਾਇਰਸ ਬਿਮਾਰੀ ਦੇ ਮਰੀਜ਼ ਭੰਗੜਾ ਪਾ ਜਿੰਦਗੀ ਦੇ ਨਜ਼ਾਰੇ ਲੁੱਟ ਰਹੇ ਨੇ। ਇਸ ਸਬੰਧੀ ਸੋਸ਼ਲ ਮੀਡੀਆ ਤੇ ਲੀਕ ਹੋਈ  ਵੀਡੀਓ ਦੀਆਂ ਤਸਵੀਰਾਂ ਦੇਖਣਮਗਰੋਂ ਇੰਝ ਜਾਪਦਾ ਹੈ ਜਿਵੇਂ ਹਸਪਤਾਲ ਪ੍ਰਸ਼ਾਸ਼ਨ ਨੇ ਕੋਰੋਨਾ ਵਾਰਡ ‘ਚ ਮਰੀਜ਼ਾਂ ਲਈ ਟੈਲੀਵਿਜ਼ਨ ਲਗਵਾ ਕੇ ਦੇ ਰੱਖਆ ਹੋਵੇ ਜਿੱਥੇ ਪੰਜਾਬੀ ਗਾਣੇ ਲਗਾ ਕੇ ਮਰੀਜ਼ ਭੰਗੜੇ ਪਾ ਕੇ ਕੋਰੋਨਾ ਹੋਣ ਨਾਲ ਹੋਏ ਤਣਾਅ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ।
ਤਸਵੀਰਾਂ ਚ ਸਾਫ ਦਿਖਾਈ ਦੇਂਦੈ ਜਿਵੇਂ ਸ਼ਾਇਦ ਇਹ ਲੋਕਾਂ ਨੂੰ ਇਹੋ ਸਮਝਾ ਰਹੇ ਨੇ ਕਿ ਕੋਰੋਨੇ ਤੋਂ ਡਰਨ ਦੀ ਲੋੜ ਨਹੀਂ ਸਗੋਂ ਹੌਸਲਾ ਰੱਖਣਾ ਚਾਹੀਦੈ ਤਾਂ ਕਿ ਹੋਰ ਲੋਕਾਂ ਨੂੰ ਕੋਰੋਨੇ ਦੀ ਦਹਿਸ਼ਤ ਤੋਂ ਬਚਾਇਆ ਜਾ ਸਕੇ। ਹਸਪਤਾਲ ਦੇ ਕੋਰੋਨਾ ਵਾਰਡ ‘ਚ ਕੋਰੋਨਾ ਪੀੜਿਤ ਮਰੀਜ਼ ਰਵੀ ਛਾਬੜਾ ਨਾਲ ਭੰਗੜਾ ਪਾਉਣ ਦੌਰਾਨ ਸਾਡੇ ਸੀਨੀਅਰ ਐਡੀਟਰ ਕਾਸਿਫ ਫਾਰੂਕੀ ਨੇ ਲਾਈਵ ਗੱਲਬਾਤ ਕੀਤੀ। ਏਸ ਮੌਕੇ ਕੋਰੋਨਾ ਪੀੜਿਤ ਨੇ ਲੋਕਾਂ ਨੂੰ ਸੰਦੇਸ਼ ਵੀ ਦਿੱਤਾ। ਆਖ਼ਰ ਕੀ ਹੈ ਉਸ ਸਾਰੀ ਵੀਡੀਓ ਅੰਦਰ ਤੇ ਕਰਨਾ ਦੇ ਮਰੀਜ਼ਾਂ ਨੇ ਲੋਕਾਂ ਨੂੰ ਇਸ ਦੌਰਾਨ ਕੀ ਸੁਨੇਹਾ ਦਿੱਤੈ ਇਹ ਦੇਖਣ ਲਈ ਤੁਸੀਂ ਹੇਠ ਦਿੱਤਾ ਲਿੰਕ ਦਬਾਓ ਤੇ ਦੇਖੋ ਇਹ ਦਿਲਚਸਪ ਵੀਡੀਓ,…

Related posts

ਗਲੀ ਮੁਹੱਲਿਆਂ ‘ਚ ਜਾਣ ਲੱਗੇ ਧਿਆਨ ਰੱਖਿਆ ਕਿਤੇ ਅਜਿਹੇ ਬੰਦੇ ਨਾ ਖੜ੍ਹੇ ਹੋਣ ਅੱਗੇ

htvteam

ਇਨ੍ਹਾਂ ਪਿੰਡਾਂ-ਸ਼ਹਿਰਾਂ ‘ਚ ਪਾਣੀ ਮਚਾ ਸਕਦਾ ਤਬਾਹੀ

htvteam

ਪੱਤਰਕਾਰ ਕੈਮਰੇ ਲੈਕੇ ਪਹੁੰਚ ਗਏ ਸ਼ਹੀਦ ਸ਼ੁਭਕਰਨ ਸਿੰਘ ਦੇ ਘਰ

htvteam

Leave a Comment