Htv Punjabi
Punjab

ਜ਼ਮੀਨੀ ਵਿਵਾਦ ਵਿੱਚ ਭਾਈ ਭਾਬੀ ਦੀ ਖੇਤ ਵਿੱਚ ਗੋਲੀਆਂ ਮਾਰ ਕੇ ਕੀਤੀ ਹੱਤਿਆ

ਗਿੱਦੜਬਾਹਾ : ਇੱਥੋਂ ਦੇ ਪਿੰਡ ਲੁੰਡਵਾਲਾ ਵਿੱਚ ਮਾਹੌਲ ਉਸ ਸਮੇਂ ਤਨਾਅਪੂਰਣ ਹੋ ਗਿਆ ਜਦੋਂ ਖੇਤ ਵਿੱਚ ਘਰ ਬਣਾ ਰਹੇ ਪਤੀ ਪਤਨੀ ਦੀ ਉਸ ਦੇ ਚਾਚਾ ਦੇ ਮੁੰਡੇ ਨੇ ਅਤੇ ਹੋਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ l ਮ੍ਰਿਤਕਾਂ ਦੇ ਰਿਸ਼ਤੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਅਤੇ ਸੁਖਪਾਲ ਕੌਰ ਦੇ ਪਰਿਵਾਰ ਦਾ ਰਾਜਵੀਰ ਸਿੰਘ ਹੋਰਾਂ ਦੇ ਨਾਲ ਜ਼ਮੀਨੀ ਵਿਵਾਦ ਸੀ, ਜਿਹੜਾ ਕਿ ਖਤਮ ਹੋ ਗਿਆ ਸੀ l ਸ਼ੁੱਕਰਵਾਰ ਨੂੰ ਰਾਜਵੀਰ ਸਿੰਘ, ਉਸ ਦੀ ਪਤਨੀ ਅਤੇ ਉਸ ਦੇ ਮੁੰਡਿਆਂ ਦੁਆਰਾ ਮਿਲ ਕੇ ਜਦ ਜਸਵਿੰਦਰ ਸਿੰਘ ਅਤੇ ਸੁਖਪਾਲ ਕੌਰ ਘਰ ਬਣਾਉਣ ਲਈ ਲੱਗੇ ਬੰਦਿਆਂ ਲਈ ਚਾਹ ਬਣਾ ਕੇ ਲੈ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਪਹਿਲਾਂ ਜਸਵਿੰਦਰ ਸਿੰਘ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਇਸ ਦੌਰਾਨ ਜਸਵਿੰਦਰ ਸਿੰਘ ਦੀ ਪਤਨੀ ਸੁਖਪਾਲ ਕੌਰ ਆਪਣੀ ਜਾਣ ਬਚਾਉਣ ਲਈ ਕੰਮ ਕਰ ਰਹੇ ਬੰਦਿਆਂ ਵੱਲ ਭੱਜੀ ਤਾਂ ਉਸ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ l ਡੀਐਸਪੀ ਗੁਰਤੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਮੁੰਡੇ ਨੇ ਦੱਸਿਆ ਕਿ ਰਾਜਵੀਰ ਸਿੰਘ, ਉਸ ਦੀ ਪਤਨੀ ਅਤੇ ਉਸ ਦੇ ਤਿੰਨ ਮੁੰਡਿਆਂ ਨੇ ਹੱਤਿਆ ਕੀਤੀ ਹੈ l ਡੀਐਸਪੀ ਗੁਰਤੇਜ ਸਿੰਘ ਨੇ ਦੱਸਿਆ ਕਿ ਫਿਲਹਾਲ ਕਥਿਤ ਮੁਲਜ਼ਮ ਮੌਕੇ ਤੋਂ ਫਰਾਰ ਹਨ l ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ l

Related posts

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਹ ਕੀ ਕਰ ਗਏ

htvteam

ਪ੍ਰੇਮੀ ਨੇ ਪ੍ਰੇਮਿਕਾ ਨਾਲ ਟੱਪੀਆਂ ਸਾਰੀਆਂ ਹੱ ਦਾਂ

htvteam

ਜਨਾਨੀ ਨੇ ਇਕੱਲਾ ਬੰਦਾ ਦੇਖ ਕਾਰ ‘ਚ ਕਰਤਾ ਆਹ ਕੰ-ਮ

htvteam

Leave a Comment