Htv Punjabi
Uncategorized

ਸ਼ੁਗਰ ਮਿਲ ਵਰਕਰ ਦੇਖੋ ਕਿਵੇਂ ਹੋਏ ਚਾਕੂਓ ਚਾਕੂ, ਕਾਰਨ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ 

ਗੁਰਦਾਸਪੁਰ (ਅਵਤਾਰ ਸਿੰਘ) :– ਗੁਰਦਾਸਪੁਰ ਦੇ ਕਸਬਾ ਕਾਦੀਆਂ ਦੀ ਕੀੜੀ ਸ਼ੂਗਰ ਮਿੱਲ ਵਿਚ ਕੰਮ ਕਰਦੇ ਵਰਕਰਾਂ ਦਾ ਛੁੱਟੀ ਹੋਣ ਤੇ ਵਾਪਿਸ ਆਉਂਦੇ ਸਮੇ ਬੱਸ ਵਿੱਚ ਹੋੋੋਈ ਖੂਨੀ ਝੜਪ ਇਕ ਦੂਜੇ ਤੇ ਕੀਤਾ ਚਕੂਆ ਨਾਲ ਹਮਲਾ ਹਮਲੇ ਵਿੱਚ ਤਿੰਨ ਵਿਅਕਤੀ ਹੋਏ ਜ਼ਖਮੀ ਦੋ ਨੂੰ ਕੀਤਾ ਗਿਆ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਰੈਫ਼ਰ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਨੌਜਵਾਨ ਨੇ ਦੱਸਿਆ ਕਿ ਉਹ ਕੀੜੀ ਮਿੱਲ ਵਿਚ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਉੱਥੇ ਹੀ ਉਸਦੇ ਪਿੰਡ ਦੇ ਹੋਰ ਵੀ ਨੌਜਵਾਨ ਕੰਮ ਕਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਪਹਿਲਾਂ ਤੋਂ ਹੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅੱਜ ਜਦੋਂ ਮਿੱਲ ਚੋਂ ਛੁੱਟੀ ਦੌਰਾਨ ਉਹ ਵਾਪਸ ਆ ਰਹੇ ਸਨ ਤਾਂ ਹਰਚੋਵਾਲ ਪੁੱਜਣ ਤੇ ਉਨ੍ਹਾਂ ਨੌਜਵਾਨਾਂ ਵੱਲੋਂ ਉਨ੍ਹਾਂ ਉੱਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਉਸ ਪੀੜਿਤ ਦੇ ਨਾਲ ਹੀ ਆ ਰਹੇ ਉਸਦੇ ਰਿਸ਼ਤੇਦਾਰ ਨੂੰ ਚਾਕੂ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ ਉਸਦਾ ਕਹਿਣਾ ਕਿ ਦੂਜੇ ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਅਗੇ ਵੀ ਕਈ ਵਾਰ ਇਹ ਬੱਸ ਵਿੱਚ ਲੜਾਈ ਝਗੜੇ ਕਰ ਚੁੱਕੇ ਹਨ
ਉੱਥੇ ਹੀ ਦੂਜੀ ਪਾਰਟੀ ਦੇ ਨੌਜਵਾਨ ਨੇ ਦੱਸਿਆ ਕਿ ਉਹ ਮਿੱਲ ਚੋਂ ਵਾਪਸ ਆ ਰਹੇ ਸਾਂ ਤਾਂ ਦੂਜੀ ਪਾਰਟੀ ਦੇ ਨੌਜਵਾਨ ਨੇ ਬਿਨਾਂ ਕਿਸੇ ਗੱਲ ਤੋਂ ਚਾਕੂ ਕੱਢ ਕੇ ਉਸਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਉਸਦੇ ਸਰੀਰ ਉੱਤੇ ਚਾਕੂਆਂ ਦੇ ਕਈ ਵਾਰ ਹਨ ਤੇ ਉਨ੍ਹਾਂ ਮੁਲਜ਼ਮਾਂ ਨੇ ਸ਼ਰਾਬ ਵੀ ਪੀਤੀ ਹੋਈ ਸੀ।  ਦੂਜੀ ਪਾਰਟੀ ਦੇ ਨੌਜਵਾਨ ਦਾ ਕਹਿਣਾ ਕਿ ਉਸ ਨਾਲ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਹੈ। ਉਸਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਿੱਤਾ ਜਾਵੇ
ਜਦੋਂ ਇਸ ਬਾਰੇ ਜਾਂਚ ਅਧਿਕਾਰੀ ਬਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਕੀੜੀ ਮਿੱਲ ਦੀ ਬੱਸ ਵਿੱਚ ਵਰਕਰਾਂ ਦਾ ਝਗੜਾ ਹੋਇਆ ਸੀ। ਉਨ੍ਹਾਂ ਵਿੱਚੋਂ ਦੋ ਗੰਭੀਰ ਜ਼ਖ਼ਮੀਆਂ ਨੂੰ ਬਟਾਲਾ ਰੈਫਰ ਕਰ ਦਿੱਤਾ ਗਿਆ ਹੈ ਅਤੇ ਇੱਕ ਨੌਜਵਾਨ ਇੱਥੇ ਹੀ ਇਲਾਜ ਅਧੀਨ ਹੈ ਇਨ੍ਹਾਂ ਵੱਲੋਂ ਜੋ ਵੀ ਬਿਆਨ ਦਿੱਤੇ ਜਾਣਗੇ ਉਸੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

Related posts

ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ

htvteam

ਕਰਫ਼ਿਊ ਦੌਰਾਨ ਮਾਂ ਨੇ ਪੁੱਤ ਨੂੰ ਭੇਜਿਆ ਰਾਸ਼ਨ ਲੈਣ, ਪੁੱਤਰ ਨੂੰਹ ਲੈ ਆਇਆ, ਮਾਂ ਨੇ ਸੱਦ ਲਈ ਪੁਲਿਸ, ਫੇਰ ਹੋਈ ਦੈਂਗੜ੍ਹ ਦੈਂਗੜ੍ਹ!

Htv Punjabi

ਪੈਰਿਸ ਓਲੰਪਿਕ ਵਿੱਚ ਸਵਪਨਿਲ ਕੁਸਾਲੇ ਨੇ ਭਾਰਤ ਲਈ 50 ਮੀਟਰ ਰਾਈਫਲ ਸ਼ੂਟਿੰਗ ‘ਚ ਜਿੱਤਿਆ ਤੀਜਾ ਮੈਡਲ

htvteam