Htv Punjabi
Punjab Video

CISF ਮੁਲਾਜ਼ਮ ਕੁਲਵਿੰਦਰ ਕੌਰ ਦੇ ਭਰਾ ਨੇ ਲੈ ਲਿਆ ਵੱਡਾ ਸਟੈਂਡ, ਜੇ ਕੁਝ ਹੋ ਗਿਆ ਤਾਂ ਫਿਰ ਪਲਟਾ ਦੇਵਾਂਗੇ ਤਖ…

ਬੀਤੀ ਕੱਲ ਸ਼ਾਮ ਕਰੀਬ ਪੰਜ ਵਜੇ ਹਿਮਾਚਲ ਮੰਡੀ ਤੋਂ ਨਵੀ ਨਵੀ ਚੁਣੀ ਭਾਜਪਾ ਦੀ ਐਮ ਪੀ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ਉੱਤੇ CISF ਮੁਲਾਜ਼ਮ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਈ ਸੀ ਜਿਸਦੀ ਖਬਰ ਸੁਣਦੇ ਹੀ ਕਿਸਾਨ ਜਥੇਬੰਦੀਆਂ ਤੇ ਹੋਰ ਪੰਜਾਬ ਹਤੈਸ਼ੀ ਲੋਕ ਨੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ,ਟੀਵੀ ਚੈਲਨਾ ਦੀਆਂ ਖਬਰਾਂ ਤੋਂ ਪਤਾ ਲੱਗਦੇ ਹੀ ਕੁਲਵਿੰਦਰ ਕੌਰ ਦਾ ਪਰਿਵਾਰ ਵੀ ਮੀਡੀਆ ਦੇ ਕੈਮਰੇ ਅੱਗੇ ਸਾਹਮਣੇ ਆਇਆ ਉਨ੍ਹਾਂ ਨੇ ਖਦਸ਼ਾ ਜਤਾਇਆ ਐ ਕੀ ਕੁਲਵਿੰਦਰ ਕੌਰ ਤੇ ਉਸਦੇ ਬੱਚਿਆ ਨਾਲ ਕੋਈ ਭਾਣਾ ਨਾ ਵਾਪਰ ਏਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਤੜਕਸਾਰ ਹੀ ਚੰਡੀਗੜ੍ਹ ਜਾਣ ਦਾ ਫੈਸਲਾ ਕੀਤਾ ਤੇ ਜਾਣ ਤੋਂ ਪਹਿਲਾਂ ਮੀਡੀਆ ਨੂੰ ਜੋ ਮੀਡੀਆ ਨੂੰ ਦੱਸਿਆ ਉਹ ਸੁਣੋਂ,,,,,,,,,,,,,

ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕੀ ਏਸ ਘਟਨਾ ਤੋਂ ਬਾਅਦ ਕੁਲਵਿੰਦ ਕੌਰ ਤੇ ਸਖ਼ਤ ਕਾਰਵਾਈ ਕਰਦਿਆਂ ਉਸਨੂੰ ਸਸਪੈਂਡ ਕਰ ਦਿੱਤਾ।ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਇਸ ਮਾਮਲੇ ‘ਚ ਪੰਜਾਬ ਦੇ ਵਕੀਲ ਸੰਗਠਨਾਂ ਵੱਲੋਂ ਕੁਲਵਿੰਦਰ ਕੌਰ ਖਿਲਾਫ ਹੋਈ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਹੈ।ਉਨ੍ਹਾਂ ਮੁਤਾਬਕ ਚੰਡੀਗੜ੍ਹ ਏਅਰਪੋਰਟ ਦਾ ਐਂਟਰੀ ਗੇਟ ਪੰਜਾਬ ‘ਚ ਪੈਂਦਾ ਹੈ, ਇਸ ਲਈ ਚੰਡੀਗੜ੍ਹ ਪੁਲਿਸ ਨੂੰ ਗ੍ਰਿਫਤਾਰੀ ਕਰਨ ਦਾ ਕੋਈ ਹੱਕ ਨਹੀਂ।ਉਨ੍ਹਾਂ ਅਨੁਸਾਰ ਚੰਡੀਗੜ੍ਹ ਪੁਲਿਸ ਵਲੋਂ ਇਹ ਕਾਰਵਾਈ ਕਿਸੇ ਪਾਰਟੀ ਦੇ ਦਬਾਅ ਹੇਠ ਆ ਕੇ ਕੀਤੀ ਗਈ ਹੈ।ਉਨ੍ਹਾਂ ਮੁਤਾਬਕ ਚੰਡੀਗੜ੍ਹ ਪੁਲਿਸ ਨੂੰ ਥੱਪੜ ਵਰਗੇ ਛੋਟੇ ਅਪਰਾਥ ਲਈ ਬਿਨ੍ਹਾਂ ਕੋਰਟ ਦੀ ਇਜਾਜ਼ਤ ਦੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ।ਇਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਦਾਲਤ ‘ਚ ਜਵਾਬ ਦੇਣਾ ਪਵੇਗਾ।

ਦੱਸ ਦੇਈਏ ਕਿ ਇਸ ਘਟਨਾ ਦੀ ਵੀਡੀਓ ਵਾਇਰਲ ਹੋਈ ਤਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਕਿਸਾਨ ਅੰਦੋਲਨ ਬਾਰੇ ਬੋਲਦਿਆਂ ਕੰਗਨਾ ਨੇ ਬਿਆਨ ਦਿੱਤਾ ਸੀ ਕਿ, ਇਸ ਧਰਨੇ ‘ਚ ਔਰਤਾਂ 100-100 ਰੁ. ਦੇ ਕੇ ਸ਼ਾਮਿਲ ਕੀਤਾ ਹੇ, ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ ਸੀ।ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਸਮੇਂ ਧਰਨੇ ‘ਚ ਮੇਰੀ ਮਾਂ ਵੀ ਬੈਠੀ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੰਡੇ ਨੂੰ ਆਪਣੀ ਮਾਸੀ ਦੀ ਨਣਦ ਆ ਗਈ ਪਸੰਦ

htvteam

ਮੁੰਡਾ ਜਿਉਂਦੇ ਜੀਅ ਵੇਖ ਰਿਹਾ ਪ੍ਰਤੱਖ ਨਰਕ; ਕੈਮਰੇ ‘ਚ ਕੈਦ ਹੋਏ ਭਿਆਨਕ ਸੀਨ

htvteam

ਪੋਟਲੀ ਨਾਲ ਜੋੜਾਂ-ਹੱਡੀਆਂ ਦੇ ਦਰਦ ਅਤੇ ਤੇਲ ਨਾਲ ਸਕਿੱਨ ਐਲਰਜੀ ਘੰਟਿਆਂ ‘ਚ ਖਤਮ

htvteam

Leave a Comment