Htv Punjabi
Punjab

ਕਾਂਗਰਸ ਕੌਂਸਲਰ ਨੇ ਝਾਂਸਾ ਦੇ ਕੇ ਕੀਤਾ ਆਹ ਕੰਮ ਕਿ ਜੈਪੁਰ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ

ਮੋਹਾਲੀ : ਜੈਪੁਰ ਜ਼ੇਲ੍ਹ ਵਿੱਚ ਬੰਦ ਪਤੀ ਦੀ ਜ਼ਮਾਨਤ ਕਰਵਾਉਣ ਦਾ ਝਾਂਸਾ ਦੇ ਕੇ ਪਤਨੀ ਤੋਂ ਮੋਹਾਲੀ ਨਗਰ ਨਿਗਮ ਦੇ ਕਾਂਗਰਸ ਕੌਂਸਲਰ ਸੁਰਿੰਦਰ ਰਾਜਪੂਤ ਨੂੰ ਜੈਪੁਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ l ਐਤਵਾਰ ਦੇਰ ਰਾਤ ਜੈਪੁਰ ਸਦਰ ਥਾਣੇ ਤੋਂ ਪੁਲਿਸ ਪਾਰਟੀ ਦੀ ਇੱਕ ਟੀਮ ਕੌਂਸਲਰ ਦੇ ਘਰ ਪਹੁੰਚੀ ਸੀ l
ਪੁਲਿਸ ਨੇ ਕੌਂਸਲਰ ਸੁਰਿੰਦਰ ਰਾਜਪੂਤ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਜਾਂਦੇ ਸਮੇਂ ਬਕਾਇਦਾ ਪੁਲਿਸ ਥਾਣਾ ਮਟੌਰ ਵਿੱਚ ਇਸ ਦੀ ਜਾਣਕਾਰੀ ਦਿੱਤੀ l ਦੱਸ ਦਈਏ ਕਿ ਮੋਹਾਲੀ ਸੈਕਟਰ 70 ਦੇ ਕਾਂਗਰਸ ਕੌਂਸਲਰ ਸੁਰਿੰਦਰ ਰਾਜਪੂਤ ਦੇ ਖਿਲਾਫ ਥਾਣਾ ਸਦਰ ਜੈਪੁਰ ਵਿੱਚ ਪਿਛਲੇ ਹਫਤੇ ਆਈਪੀਸੀ ਦੀ ਧਾਰਾ 376 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ l
ਔਰਤ ਨੇ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਆਧਾਰ ਕਾਰਡ ਬਣਾਉਣ ਦੇ ਲਈ ਰਾਜਪੂਤ ਦੇ ਸੰਪਰਕ ਵਿੱਚ ਆਈ ਸੀ l ਇਸ ਦੌਰਾਨ ਉਸ ਨੇ ਰਾਜਪੂਤ ਨੂੰ ਦੱਸਿਆ ਸੀ ਕਿ ਉਸ ਦਾ ਪਤੀ ਰਾਜਸਥਾਨ ਜ਼ੇਲ੍ਹ ਵਿੱਚ ਕਿਸੇ ਮਾਮਲੇ ਵਿੱਚ ਬੰਦ ਹੈ l ਇਸ ‘ਤੇ ਰਾਜਪੂਤ ਨੇ ਕਿਹਾ ਕਿ ਉਸ ਦੀ ਜੈਪੁਰ ਵਿੱਚ ਚੰਗੀ ਜਾਣ ਪਹਿਚਾਣ ਹੈ ਅਤੇ ਉਹ ਉਸ ਦੀ ਜ਼ਮਾਨਤ ਕਰਵਾ ਦੇਵੇਗਾ l
30 ਜੂਨ 2017 ਨੂੰ ਰਾਜਪੂਤ ਨੇ ਉਸ ਨੂੰ ਜੈਪੁਰ ਜਾਣ ਦੇ ਲਈ ਕਿਹਾ l ਰਾਜਪੂਤ ਨੇ ਜੈਪੁਰ ਪਹੁੰਚਣ ‘ਤੇ ਇੱਕ ਹੋਟਲ ਵਿੱਚ ਕਮਰਾ ਬੁੱਕ ਕਰਕੇ ਉਸ ਨੂੰ ਰਾਤ ਗੁਜ਼ਾਰਨ ਅਤੇ ਅਗਲੀ ਸਵੇਰ ਪਤੀ ਦੀ ਜ਼ਮਾਨਤ ਸੰਬੰਧੀ ਅਫਸਰਾਂ ਨਾਲ ਮਿਲਣ ਦਾ ਭਰੋਸਾ ਦਿਵਾਇਆ l ਔਰਤ ਦਾ ਕਹਿਣਾ ਸੀ ਕਿ ਉਸ ਦੇ ਸਿਰ ਵਿੱਚ ਦਰਦ ਹੋ ਰਿਹਾ ਸੀ l ਰਾਜਪੂਤ ਨੇ ਉਸ ਨੂੰ ਇੱਕ ਕੈਪਸੂਲ ਦਿੱਤਾ ਅਤੇ ਉਹ ਬੇਹੋਸ਼ ਹੋ ਗਈ ਅਤੇ ਰਾਜਪੂਤ ਨੇ ਉਸ ਦੇ ਨਾਲ ਕੁਕਰਮ ਕੀਤਾ l
ਔਰਤ ਦਾ ਇਲਜ਼ਾਮ ਹੈ ਕਿ ਰਾਜਪੂਤ ਉਸ ਨੂੰ ਇਹ ਕਹਿ ਕੇ ਬਲੈਕਮੇਲ ਕਰਦਾ ਰਿਹਾ ਕਿ ਉਸ ਨੇ ਅਸ਼ਲੀਲ ਵੀਡੀਓ ਬਣਾਈ ਹੈ, ਜੇਕਰ ਉਸ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਹ ਵੀਡੀਓ ਵਾਇਰਲ ਕਰ ਦੇਵੇਗਾ l ਪਹਿਲਾਂ ਤਾਂ ਉਹ ਡਰਦੀ ਰਹੀ ਪਰ ਜਦ ਉਹ ਨਹੀਂ ਮੰਨਿਆ ਤਾਂ ਉਸ ਨੇ ਇਸ ਸੰਬੰਧੀ ਆਪਣੇ ਪਤੀ ਨੂੰ ਸਾਰੀ ਗੱਲ ਦੱਸ ਦਿੱਤੀ ਅਤੇ ਜੈਪੁਰ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ l ਇਸ ਸੰਬੰਧੀ ਕੌ਼ਸਲਰ ਸੁਰਿੰਦਰ ਰਾਜਪੂਛ ਦੇ ਪਰਿਵਾਰ ਦੇ ਨਾਲ ਸੰਪਰਕ ਨਹੀਂ ਹੋ ਸਕਿਆ l
ਅਸ਼ਵਨੀ ਗੋਟਿਯਾਲ ਨੇ ਦੱਸਿਆ ਕਿ ਜੈਪੁਰ ਥਾਣੇ ਦੀ ਪੁਲਿਸ ਨੇ ਕੁਕਰਮ ਦੇ ਮਾਮਲੇ ਵਿੱਚ ਸੁਰਿੰਦਰ ਰਾਜਪੂਤ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਸੰਬੰਧੀ ਥਾਣਾ ਮਟੌਰ ਵਿੱਚ ਜੈਪੁਰ ਪੁਲਿਸ ਨੇ ਸੂਚਨਾ ਦਰਜ ਕਰਵਾਈ ਹੈ l

Related posts

ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ `ਤੇ ਪਾਬੰਦੀ

htvteam

ਜਵਾਈ ਨਾਲ ਮਿਲ ਸੱਸ ਕਰਨ ਲੱਗੀ ਪੁੱਠੇ ਕੰਮ; ਦੇਖੋ ਕਿਹੜੀ ਹਾਲਤ ‘ਚ ਫੜ ਲਏ

htvteam

15 ਦਿਨ ਆਪਣੇ ਰਸੋਈ ‘ਚੋਂ ਖਾਓ ਆਹ ਚੀਜ਼ ਫੇਰ ਦੇਖੋ ਚਮਤਕਾਰ

htvteam

Leave a Comment