Htv Punjabi
Punjab

ਤਾਰਬੰਦੀ ਕੋਲ ਹੋ ਰਹੀ ਸੀ ਹਿਲ ਜੁਲ, ਬੀਐਸਐਫ ਨੇ ਚਲਾਤੀ ਗੋਲੀ, ਕੋਲ ਜਾ ਕੇ ਦੇਖਿਆ ਤਾਂ ਸਾਰੇ ਰਹਿ ਦੰਗ

ਫ਼ਿਰੋਜ਼ਪੁਰ : ਬੀਐਸਐਫ ਦੇ ਨੌਜਵਾਨਾਂ ਨੇ ਫ਼ਿਰੋਜ਼ਪੁਰ ਸੈਕਟਰ ਵਿੱਚੋਂ 5.190 ਕਿਲੋਗ੍ਰਾਮ ਫ਼ੜੀ ਹੈ l ਹੈਰੋਇਨ ਦੀ ਸਪਲਾਈ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਸੀ l ਦੱਸ ਦਈਏ ਕਿ ਐਤਵਾਰ ਦੇਰ ਰਾਤ ਤਾਰਬੰਦੀ ਦੇ ਕੋਲ ਬੀਐਸਐਫ ਦੇ ਜਵਾਨਾਂ ਨੇ ਹਲਚਲ ਹੁੰਦੀ ਦੇਖੀ ਤਾਂ ਉਨ੍ਹਾਂ ਨੇ ਫ਼ਾਇਰਿੰਗ ਕੀਤੀ ਪਰ ਕੋਈ ਸਾਹਮਣੇ ਨਹੀਂ ਆਇਆ l ਕੁਝ ਦੇਰ ਤੱਕ ਉਨ੍ਹਾਂ ਨੇ ਉੱਥੇ ਹੀ ਗਸ਼ਤ ਕੀਤੀ ਤਾਂ ਸਾਹਮਣੇ ਕੁਝ ਹਰਕਤ ਹੋਈ, ਜਿਸ ਕਾਰਨ ਬੀਐਸਐਫ ਦੇ ਜਵਾਨ ਚੌਕੰਨੇ ਹੋ ਗਏ l ਜਦੋਂ ਉਨ੍ਹਾਂ ਨੇ ਕੋਲ ਜਾ ਕੇ ਦੇਖਿਆ ਤਾਂ ਉੱਥੇ ਜਵਾਨਾਂ ਨੂੰ ਹੈਰੋਇਨ ਦੇ 10 ਪੈਕਟ ਮਿਲੇ,ਜਿਨ੍ਹਾਂ ਵਿੱਚ 5.190 ਕਿਲੋਗ੍ਰਾਮ ਹੈਰੋਈਨ ਬਰਾਮਦ ਹੋਈ l
ਬੀਐਸਐਫ ਦੇ ਉੱਚ ਅਧਿਕਾਰੀਆਂ ਦੇ ਮੁਤਾਬਿਕ ਪਾਕਿਸਤਾਨ ਵੱਲੋਂ ਫ਼ਿਰੋਜ਼ਪੁਰ ਸੈਕਟਰ ਤੋਂ ਹੈਰੋਈਨ ਦੀ ਤਸਕਰੀ ਕੀਤੀ ਗਈ ਹੈ,ਪਰ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਤੇ ਇੱਕ ਵਾਰ ਫ਼ੇਰ ਪਾਣੀ ਪਾ ਦਿੱਤਾ l ਹੁਣ ਤੱਕ ਪਾਕਿਸਤਾਨ ਵੱਲੋਂ ਭੇਜੀ ਗਈ ਕੁਲ ਹੈਰੋਇਨ 227.77 ਕਿਲੋਗ੍ਰਾਮ ਬਰਾਮਦ ਹੋਈ ਹੈ l ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਵੀ ਤਸਕਰ ਧੁੰਦ ਦਾ ਫ਼ਇਦਾ ਚੱਕ ਕੇ ਭੱਜਣ ਵਿੱਚ ਕਾਮਯਾਬ ਹੋ ਗਏ, ਪਰ ਜਵਾਨਾਂ ਨੇ ਹੈਰੋਇਨ ਬਰਾਮਦ ਕਰ ਲਈ ਸੀ l

Related posts

ਛੋਟੇ ਜਹੇ ਬੰਦੇ ਨੇ ਫਸਾ ਲਿਆ ਮੌਜੂਦਾ ਐਮ.ਪੀ, ਤੇ ਸਾਬਕਾ ਮੰਤਰੀ, ਦੇਖੋ ਹੁਣ ਕੀ ਬੋਲ ਰਹੇ ?

htvteam

ਗੱਦਾਰ ਕਹਿਣ ਵਾਲਿਆਂ ਤੇ ਭੜਕੇ ਸਿੱਧੂ ਮੂਸੇ ਵਾਲਾ; ਲਾਈਵ ਆ ਦਿੱਤਾ ਜਵਾਬ

htvteam

ਬੱਬੂ ਮਾਨ ਦੇ ਗੀਤ ਦੇ ਬੋਲ ਹੋਏ ਸੱਚੇ

htvteam

Leave a Comment