Htv Punjabi
Punjab

ਇੱਕ ਕਬੂਤਰ ਨੇ ਪਾਤਾ ਵੱਡਾ ਸਿਆਪਾ, 30-35 ਬੰਦਿਆਂ ਦੇ ਹਮਲੇ ‘ਚ ਚੱਲੀਆਂ ਗੋਲੀਆਂ ਇੱਕ ਔਰਤ ਸਣੇ ਦੋ ਜਖ਼ਮੀ

ਅਜਨਾਲਾ : ਥਾਣਾਂ ਅਜਨਾਲਾ ਅਧੀਂਨ ਆਉਂਦੇ ਪਿੰਡ ਰਾਏਪੁਰ ਖੁਰਦ ਵਿਖੇ ਇੱਕ ਕਬੂਤਰ ਨੂੰ ਲੈ ਕੇ ਹੋਏ ਝਗੜੇ ਦੌਰਾਨ ਮਾਮਲਾ ਇੰਨਾ ਅੱਗੇ ਵੱਧ ਗਿਆ ਕਿ ਇੱਕ ਔਰਤ ਤੇ ਇੱਕ ਨੌਜਵਾਨ ਗੰਭੀਰ ਰੂਪ ‘ਚ ਜਖਮੀਂ ਹੋ ਗਏ। ਸਿਵਲ ਹਸਪਤਾਲ ਅਜਨਾਲਾ ‘ਚ ਜੇਰੇ ਇਲਾਜ਼ ਜ਼ਖ਼ਮੀ ਨੌਜਵਾਨ ਕਾਕਾ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੇ ਅਵਾਰਾ ਕਬੂਤਰ ਫੜਿਆ ਸੀ ਪਰ ਪਿੰਡ ਧਾਰੀਵਾਲ ਦੇ ਕੁਝ ਵਿਅਕਤੀ ਉਹ ਕਬੂਤਰ ਲੈਣ ਲਈ ਆ ਪੁੱਜੇ।ਕਾਕਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਕਬੂਤਰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਕਤ ਵਿਅਕਤੀ ਆਪਣੇ 30-35 ਹੋਰਨਾਂ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਆ ਗਏ।ਜਿਨ੍ਹਾਂ ਨੇ ਆਉਂਦਿਆਂ ਹੀ ਉਸ ਉੱਤੇ ਗੋਲੀ ਚਲਾ ਦਿੱਤੀ ਜੋ ਕਿ ਕਾਕਾ ਸਿੰਘ ਦੇ ਪੇਟ ਵਿੱਚ ਲੱਗੀ ਹੈ।

ਕਾਕਾ ਸਿੰਘ ਦੇ ਭਰਾ ਬਿੱਕਰ ਸਿੰਘ ਅਨੁਸਾਰ ਧਾਰੀਵਾਲ ਪਿੰਡ ਦੇ ਜਿਹੜੇ ਵਿਅਕਤੀ ਹਮਲਾ ਕਰਨ ਆਏ ਸਨ ਉਨ੍ਹਾਂ ਆਉਂਦਿਆਂ ਹੀ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਭਰਾ ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਵਿਅਕਤੀ ਜਾਂਦੇ ਸਮੇਂ ਉਨ੍ਹਾਂ ਦੇ ਸਾਰੇ ਕਬੂਤਰ ਵੀ ਕੱਢ ਕੇ ਲੈ ਗਏ ਹਨ। ਏਸ ਮੌਕੇ ਕਾਕਾ ਸਿੰਘ ਦਾ ਇਲਾਜ਼ ਕਰ ਰਹੇ ਡਾ: ਅਨਮੋਲ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਮੁਢਲੀ ਸਹਾਇਤ ਦੇ ਦਿੱਤੀ ਗਈ ਹੈ ਅਤੇ ਹਾਲਤ ਗੰਭੀਰ ਹੁੰਦੀ ਦੇਖ ਕੇ ਇਸਨੂੰ ਅਗਲੇਰੇ ਇਲਾਜ਼ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।

ਉੱਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾਂ ਅਜਨਾਲਾ ਦੇ ਐਸ.ਐਚ.ਓ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਇਸ ਝਗੜੇ ਦੌਰਾਨ ਕਾਕਾ ਸਿੰਘ ਤੋਂ ਇਲਾਵਾ ਇੱਕ 65 ਸਾਲਾ ਬਜ਼ੁਰਗ ਔਰਤ ਸਵਿੰਦਰ ਕੌਰ ਦੇ ਵੀ ਗੋਲੀ ਵੱਜੀ ਹੈ ਜਿਸਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ਼ ਲਈ ਅਜਨਾਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਉਸਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਖਮੀ ਵਿਅਕਤੀ ਜੋ ਵੀ ਬਿਆਨ ਲਿਖਵਾਉਂਦੇ ਹਨ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

Related posts

ਦੂਜੀ ਕੁੜੀ ਦੀ ਥਾਂ ਪੇਪਰ ਦੇਣ ਆਈ ਕੁੜੀਆਪ ਹੀ ਫਸ ਗਈ ਇੰਨੀ ਬੁਰੀ, ਦੇਖੋ ਕੀ ਐ ਸਾਰਾ ਮਾਮਲਾ

Htv Punjabi

ਦੇਖੋ ਜਲੰਧਰ ਮੰਡੀ ‘ਚ ਕੀ ਹੋਇਆ

htvteam

ਮਲੇਰਕੋਟਲਾ ਤੋਂ “ਆਪ” ਦੇ ਉਮੀਦਵਾਰ ਜਮੀਲ ਉਰ ਰਹਿਮਾਨ ਜੇਤੂ; ਰਜ਼ੀਆ ਸੁਲਤਾਨਾ ਨੂੰ ਹਰਾਇਆ

htvteam

Leave a Comment