Htv Punjabi
Punjab Siyasat Video

BJP ਦਾ ਪੁਲੀਸ ਨਾਲ ਪਿਆ ਪੇਚਾ !

ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਨੂੰ ਜੰਦਾ ਲਾਉਣ ਆਏ
ਭਾਜਪਾ ਵਰਕਰਾਂ ਅਤੇ ਪੁਲਿਸ ਵਿਚਾਲੇ ਹੋਈ ਧੱਕਾ ਮੁੱਕੀ
ਆਮ ਲੋਕ ਹੋਏ ਪਰੇਸ਼ਾਨ
ਮੌਕੇ ਤੇ ਪਹੁੰਚੇ ਸੀਨੀਅਰ ਅਫਸਰਾਂ ਨੇ ਦਿੱਤਾ ਭਰੋਸਾ
ਲੁਧਿਆਣਾ ਦੇ ਵਿੱਚ ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦਫਤਰ ਤੇ ਬਾਹਰ ਧਰਨਾ ਪ੍ਰਦਰਸ਼ਨ ਦੌਰਾਨ ਹੋਈ ਝੜਪ ਨੂੰ ਲੈ ਕੇ ਅੱਜ ਭਾਜਪਾ ਦੇ ਆਗੂਆਂ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਜਮ ਕੇ ਹੰਗਾਮਾ ਕੀਤਾ ਗਿਆ ਅਤੇ ਪੁਲਿਸ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੱਥਾਂ ਦੇ ਵਿੱਚ ਤਾਲੇ ਲੈ ਕੇ ਪਹੁੰਚੇ ਭਾਜਪਾ ਦੇ ਆਗੂਆਂ ਨੇ ਕਿਹਾ ਕਿ ਅੱਜ ਉਹ ਕਮਿਸ਼ਨਰ ਦਫਤਰ ਨੂੰ ਤਾਲਾ ਲਾਉਣ ਆਏ ਨੇ ਕਿਉਂਕਿ ਪੁਲਿਸ ਸਰਕਾਰ ਦੇ ਕੰਮ ਕਰ ਰਹੀ ਹੈ। ਕੱਲ ਸੁਰੱਖਿਆ ਦੇ ਵਿੱਚ ਜੋ ਕੁਤਾਹੀ ਵਰਤੀ ਗਈ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਭਾਜਪਾ ਦੇ ਆਗੂਆਂ ਨੇ ਹੱਥਾਂ ਦੇ ਵਿੱਚ ਤਾਲੇ ਫੜ ਕੇ ਕਿਹਾ ਕਿ ਅੱਜ ਅਸੀਂ ਤਾਲੇ ਲਾਉਣ ਆਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਆਗੂ ਜੀਵਨ ਗੁਪਤਾ ਅਤੇ ਗੁਰਦੀਪ ਗੋਸ਼ਾ ਨੇ ਕਿਹਾ ਕਿ ਕੱਲ ਜਿਸ ਤਰ੍ਹਾਂ ਭਾਜਪਾ ਦੇ ਦਫਤਰ ਦੇ ਬਾਹਰ ਹੰਗਾਮਾ ਕੀਤਾ ਗਿਆ ਉਸ ਤੋਂ ਪਤਾ ਲੱਗਦਾ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਕਿੰਨੀ ਖਰਾਬ ਹੈ।

ਹਾਲਾਂਕਿ ਇਸ ਦੌਰਾਨ ਆਮ ਲੋਕ ਜਰੂਰ ਖੱਜਲ ਹੁੰਦੇ ਵਿਖਾਈ ਦਿੱਤੇ ਆਮ ਲੋਕ ਜਾਮ ਦੇ ਵਿੱਚ ਫਸ ਗਏ ਅੱਧਾ ਘੰਟਾ ਜਾਮ ਦੇ ਵਿੱਚ ਫਸੇ ਲੋਕਾਂ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਇਸ ਤਰ੍ਹਾਂ ਸੜਕਾਂ ਤੇ ਜਾਮ ਨਹੀਂ ਲਗਾਣਾ ਚਾਹੀਦਾ ਹਾਲਾਂਕਿ ਜਦੋਂ ਭਾਜਪਾ ਆਗੂਆਂ ਨੂੰ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਲਈ ਵੀ ਪੰਜਾਬ ਦੀ ਪੁਲਿਸ ਜਿੰਮੇਵਾਰ ਹੈ। ਉਧਰ ਦੂਜੇ ਪਾਸੇ ਲੁਧਿਆਣਾ ਦੇ ਸੀਨੀਅਰ ਪੁਲਿਸ ਅਫਸਰ ਜਸ ਕਿਰਨਜੀਤ ਸਿੰਘ ਤੇਜਾ ਨੇ ਮੌਕੇ ਤੇ ਪਹੁੰਚ ਕੇ ਭਾਜਪਾ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਸਮਝਾਉਣ ਤੋਂ ਬਾਅਦ ਭਾਜਪਾ ਆਗੂਆਂ ਨੂੰ ਭਰੋਸਾ ਦਵਾਇਆ ਗਿਆ ਕਿ ਜਿਸ ਮਾਡਲ ਟਾਊਨ ਦੇ ਐਸਐਚ ਓ ਵੱਲੋਂ ਕੱਲ ਡਿਊਟੀ ਦੇ ਵਿੱਚ ਕੁਤਾਹੀ ਵਰਤੀ ਗਈ ਹੈ। ਉਸ ਨੂੰ ਲਾਈਨ ਹਾਜ਼ਰ ਕੀਤਾ ਜਾਵੇਗਾ। ਨਾਲ ਹੀ ਅੱਗੇ ਤੋਂ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਭਰੋਸਾ ਵੀ ਦਵਾਇਆ ਗਿਆ ਜਿਸ ਤੋਂ ਬਾਅਦ ਇਹ ਧਰਨਾ ਖਤਮ ਹੋਇਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪਿੰਡ ਦੀਆਂ ਜਨਾਨੀਆਂ ਦੀਆਂ ਨਿੱਕਲੀਆਂ ਚੀ ਕਾਂ

htvteam

ਆਹ ਬੰਦੇ ਨੂੰ ਮੱਲੋ-ਮੱਲੀ ਵੱਜ ਜਾਂਦਾ ਸਲੂਟ, ਦੇਖੋ ਬੰਦੇ ਦੀ ਕਾਬਲੀਅਤ

htvteam

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਪਾਈ ਭਾਵੁਕ ਪੋਸਟ: “ਘਰ ਤੱਕ ਨਹੀਂ ਹੈਗਾ ਮੇਰੇ ਕੋਲ……..”

htvteam

Leave a Comment