Htv Punjabi
corona news Fitness Health Punjab siyasat Video

ਏਸ ਸ਼ਹਿਰ ਦੀ ਪਹਿਲੀ ਕੋਰੋਨਾ ਪੀੜਿਤਾ ਨਾਲ ਦੇਖੋ ਲੋਕਾਂ ਨੇ ਕੀ ਕੀਤਾ ਪੂਰੇ ਸ਼ਹਿਰ ‘ਚ ਗੂੰਜਣ ਲਾ ਤੀ ਤਾੜ ਤਾੜ ਦੀ ਆਵਾਜ਼ !

ਜਲੰਧਰ (ਦਵਿੰਦਰ ਕੁਮਾਰ) : ਸ਼ਹਿਰ ਦੇ ਨਿਜਮਾਤ ਨਗਰ ਇਲਾਕੇ ‘ਚ ਬੀਤੀ ਸ਼ਾਮ ਇੱਕ ਵੱਖਰਾ ਹੀ ਨਜ਼ਾਰਾ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਇਥੋਂ ਦੀ ਰਹਿਣ ਵਾਲੀ 72 ਸਾਲਾ ਬਜ਼ੁਰਗ ਔਰਤ ਸਰਵਣਾ ਛਾਬੜਾ ਕਰਨਾ ਵਰਗੀ ਨਾਮੁਰਾਦ ਬਿਮਾਰੀ ਨੂੰ ਮਾਤ ਦੇਕੇ ਗੱਡੀ ਚ ਸਵਾਰ ਹੋਕੇ ਆਪਣੇ ਘਰ ਪਰਤ ਆਈ। ਜਦੋਂ ਕੋਈ ਮੌਤ ਵੰਡ ਰਹੀ ਬਿਮਾਰੀ ਨੂੰ ਮਾਤ ਦੇਕੇ ਵਾਪਸ ਘਰ ਪਰਤੇ ਤੇ ਮੁਹੱਲਾ ਵਾਸੀ ਉਸਦੀ ਗੱਡੀ ‘ਤੇ ਫੁੱਲਾਂ ਦੀ ਵਰਖਾ ਕਰਕੇ ਤੇ ਤਾੜੀਆਂ ਮਾਰਕੇ ਸਵਾਗਤ ਕਰਨ ਤਾਂ ਉਸ ਦੇ ਹੌਂਸਲੇ ਕਿੰਨੇ ਕੁ ਬੁਲੰਦ ਹੋ ਜਾਣਗੇ ਇਹ ਕੋਈ ਸਰਵਣਾ ਛਾਬੜਾ ਕੋਲੋਂ ਪੁੱਛੇ। ਦੱਸ ਦਈਏ ਕਿ ਸਰਵਣਾ ਛਾਬੜਾ ਉਹ ਔਰਤ ਹੈ ਜਿਸ ਨੂੰ ਜਲੰਧਰ ਸ਼ਹਿਰ ‘ਚ ਕੋਰੋਨਾ ਵਾਇਰਸ ਨੇ ਸਭ ਤੋਂ ਪਹਿਲਾਂ ਆਪਣੀ ਲਪੇਟ ‘ਚ ਲਿਆ ਸੀ। ਸਰਵਣਾ ਛਾਬੜਾ ਕਰੀਬ ਇੱਕ ਮਹੀਨੇ ਤੋਂ ਲੁਧਿਆਣਾ ਦੇ ਇੱਕ ਨਾਮੀ ਹਸਪਤਾਲ ‘ਚ ਦਾਖਲ ਸੀ ਜਿੱਥੇ ਉਨ੍ਹਾਂ ਕੋਰੋਨੇ ਨੂੰ ਮਾਤ ਦਿੱਤੀ ਅਤੇ ਤੰਦਰੁਸਤ ਹੋ ਕੇ ਆਪਣੇ ਘਰ ਜਲੰਧਰ ਪਰਤ ਆਈ। ਇਸ ਮੌਕੇ ਸਰਵਣਾ ਛਾਬੜਾ ਨੇ ਗੱਡੀ ‘ਚ ਬੈਠੇ ਬੈਠੇ ਹੀ ਹੱਥ ਜੋੜ ਕੇ ਸਾਰਿ ਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਉਨ੍ਹਾਂ ਲਈ ਵਾਲੇ ਰੱਬ ਵਰਗਾ ਆਸਰਾ ਹਨ।

ਏਥੇ ਤੁਹਾਨੂੰ ਦੱਸ ਦੇਈਏ ਕਿ ਜਿਥੇ ਸਰਵਣਾ ਛਾਬੜਾ ਦਾ ਇਲਾਜ਼ ਲੁਧਿਆਣਾ ਦੇ ਨਾਮੀ ਹਸਪਤਾਲ ‘ਚ ਚੱਲਿਆ ਉਥੇ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਕੋਰੋਨਾ ਪੀੜਿਤ ਇਲਾਜ਼ ਲਈ ਜਲੰਧਰ ਦੇ ਸਿਵਲ ਹਸਪਤਾਲ ‘ਚ ਭਰਤੀ ਹਨ, ਤੇ ਹਸਪਤਾਲ ਵੱਲੋਂ ਸਰਵਣਾ ਛਾਬੜਾ ਦੇ ਇਲਾਜ਼ ਦਾ ਬਿੱਲ ਸੱਤ ਲੱਖ ਤੋਂ ਜਿਆਦਾ ਬਣਾਇਆ ਗਿਆ ਸੀ ਤੇ ਪਰਿਵਾਰ ਵੱਲੋਂ ਦੋ ਲੱਖ ਰੁਪਏ ਜਮ੍ਹਾ ਵੀ ਕਰਵਾ ਦਿੱਤੇ ਸਨ। ਪੰਜ ਲੱਖ ਦਾ ਬਿੱਲ ਭਰਣ ਤੋਂ ਅਸਮਰੱਥ ਪਰਿਵਾਰ ਦੀ ਆਵਾਜ ਪ੍ਰਸ਼ਾਸ਼ਨ ਦੇ ਕੰਨਾਂ ਤੱਕ ਪਹੁੰਚਾਉਣ ਲਈ ਹਕੀਕਤ ਟੀਵੀ ਪੰਜਾਬੀ ਨੇ ਅਹਿਮ ਰੋਲ ਅਦਾ ਕੀਤਾ ਤੇ ਹਕੀਕਤ ਟੀਵੀ ਪੰਜਾਬੀ ਦੀ ਖਬਰ ਦੇ ਅਸਰ ਨਾਲ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਸੀ ਕਿਉਂਕਿ ਪ੍ਰਸ਼ਾਸ਼ਨ ਦੀ ਦਖਲ ਤੋਂ ਬਾਅਦ ਹਸਪਤਾਲ ਵੱਲੋਂ ਪੀੜਿਤਾ ਦੇ ਇਲਾਜ਼ ਦਾ ਪੰਜ ਲੱਖ ਰੁਪਏ ਦਾ ਬਿੱਲ ਮੁਆਫ ਕਰ ਦਿੱਤਾ ਗਿਆ।  ਇਸ ਮੌਕੇ ਜਦ ਸਾਡੇ ਸੀਨੀਅਰ ਐਡੀਟਰ ਕਾਸਿਫ ਫਾਰੂਕੀ ਨੇ ਕੋਰੋਨੇ ਨੂੰ ਮਾਤ ਦੇ ਕੇ ਘਰ ਪਹੁੰਚੀ ਔਰਤ ਦੇ ਬੇਟੇ ਰਵੀ ਛਾਬੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਹਕੀਕਤ ਟੀਵੀ ਪੰਜਬੀ ੳਮੇਤ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ

ਇਸ ਖ਼ਬਰ ਦੀ ਪੂਰੀ ਵੀਡੀਓ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ,…..

Related posts

ਅੰਤਰਾਸ਼ਟਰੀ ਕੱਬਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ

htvteam

ਜੀਜਾ ਸਾਲੀ ਨੂੰ ਮੇਲਾ ਦੇਖਣ ਜਾਣਾ ਦੇਖੋ ਕਿਵੇਂ ਪਿਆ ਮਹਿੰਗਾ

htvteam

ਕਾਂਗਰਸ ਐਂਟੀ ਨਾਰਕੋਟਿਕਸ ਸੈਲ ਦੇ ਵਟਸਐਪ ਗਰੁੱਪ ਵਿੱਚ ਹਵਲਦਾਰ ਨੇ ਪਾ ਦਿੱਤੀ ਆਹ ਫਿਲਮ

Htv Punjabi

Leave a Comment