ਲੁਧਿਆਣਾ : ਸੰਤ ਵਿਹਾਰ ਇਲਾਕੇ ਵਿੱਚ ਪਤਨੀ ਨਾਲ ਅਵੈਧ ਸੰਬੰਧਾਂ ਦੇ ਕਾਰ ਭਾਂਜੇ ਦੀ ਹੱਤਿਆ ਕਰਨ ਵਾਲੇ ਮਾਮੇ ਅਤੇ ਉਸ ਦੇ ਮੁੰਡੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ l ਜਦਕਿ ਮੁੰਡੇ ਦੇ ਦੋਸਤ ਨੂੰ ਨਾਮਜ਼ਦ ਕਰ ਪੁਲਿਸ ਪੜਤਾਲ ਕਰ ਰਹੀ ਹੈ l ਮੁਲਜ਼ਮਾਂ ਦੀ ਪਹਿਚਾਣ ਰਾਜ ਸਿੰਘ ਉਰਫ ਰਾਜਾ, ਸਤਨਾਮ ਸਿੰਘ ਅਤੇ ਅਮਨ ਸ਼ਰਮਾ ਦੇ ਰੂਪ ਵਿੱਚ ਹੋਈ ਹੈ l ਪੁੱਛਗਿਛ ਵਿੱਚ ਰਾਜਾ ਨੇ ਦੱਸਿਆ ਕਿ ਹੱਤਿਆ ਕਰਨ ਦੇ ਲਈ ਪੰਜ ਦਿਨ ਬਰਗਰ ਦੀ ਰੇਹੜੀ ‘ਤੇ ਮੁੰਡੇ ਅਤੇ ਉਸ ਦੇ ਦੋਸਤ ਨੇ ਪਲਾਨ ਬਣਾਇਆ ਸੀ l ਇਸ ਤੋਂ ਬਾਅਦ ਪਲਾਨਿੰਗ ਦੇ ਤਹਿਤ ਵੀਰਵਾਰ ਰਾਤ ਸੁਰਿੰਦਰ ਨੂੰ ਫੈਕਟਰੀ ਦੀ ਚੌਥੀ ਮੰਜ਼ਿਲ ‘ਤੇ ਲੈ ਜਾ ਕੇ ਰਾਡ ਅਤੇ ਡੰਡੇ ਗੁਪਤਅੰਗ ਵਿੱਚ ਮਾਰ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ l ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
