Htv Punjabi
Punjab

ਬਿਨਾਂ ਵੈਰੀਫਿਕੇਸ਼ਨ ਦੇ ਰੱਖਿਆ ਸੀ ਕੰਮ ‘ਤੇ, ਕਰ ਗਿਆ ਆਹ ਕੰਮ

ਲੁਧਿਆਣਾ : ਜਗਦੀਪ ਨਗਰ ਵਿੱਚ ਬਿਨਾ ਪੁਲਿਸ ਵੈਰੀਫਿਕੇਸ਼ਨ ਦੇ ਰੱਖੇ ਨੌਕਰ ਨੇ ਹੌਜ਼ਰੀ ਕਾਰੋਬਾਰੀ ਦੇ ਘਰ ਅਲਮਾਰੀ ਦਾ ਲਾਕ ਖੋਲ ਕੇ ਨਕਦੀ ਚੋਰੀ ਕਰ ਲਈ l ਦੁਪਹਿਰ ਨੂੰ ਜਦ ਕਾਰੋਬਾਰੀ ਘਰ ਆਇਆ ਤਾਂ ਉਸ ਨੂੰ ਵਾਰਦਾਤ ਦਾ ਪਤਾ ਲੱਗਿਆ l ਪੀੜਿਤ ਅਨੁਸਾਰ ਨੌਕਰ ਨੇ ਅਲਮਾਰੀ ਵਿੱਚੋਂ ਕਰੀਬ ਚਾਰ ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਹੈ l ਥਾਣਾ ਦਰੇਸੀ ਦੀ ਪੁਲਿਸ ਨੇ ਜਗਦੀਪ ਨਗਰ ਦੇ ਕਾਰਤਿਕ ਸਚਦੇਵਾ ਦੀ ਸ਼ਿਕਾਇਤ ‘ਤੇ ਯੂਪੀ ਦੇ ਸ਼ਿਵਮ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਏਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਬਾਲ ਸਿੰਘ ਨਗਰ ਵਿੱਚ ਐਮਕੇ ਸਚਦੇਵਾ ਇੰਟਰਪ੍ਰਾਇਜ਼ ਨਾਮ ਤੋਂ ਹੋਜ਼ਰੀ ਫੈਕਟਰੀ ਹੈ l ਉਸ ਨੇ ਫੈਕਟਰੀ ਦੀ ਦੇਖਰੇਖ ਦੇ ਲਈ ਉਕਤ ਮੁਲਜ਼ਮ ਨੂੰ ਰੱਖਿਆ ਹੋਇਆ ਸੀ ਪਰ ਉਹ ਸ਼ਿਕਾਇਤਕਰਤਾ ਦੇ ਘਰ ‘ਤੇ ਬਣਾਏ ਅਲੱਗ ਕਮਰੇ ਵਿੱਚ ਰਹਿੰਦਾ ਸੀ l ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਦੇ ਪਿਤਾ ਕਰੀਬ ਚਾਰ ਲੱਖ ਰੁਪਏ ਦੀ ਨਗਦੀ ਰੱਖੀ ਸੀ l ਨਗਦੀ ਰੱਖਣ ਦੇ ਦੌਰਾਨ ਮੁਲਜ਼ਮ ਕਮਰੇ ਵਿੱਚ ਹੀ ਮੌਜੂਦ ਸੀ l ਅਲਮਾਰੀ ਲੂੰ ਲਾਕ ਕਰਕੇ ਉਨ੍ਹਾਂ ਨੇ ਚਾਬੀ ਉੱਥੇ ਹੀ ਸਾਈਡ ‘ਤੇ ਰੱਖ ਦਿੱਤੀ ਸੀ l ਅਗਲੇ ਦਿਨ ਸ਼ਿਕਾਇਤਕਰਤਾ ਰੋਜ਼ ਦੀ ਤਰ੍ਹਾਂ ਫੈਕਟਰੀ ਚਲਿਆ ਗਿਆ l ਜਦਕਿ ਮੁਲਜ਼ਮ ਘਰ ਵਿੱਚ ਹੀ ਸੀ l ਇਸ ਦਰਾਨ ਉਸ ਨੇ ਅਲਮਾਰੀ ਦਾ ਲਾਕ ਖੋਲ ਕੇ ਨਗਦੀ ਚੋਰੀ ਕੀਤੀ ਅਤੇ ਫਰਾਰ ਹੋ ਗਿਆ ਸੀ l
ਦੱਸ ਦਈਏ ਕਿ ਜਾਂਚ ਅਫਸਰ ਨੇ ਦੱਸਿਆ ਕਿ ਮੁਲਜ਼ਮ ਸ਼ਿਵਮ ਸਿੰਘ ਨੂੰ ਤਿੰਨ ਸਾਲ ਪਹਿਲਾਂ ਨੌਕਰੀ ‘ਤੇ ਰੱਖਿਆ ਸੀ l ਤਿੰਨ ਸਾਲ ਤੋਂ ਨੌਕਰੀ ਕਰਨ ਦੇ ਬਾਵਜੂਦ ਉਨ੍ਹਾਂ ਨੇ ਇੱਕ ਵਾਰ ਵੀ ਮੁਲਜ਼ਮ ਦੀ ਪੁਲਿਸ ਵੈਰੀਫਿਕੇਸ਼ਨ ਨਹੀ਼ ਕਰਵਾਈ l ਜੇਕਰ ਉਸ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਹੁੰਦੀ ਤਾਂ ਮੁਲਜ਼ਮ ਨੂੰ ਲੱਭਣ ਵਿੱਚ ਆਸਾਨੀ ਰਹਿੰਦੀ l ਫਿਲਹਾਲ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਜਾਂਚ ਰਹੀ ਹੈ l

Related posts

ਕੜਾਕੇ ਦੀ ਠੰਡ ਨੇ ਲੋਕਾਂ ਦੇ ਸਰੀਰ ਬਣਾਏ ਬਰਫ

htvteam

ਹੱਥਕੜ੍ਹੀਆਂ ‘ਚ ਆਏ ਪੁੱਤ ਦਾ ਪਿਓ ਦਾ ਸੀਵਾ ਦੇਖ ਖੋਲ੍ਹਿਆ ਖੂਨ

htvteam

ਬੰਡਾਲਾ ਐਚ.ਡੀ.ਐਫ.ਸੀ. ਬੈਂਕ ਵਿਚ ਨਕਾਬਪੋਸ਼ ਲੁਟੇਰਿਆਂ ਵੱਲੋਂ ਵੱਲੋਂ ਹਥਿਆਰਾਂ ਦੀ ਨੋਕ ਤੇ 5 ਤੋਂ 6ਲੱਖ ਰੁਪਏ ਦੀ ਲੁੱਟ

Htv Punjabi

Leave a Comment