Htv Punjabi
corona news crime news Punjab Video

ਗੁਰਸਿੱਖ ਪਿਓ-ਪੁੱਤ ਨੂੰ ਥਾਣੇ ‘ਚ ਨੰਗਾ ਕਰਨ ਵਾਲੇ ਥਾਣੇਦਾਰ ਦੀ ਇੱਕ ਹੋਰ ਕਰਤੂਤ, ਹੁਣ ਖੁਲਾਸੇ ਕਰਨ ਵਾਲੇ ਗੁਰਸਿੱਖ ਨੂੰ ਦਿੱਤੇ ਧਮਕੀ, ਕਹਿੰਦਾ ਉਨ੍ਹਾਂ ਨੂੰ ਇੱਕ ਵਾਰ ਨੰਗਾ ਕਿਤੈ ਤੈਨੂੰ ਰੋਜ਼ ਕਰੂੰ !

ਖੰਨਾ :  ਇੰਝ ਜਾਪਦਾ ਹੈ ਜਿਵੇਂ ਇਥੋਂ ਦੇ ਇੱਕ ਸਾਬਕਾ ਸਰਪੰਚ, ਉਸਦੇ ਪੁੱਤਰ ਤੇ ਸਿਰੀ ਨੂੰ ਜਮੀਨੀ ਝਗੜੇ ‘ਚ ਥਾਣੇ  ‘ਚ ਨੰਗਾ ਕਰਨ ਉਪਰੰਤ ਤਸ਼ੱਦਦ ਕਰਨ ਦੇ ਦੋਸ਼ ਝੱਲ ਰਹੇ ਥਾਣਾ ਖੰਨਾ ਦੇ ਸਾਬਕਾ ਐਸਐਚਓ ਬਲਜਿੰਦਰ ਸਿੰਘ ਤੇ ਵਿਵਾਦਾਂ ਦਾ ਚੋਲੀ ਦਮਨ ਦਾ ਸਾਥ ਬਣਦਾ ਜਾ ਰਿਹਾ ਹੈ। ਪਹਿਲਾਂ ਤਸ਼ੱਦਦ ਦੇ 10 ਮਹੀਨੇ ਬਾਅਦ ਉਹ ਵੀਡੀਓ ਦਾ ਵਾਇਰਲ ਹੋ ਜਾਣਾ ਜਿਸ ਵਿੱਚ ਗੁਰਸਿੱਖ ਪਿਓ ਪੁੱਤਰ ਤੇ ਉਨ੍ਹਾਂ ਦੇ ਸਿਰੀ ਨੂੰ ਥਾਣੇ ‘ਚ ਹੀ ਅਲਫ਼ ਨੰਗਾ ਕਰਕੇ ਖੜ੍ਹਾਇਆ ਹੋਇਆ ਸਾਫ ਦਿਖਾਈ ਦੇਂਦਾ ਹੈ, ਫੇਰ ਜਦੋਂ ਮਾਮਲਾ ਮੀਡੀਆ ‘ਚ ਛਾ ਗਿਆ ਤਾਂ ਇੰਸਪੈਕਟਰ ਬਲਜਿੰਦਰ ਸਿੰਘ ਦਾ ਵਿਭਾਗ ਦੇ ਸੀਨੀਅਰ ਅਧਿਆਕਰੀਆਂ ਵੱਲੋਂ ਵਿਭਾਗੀ ਜਾਂਚ ਖੋਲ੍ਹਕੇ ਸਿਰਫ ਤਬਾਦਲਾ ਕਰ ਦੇਣਾ, ਉਸ ਤੋਂ ਭੜਕ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪੀੜਤਾਂ ਨੂੰ ਇਨਸਾਫ ਦੁਆਉਣ ਲਈ ਹਾਈ ਕੋਰਟ ਦਾ ਦਰਵਾਜਾ ਖੜਕਾਉਣ ਦੀ ਧਮਕੀ ਦੇਣਾ, ਇਸ ਉਪਰੰਤ ਲੋਕ ਇਨਸਾਫ ਪਾਰਟੀ ਦੇ ਆਗੂ ਤੇ ਹਲਕਾ ਫਹਿਗੜ੍ਹ ਸਾਹਿਬ ਤੋਂ ਲੋਕ ਸਭਾ ਚੋਣ ਲੜ ਚੁਕੇ ਇੰਜੀਨੀਅਰ ਮਨਵਿੰਦਰ ਸਿੰਘ ਵੱਲੋਂ ਪੀੜਿਤ ਗੁਰਸਿੱਖ ਪਿਓ ਪੁੱਤਰ ਦੇ ਹੱਕ ਵਿੱਚ ਖੰਨਾ ਦੇ ਥਾਣਾ ਸਦਰ ਦੇ ਬਾਹਰ ਕੱਪੜੇ ਉਤਾਰ ਕੇ ਨੰਗਾ ਹੁੰਦਿਆਂ ਰੋਸ ਪ੍ਰਦਰਸ਼ਨ ਕਰਨਾ, ਤੇ ਹੁਣ ਆਹ ਇੱਕ ਨਵਾਂ ਵਿਵਾਦ ਵੀ ਇੰਸਪੈਕਟਰ ਬਲਜਿੰਦਰ ਸਿੰਘ ਦੇ ਨਾਲ ਜੁੜ ਗਿਆ ਹੈ।

ਇੰਜੀਨੀਅਰ ਮਨਵਿੰਦਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾਕੇ ਇਹ ਦੋਸ਼ ਲਾਇਆ ਹੈ ਕਿ ਖੰਨਾ ‘ਚ ਉਨ੍ਹਾਂ ਵੱਲੋਂ ਥਾਣੇ ਦੇ ਬਾਹਰ ਕੀਤੇ ਰੋਸ ਪ੍ਰਦਰਸ਼ਨ ਮਗਰੋਂ ਇੰਸਪੈਕਟਰ ਬਾਜਿੰਦਰ ਸਿੰਘ ਇੰਨਾ ਉਨ੍ਹਾਂ ਤੋਂ ਇੰਨਾ ਚਿੜ੍ਹ ਗਿਆ ਹੈ ਕਿ ਉਹ ਹੁਣ ਆਪਣੇ ਵੱਖ ਵੱਖ ਸੰਪਰਕਾਂ ਰਾਹੀਂ ਉਨ੍ਹਾਂ ਨੂੰ ਫੋਨ ਕਰਵਾਕੇ ਜਾਨ ਤੋਂ ਮਾਰਨ ਤੇ ਉਨ੍ਹਾਂ (ਇੰਜੀਨੀਅਰ ਮਨਵਿੰਦਰ ਸਿੰਘ) ਦਾ ਹਾਲ ਗੁਰਸਿੱਖ ਪਿਓ ਪੁੱਤਰਾਂ ਨਾਲੋਂ ਵੀ ਮਾੜਾ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ।  ਇਸ ਦੌਰਾਨ ਇੰਜੀਨੀਅਰ ਮਨਵਿੰਦਰ ਸਿੰਘ ਨੇ ਇਸ ਵੀਡੀਓ ਵਿਚ ਇੱਕ ਫੋਨ ਨੰਬਰ ਬੋਲ ਕੇ ਵੀ ਦੱਸਿਆ ਤੇ ਦੋਸ਼ ਲਾਇਆ ਕਿ ਇਸ ਨੰਬਰ ਤੋਂ ਫੋਨ ਕਰਨ ਕਾਰਨ ਵਾਲੇ ਨੇ ਉਨ੍ਹਾਂ ਨੂੰ ਇਸ ਕੇਸ ਚੋ ਪਿੱਛੇ ਨਾ ਹਟਣ ‘ਤੇ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਨੇ।  ਇਸਦੇ ਨਾਲ ਹੀ ਨਾ ਸਿਰਫ ਇੰਜੀਨੀਅਰ ਮਨਵਿੰਦਰ ਸਿੰਘ ਧਮਕੀ ਦੇਣ ਵਾਲੇ ਦੇ ਖਿਲਾਫ ਐਸਐਸਪੀ ਖੰਨਾ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਬਲਕਿ ਧਮਕੀਆਂ ਦੇਣ ਵਾਲਿਆਂ ਨੂੰ ਖੁਲ੍ਹਾ ਚੈਲੈਂਜ ਵੀ ਕੀਤਾ ਹੈ ਕਿ ਉਹ ਬਹੁਤ ਜਗ੍ਹਾ ਇੱਕਲੇ ਵੀ ਜਾਂਦੇ ਹਨ ਤੇ ਜੇਕਰ ਕਿਸੇ ਨੇ ਕੋਈ ਗੱਲ ਕਰਨੀ ਹੋਵੇ ਤਾਂ ਉਹ ਕਰ ਸਕਦਾ ਹੈ ਕਿਉਂਕਿ ਉਹ ਇਨ੍ਹਾਂ ਧਮਕੀਆਂ ਤੋਂ ਧਾਰਨ ਵਾਲੇ ਨਹੀਂ।

ਇਸ ਖ਼ਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ਕਿ ਹੋਰ ਕੀ ਕੀ ਖੁਲਾਸੇ ਕੀਤੇ ਨੇ ਇੰਜੀਨੀਅਰ ਮਨਵਿੰਦਰ ਸਿੰਘ ਨੇ,…

Related posts

2 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਕੀਤਾ ਇੰਨੀ ਬੇਰਹਿਮੀ ਨਾਲ ਕਤਲ

Htv Punjabi

ਦੇਖੋ ਇਹਨਾਂ ਦੇ ਕਿਵੇਂ ਬਣ ਗਏ ਪਾਕਿਸਤਾਨੀਆਂ ਨਾਲ ਗਲਤ ਸਬੰਧ; ਲਗਾਤਾਰ ਸੰਪਰਕ ‘ਚ ਰਹਿ ਮੰਗਵਾਉਂਦੇ ਸਨ ਗਲਤ ਸਮਾਨ

htvteam

ਚੂਰਨ ਦੀਆਂ ਪੁੜੀਆਂ ਵਾਂਗ ਵਿਕਦਾ ਨਸ਼ਾ, ਦੇਖੋ ਕਿਵੇਂ ਪੱਤਰਕਾਰ ਨੇ ਆਪਣੀ ਜਾਨ ਜ਼ੋਖਿਮ ‘ਚ ਪਾ ਬਣਾਈ ਵੀਡੀਓ

htvteam

Leave a Comment