Htv Punjabi
Punjab

ਮਿੱਠੇ ਲਾਰਿਆਂ ਨਾਲ ਕਰਵਾਤਾ ਇਨ੍ਹਾਂ ਦਾ ਧਰਨਾ ਸਮਾਪਤ

ਫਰੀਦਕੋਟ : ਬੀਤੇ ਕਰੀਬ 52 ਦਿਨਾਂ ਤੋਂ ਸੰਘਰਸ਼ ਕਰ ਰਹੇ ਅਤੇ 3 ਦਿਨਾਂ ਤੋਂ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਰੋਸ ਪ੍ਰਦਰਸ਼ਨ ਕਰ ਰਹੇ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਦੇ ਕੱਚੇ ਮੁਲਾਜਮਾਂ ਦਾ ਧਰਨਾਂ ਆਖਰ ਇਕ ਮਿੱਠੇ ਲਾਰੇ ਨਾਲ ਸਮਾਪਤ ਹੋ ਗਿਆ। ਧਰਨਾਂ ਸਥਾਨ ਤੇ ਪਹੁੰਚੇ, ਯੂਨੀਵਰਸਿਟੀ ਦੇ ਰਜਿਸਟਰਾਰ ਡਾ ਗਿਆਨ ਚੰਦ ਅਹੀਰ, ਕੰਟਰੋਲਰ ਪ੍ਰੀਖਿਆਵਾਂ ਡਾ SP ਸਿੰਘ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾ ਰਾਜੀਵ ਜੋਸ਼ੀ ਅਤੇ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਪ੍ਰਦਰਸ਼ਨਕਾਰੀਆ ਨਾਲ ਗੱਲਬਾਤ ਕਰ ਉਹਨਾਂ ਦੀਆਂ ਮੰਗਾਂ ਨੂੰ ਪਾਜ਼ਿਟਿਵ ਪੱਖ ਨਾਲ 23 ਜਨਵਰੀ ਨੂੰ ਯੂਨੀਵਰਸਿਟੀ ਦੇ ਬੋਰਡ ਆਫ ਮੈਨਜਮੈਂਟ ਦੀ  ਹੋਣ ਵਾਲੀ ਮੀਟਿੰਗ ਵਿਚ ਗੱਲ ਰੱਖਣ ਅਤੇ ਪ੍ਰਦਰਸ਼ਨਕਾਰੀ ਮੁਲਾਜਮਾਂ ਖਿਲਾਫ ਯੂਨੀਵਰਸਿਟੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦਾ ਭਰੋਸਾ ਦੇਣ ਦਾ ਪ੍ਰਦਰਸ਼ਨਕਾਰੀਆ ਨੂੰ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਟੈਂਕੀ ਉਪਰ ਚੜ੍ਹੇ ਹੋਏ 2 ਮੁਲਾਜਮਾਂ ਨੂੰ ਹੇਠਾਂ ਉਤਾਰਿਆ ਗਿਆ ਅਤੇ ਉਹਨਾਂ ਦੀ ਸਿਹਤ ਠੀਕ ਨਾ ਹੋਣ ਦੇ ਚਲਦੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ।

Related posts

ਆਪਣੇ ਹੀ ਪੁੱਤ ਨੂੰ ਮ੍ਰਿਤਕ ਐਲਾਨਣ ਲਈ ਦਰ ਦਰ ਭਟਕ ਰਹੀ ਐ ਇਹ ਮਾਂ 

Htv Punjabi

ਦੇਖੋ ਮੁੰਡੇ ਨੇ ਮੁੰਡੇ ਨਾਲ ਹੀ ਕਰਤਾ ਉਹੀ ਕੰਮ

htvteam

ਅਜਿਹੇ ਲੋਕਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ

htvteam

Leave a Comment